Donald Trump Wins Nikki Haley Left Behind : ਰਾਸ਼ਟਰਪਤੀ ਉਮੀਦਵਾਰ ਦੀ ਦਾਅਵੇਦਾਰੀ 'ਚ ਟਰੰਪ ਅੱਗੇ, ਨਿੱਕੀ ਹੈਲੀ ਨੂੰ ਪਛਾੜਿਆ

ਏਜੰਸੀ

ਖ਼ਬਰਾਂ, ਕੌਮਾਂਤਰੀ

Donald Trump Wins Nikki Haley Left Behind : ਨਿੱਕੀ ਹੈਲੀ ਨੂੰ ਹੁਣ ਤੱਕ ਸਿਰਫ਼ 24 ਡੈਲੀਗੇਟਾਂ ਦਾ ਸਮਰਥਨ

Donald Trump Wins Nikki Haley Left Behind :

 Donald Trump Wins Nikki Haley Left Behind : ਰਾਸ਼ਟਰਪਤੀ ਉਮੀਦਵਾਰ ਦੀ ਦਾਅਵੇਦਾਰੀ 'ਚ ਟਰੰਪ ਅੱਗੇ, ਨਿੱਕੀ ਹੈਲੀ ਨੂੰ ਪਛਾੜਿਆ, ਟਰੰਪ ਨੂੰ 244 ਡੈਲੀਗੇਟਾਂ ਦਾ ਸਮਰਥਨ ਮਿਲਿਆ ਹੈ, ਜਦੋਂ ਕਿ ਨਿੱਕੀ ਹੈਲੀ ਨੂੰ  ਹੁਣ ਤੱਕ ਸਿਰਫ਼ 24 ਡੈਲੀਗੇਟਾਂ ਦਾ ਸਮਰਥਨ ਕੀਤਾ ਹੈ। ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ 1215 ਡੈਲੀਗੇਟਾਂ ਦਾ ਸਮਰਥਨ ਹਾਸਲ ਕਰਨਾ ਜ਼ਰੂਰੀ ਹੈ।

 

ਇਹ ਵੀ ਪੜ੍ਹੋ: BJP Lok Sabha List: ਭਾਜਪਾ ਨੇ 195 ਲੋਕ ਸਭਾ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ, PM ਮੋਦੀ ਸਮੇਤ 34 ਮੰਤਰੀਆਂ ਦੇ ਨਾਂ ਸ਼ਾਮਲ


ਡੋਨਾਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਆਪਣੀ ਦਾਅਵੇਦਾਰੀ ਵਿਚ ਆਪਣੀ ਵਿਰੋਧੀ ਨਿੱਕੀ ਹੈਲੀ ਤੋਂ ਕਾਫ਼ੀ ਅੱਗੇ ਨਿਕਲ ਗਏ ਹਨ ਸ਼ਨੀਵਾਰ ਨੂੰ ਟਰੰਪ ਨੇ ਮਿਸੂਰੀ, ਇਡਾਹੋ ਅਤੇ ਮਿਸ਼ੀਗਨ ਵਿੱਚ ਵੀ ਕਾਕਸ ਚੋਣ ਜਿੱਤੀ।ਟਰੰਪ ਨੂੰ 244 ਡੈਲੀਗੇਟਾਂ ਦਾ ਸਮਰਥਨ ਮਿਲਿਆ ਹੈ, ਜਦੋਂ ਕਿ ਹੁਣ ਤੱਕ ਸਿਰਫ਼ 24 ਡੈਲੀਗੇਟਾਂ ਨੇ ਹੀ ਨਿੱਕੀ ਹੈਲੀ ਦਾ ਸਮਰਥਨ ਕੀਤਾ ਹੈ।ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ 1215 ਡੈਲੀਗੇਟਾਂ ਦਾ ਸਮਰਥਨ ਹਾਸਲ ਕਰਨਾ ਜ਼ਰੂਰੀ ਹੈ। ਸਪੱਸ਼ਟ ਹੈ ਕਿ ਡੋਨਾਲਡ ਟਰੰਪ ਰਿਪਬਲਿਕਨ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਚੁਣੇ ਜਾਣ ਦੀ ਦੌੜ ਵਿਚ ਕਾਫ਼ੀ ਅੱਗੇ ਨਿਕਲ ਗਏ ਹਨ।
ਮੰਗਲਵਾਰ ਨੂੰ ਤਸਵੀਰ ਪੂਰੀ ਤਰ੍ਹਾਂ ਸਪੱਸ਼ਟ ਹੋ ਜਾਵੇਗੀ

 

ਇਹ ਵੀ ਪੜ੍ਹੋ: Punjab News: CM ਦੀ ਨੌਜਵਾਨਾਂ ਨੂੰ ਅਪੀਲਃ ਪੰਜਾਬ ਦੇ ਸਮਾਜਿਕ-ਆਰਥਿਕ ਵਿਕਾਸ 'ਚ ਹਿੱਸੇਦਾਰ ਬਣਨ ਲਈ ਨਵੇਂ ਵਿਚਾਰਾਂ ਦੀ ਵਰਤੋਂ ਕਰੋ 


ਕੋਲੰਬੀਆ ਵਿੱਚ ਐਤਵਾਰ ਨੂੰ ਪ੍ਰਾਇਮਰੀ ਚੋਣਾਂ ਹੋਣੀਆਂ ਹਨ ਅਤੇ ਦੋ ਦਿਨ ਬਾਅਦ ਸੁਪਰ ਮੰਗਲਵਾਰ ਹੈ, ਜਿਸ ਵਿੱਚ 16 ਰਾਜਾਂ ਵਿਚ ਪ੍ਰਾਇਮਰੀ ਚੋਣਾਂ ਹੋਣੀਆਂ ਹਨ | ਨਵੰਬਰ 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਮੰਗਲਵਾਰ ਨੂੰ ਸਭ ਤੋਂ ਵੱਡੀ ਵੋਟਿੰਗ ਹੋਵੇਗੀ ਅਤੇ ਉਸ ਤੋਂ ਬਾਅਦ ਵੋਟਿੰਗ ਤੋਂ ਬਾਅਦ ਤਸਵੀਰ ਸਪੱਸ਼ਟ ਹੋ ਜਾਵੇਗੀ ਕਿ ਨਿੱਕੀ ਹੈਲੀ ਰਾਸ਼ਟਰਪਤੀ ਅਹੁਦੇ ਦੀ ਦੌੜ 'ਚ ਬਣੇ ਰਹਿਣਗੇ ਜਾਂ ਨਵੰਬਰ 'ਚ ਡੋਨਾਲਡ ਟਰੰਪ ਬਨਾਮ ਜੋ ਬਿਡੇਨ ਦਾ ਮੁਕਾਬਲਾ ਹੋਣਾ ਤੈਅ ਹੈ। ਮਿਸ਼ੀਗਨ ਵਿਚ ਟਰੰਪ ਨੇ ਇਕਪਾਸੜ ਜਿੱਤ ਹਾਸਲ ਕੀਤੀ ਅਤੇ ਸਾਰੇ 39 ਡੈਲੀਗੇਟਾਂ ਦਾ ਸਮਰਥਨ ਹਾਸਲ ਕੀਤਾ।

 

ਇਹ ਵੀ ਪੜ੍ਹੋ:  Ponty Chaddha's Farmhouse News: ਮਰਹੂਮ ਸ਼ਰਾਬ ਕਾਰੋਬਾਰੀ ਪੌਂਟੀ ਚੱਢਾ ਦੇ 400 ਕਰੋੜ ਰੁਪਏ ਦੇ ਫਾਰਮ ਹਾਊਸ 'ਤੇ ਚੱਲਿਆ ਬੁਲਡੋਜ਼ਰ


ਇਨ੍ਹਾਂ ਰਾਜਾਂ ਵਿੱਚ ਜਿੱਤ ਹਾਸਿਲ ਕਰ ਚੁੱਕੇ ਹਨ ਟਰੰਪ
ਪੰਜ ਮਾਰਚ ਨੂੰ  ਅਲਾਬਾਮਾ, ਅਲਾਸਕਾ, ਅਰਕਨਸਾਸ, ਕੈਲੀਫੋਰਨੀਆ, ਕੋਲੋਰਾਡੋ, ਮੇਨ, ਮੈਸਾਚੁਸੇਟਸ, ਮਿਨੇਸੋਟਾ, ਉੱਤਰੀ ਕੈਰੋਲੀਨਾ, ਓਕਲਾਹੋਮਾ, ਟੈਨੇਸੀ, ਟੈਕਸਾਸ, ਉਟਾ, ਵਰਮੌਂਟ, ਵਰਜੀਨੀਆ ਵਿੱਚ ਪ੍ਰਾਇਮਰੀ ਚੋਣਾਂ ਹੋਣੀਆਂ ਹਨ।ਹੁਣ ਤੱਕ ਟਰੰਪ ਆਇਓਵਾ, ਨਿਊ ਹੈਂਪਸ਼ਾਇਰ, ਨੇਵਾਡਾ, ਯੂਐੱਸ ਵਰਜਿਨ ਆਈਲੈਂਡਸ, ਸਾਊਥ ਕੈਰੋਲੀਨਾ, ਮਿਸ਼ੀਗਨ, ਮਿਸੂਰੀ ਅਤੇ ਇਡਾਹੋ ਵਿੱਚ ਜਿੱਤ ਚੁੱਕੇ ਹਨ | ਨਿੱਕੀ ਹੈਲੀ ਆਪਣੇ ਸਮਰਥਨ ਲਈ ਲੋੜੀਂਦੇ ਲੋਕਾਂ ਨੂੰ ਇਕੱਠਾ ਕਰਨ ਵਿੱਚ ਅਸਫ਼ਲ  ਰਹੀ ਹੈ | ਡੋਨਾਲਡ ਟਰੰਪ ਚੋਣਾਂ 'ਚ ਗੈਰ-ਕਾਨੂੰਨੀ ਪ੍ਰਵਾਸੀਆਂ ਦਾ ਮੁੱਦਾ ਪੂਰੇ ਜ਼ੋਰ-ਸ਼ੋਰ ਨਾਲ ਉਠਾ ਰਹੇ ਹਨ।ਖਾਸ ਤੌਰ 'ਤੇ ਟੈਕਸਾਸ 'ਚ ਮੈਕਸੀਕੋ ਦੀ ਸਰਹੱਦ ਤੋਂ ਲੋਕਾਂ ਦਾ ਅਮਰੀਕਾ 'ਚ ਗੈਰ-ਕਾਨੂੰਨੀ ਪ੍ਰਵੇਸ਼ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ | ਡੋਨਾਲਡ ਟਰੰਪ ਨੇ ਵੀ ਹਾਲ ਹੀ ਵਿੱਚ ਅਮਰੀਕਾ-ਮੈਕਸੀਕੋ ਸਰਹੱਦ ਦਾ ਦੌਰਾ ਕੀਤਾ ਸੀ।

 

(For more news apart from  Donald Trump Wins Nikki Haley Left Behind News in punjabi, stay tuned to Rozana Spokesman)