ਭਾਰਤੀ ਨਾਗਰਿਕਾਂ ਨੂੰ ਲੈ ਕੇ ਪਹੁੰਚੇ ਏਅਰਫੋਰਸ ਦੇ ਚਾਰ ਗਲੋਬਮਾਸਟਰ, ਕੇਂਦਰੀ ਰਾਜ ਮੰਤਰੀ ਅਜੇ ਭੱਟ ਨੇ ਕੀਤਾ ਸਵਾਗਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਓਪਰੇਸ਼ਨ ਗੰਗਾ ਤਹਿਤ ਵੀਰਵਾਰ ਤੜਕੇ 200 ਭਾਰਤੀਆਂ ਨੂੰ ਲੈ ਕੇ ਹਵਾਈ ਸੈਨਾ ਦਾ ਪਹਿਲਾ ਸੀ-17 ਗਲੋਬਮਾਸਟਰ ਜਹਾਜ਼ ਹਿੰਡਨ ਏਅਰਬੇਸ 'ਤੇ ਪਹੁੰਚਿਆ।

Fourth IAF aircraft carrying Indians rescued from Ukraine arrives at Hindan airbase

ਨਵੀਂ ਦਿੱਲੀ: ਯੂਕਰੇਨ ਵਿਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਸ਼ੁਰੂ ਕੀਤੇ ਗਏ ਓਪਰੇਸ਼ਨ ਗੰਗਾ ਤਹਿਤ ਵੀਰਵਾਰ ਤੜਕੇ 200 ਭਾਰਤੀਆਂ ਨੂੰ ਲੈ ਕੇ ਹਵਾਈ ਸੈਨਾ ਦਾ ਪਹਿਲਾ ਸੀ-17 ਗਲੋਬਮਾਸਟਰ ਜਹਾਜ਼ ਹਿੰਡਨ ਏਅਰਬੇਸ 'ਤੇ ਪਹੁੰਚਿਆ। ਜਹਾਜ਼ ਨੇ ਬੁਖਾਰੇਸਟ, ਰੋਮਾਨੀਆ ਤੋਂ ਉਡਾਣ ਭਰੀ ਸੀ। ਇਸ ਤੋਂ ਬਾਅਦ ਸਵੇਰੇ 8 ਵਜੇ ਤੱਕ ਦੋ ਹੋਰ ਸੀ-17 ਗਲੋਬਮਾਸਟਰ ਯੂਕਰੇਨ ਵਿਚ ਫਸੇ ਭਾਰਤੀਆਂ ਨੂੰ ਲੈ ਕੇ ਏਅਰਬੇਸ ’ਤੇ ਪਹੁੰਚ ਗਏ।

IAF aircraft carrying Indians rescued from Ukraine arrives at Hindan airbase

ਦੂਜੇ ਜਹਾਜ਼ ਵਿਚ 220 ਅਤੇ ਤੀਜੇ ਜਹਾਜ਼ ਵਿਚ 208 ਭਾਰਤੀ ਦਿੱਲੀ ਪਹੁੰਚੇ। ਇਸ ਮੌਕੇ ਕੇਂਦਰੀ ਰੱਖਿਆ ਰਾਜ ਮੰਤਰੀ ਅਜੇ ਭੱਟ ਨੇ ਯਾਤਰੀਆਂ ਦਾ ਸਵਾਗਤ ਕੀਤਾ। ਇਸ ਦੌਰਾਨ ਉਹਨਾਂ ਨੇ ਭਾਰਤੀਆਂ ਨੂੰ ਲਿਆਉਣ ਵਾਲੇ ਕਰੂ ਮੈਂਬਰਾਂ ਅਤੇ ਪਾਇਲਟਾਂ ਦਾ ਵੀ ਸਵਾਗਤ ਕੀਤਾ। ਇਸ ਮਗਰੋਂ 10 ਵਜੇ ਤੋਂ ਪਹਿਲਾਂ ਭਾਰਤੀਆਂ ਨੂੰ ਲੈ ਕੇ ਚੌਥਾ ਭਾਰਤੀ ਹਵਾਈ ਸੈਨਾ ਦਾ ਜਹਾਜ਼ ਦਿੱਲੀ ਨੇੜੇ ਹਿੰਡਨ ਏਅਰਬੇਸ ਪਹੁੰਚਿਆ। ਰੱਖਿਆ ਰਾਜ ਮੰਤਰੀ ਅਜੇ ਭੱਟ ਨੇ ਸੁਰੱਖਿਅਤ ਲੋਕਾਂ ਨਾਲ ਗੱਲਬਾਤ ਕੀਤੀ। ਉਹਨਾਂ ਕਿਹਾ, “ਸਾਡੀ ਮਾਤ ਭੂਮੀ ਵਿਚ ਤੁਹਾਡੀ ਸੁਰੱਖਿਅਤ ਵਾਪਸੀ 'ਤੇ ਮੈਂ ਤੁਹਾਡਾ ਸਾਰਿਆਂ ਦਾ ਸੁਆਗਤ ਕਰਦਾ ਹਾਂ... ਪ੍ਰਧਾਨ ਮੰਤਰੀ ਮੋਦੀ ਖੁਦ ਸਾਰੇ ਵਿਕਾਸ ਦੀ ਨਿਗਰਾਨੀ ਕਰ ਰਹੇ ਹਨ”।

IAF aircraft carrying Indians rescued from Ukraine arrives at Hindan airbase

ਉਧਰ ਏਅਰ ਇੰਡੀਆ ਦਾ ਇਕ ਹੋਰ ਜਹਾਜ਼ ਵੀ ਵੀਰਵਾਰ ਤੜਕੇ ਦਿੱਲੀ ਪਹੁੰਚ ਗਿਆ। ਕੇਂਦਰੀ ਰਾਜ ਮੰਤਰੀ ਕੈਲਾਸ਼ ਚੌਧਰੀ ਨੇ ਹਵਾਈ ਅੱਡੇ 'ਤੇ ਯਾਤਰੀਆਂ ਦਾ ਸਵਾਗਤ ਕੀਤਾ। ਚੌਧਰੀ ਨੇ ਦੱਸਿਆ ਕਿ ਹੁਣ ਤੱਕ ਕੁੱਲ 16 ਉਡਾਣਾਂ ਰਾਹੀਂ ਕਰੀਬ 3000 ਭਾਰਤੀਆਂ ਨੂੰ ਯੂਕਰੇਨ ਤੋਂ ਭਾਰਤ ਲਿਆਂਦਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਇੰਡੀਗੋ ਦਾ ਵਿਸ਼ੇਸ਼ ਜਹਾਜ਼ ਵੀ ਬੁਖਾਰੇਸਟ ਤੋਂ 200 ਭਾਰਤੀਆਂ ਨੂੰ ਲੈ ਕੇ ਦਿੱਲੀ ਪਹੁੰਚਿਆ। ਕੇਂਦਰੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਇਸ ਵਿਚ ਆਏ ਵਿਦਿਆਰਥੀਆਂ ਦਾ ਸਵਾਗਤ ਕੀਤਾ। ਇਸ ਦੇ ਨਾਲ ਹੀ ਮੁੰਬਈ ਪਹੁੰਚੇ ਵਿਦਿਆਰਥੀਆਂ ਦਾ ਰੇਲ ਰਾਜ ਮੰਤਰੀ ਰਾਓ ਸਾਹਿਬ ਪਾਟਿਲ ਦਾਨਵੇ ਨੇ ਸਵਾਗਤ ਕੀਤਾ। ਉਹਨਾਂ ਕਿਹਾ ਕਿ ਰੇਲਵੇ ਨੇ ਇਕ ਹੈਲਪ ਡੈਸਕ ਸਥਾਪਿਤ ਕੀਤਾ ਹੈ। ਜਿਹੜੇ ਵਿਦਿਆਰਥੀ ਰੇਲ ਰਾਹੀਂ ਘਰ ਜਾਣਾ ਚਾਹੁੰਦੇ ਹਨ, ਉਹਨਾਂ ਨੂੰ ਹਵਾਈ ਅੱਡੇ 'ਤੇ ਹੀ ਰਿਜ਼ਰਵੇਸ਼ਨ ਟਿਕਟਾਂ ਦਿੱਤੀਆਂ ਜਾਣਗੀਆਂ।

IAF aircraft carrying Indians rescued from Ukraine arrives at Hindan airbase

ਅਗਲੇ 24 ਘੰਟਿਆਂ ਵਿਚ 15 ਹੋਰ ਉਡਾਣਾਂ ਭਾਰਤੀਆਂ ਨੂੰ ਲੈ ਕੇ ਪਹੁੰਚਣ ਵਾਲੀਆਂ ਹਨ। ਆਪ੍ਰੇਸ਼ਨ ਆਖਰੀ ਭਾਰਤੀ ਦੇ ਆਉਣ ਤੱਕ ਜਾਰੀ ਰਹੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਇਸ ਆਪਰੇਸ਼ਨ ਦੀ ਨਿਗਰਾਨੀ ਕਰ ਰਹੇ ਹਨ। ਯੂਕਰੇਨ ਦੇ ਨਾਲ ਲੱਗਦੇ ਦੇਸ਼ਾਂ ਵਿਚ ਭਾਰਤੀਆਂ ਦੇ ਰਹਿਣ ਅਤੇ ਖਾਣ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਲਈ ਚਾਰ ਕੇਂਦਰੀ ਮੰਤਰੀ ਉਥੇ ਮੌਜੂਦ ਹਨ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਕਿ ਰੋਮਾਨੀਆ, ਹੰਗਰੀ, ਸਲੋਵਾਕੀਆ ਅਤੇ ਪੋਲੈਂਡ ਤੋਂ 9 ਜਹਾਜ਼ਾਂ ਨੇ ਉਡਾਣ ਭਰੀ ਹੈ। 6 ਹੋਰ ਜਹਾਜ਼ ਜਲਦੀ ਹੀ ਉਡਾਣ ਭਰਨ ਜਾ ਰਹੇ ਹਨ। ਇਹਨਾਂ ਵਿਚ ਏਅਰ ਫੋਰਸ ਦਾ ਗਲੋਬਮਾਸਟਰ ਵੀ ਸ਼ਾਮਲ ਹੈ। ਹੁਣ ਤੱਕ 17,000 ਭਾਰਤੀ ਯੂਕਰੇਨ ਛੱਡ ਚੁੱਕੇ ਹਨ।