LoC ‘ਤੇ ਗੋਲੀਬਾਰੀ ਨਾਲ ਵਧਿਆ ਤਣਾਅ, ਪਾਕਿਸਤਾਨ ਨਾਲ ਸਰਹੱਦ ‘ਤੇ ਬੰਦ ਹੋਇਆ ਵਪਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਐਲਓਸੀ ਉਤੇ ਪਾਕਿਸਤਾਨ ਵਲੋਂ ਰਾਜੌਰੀ ਅਤੇ ਪੁੰਛ ਵਿਚ ਕਿਸੇ ਤਰ੍ਹਾਂ ਦੀ ਹਵਾਈ ਸਰਹੱਦ ਦੀ ਉਲੰਘਣਾ ਨਹੀਂ ਕੀਤੀ ਗਈ.....

ARMY

ਸ਼੍ਰੀਨਗਰ : ਭਾਰਤ-ਪਾਕਿ ਦੇ ਵਿਚ ਸਰਹੱਦ ਉਤੇ ਬਣੇ ਲਗਾਤਾਰ ਤਨਾਅ ਦੇ ਕਾਰਨ ਪੁੰਛ ਵਿਚ ਲਗਾਤਾਰ ਦੂਜੇ ਦਿਨ ਬੁੱਧਵਾਰ ਨੂੰ ਵਪਾਰ ਬੰਦ ਰਿਹਾ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਪਾਕਿਸਤਾਨ ਵਲੋਂ ਜਾਰੀ ਹਮਲਿਆਂ ਦੇ ਕਾਰਨ ਵਪਾਰ ਨਹੀਂ ਹੋ ਸਕਿਆ ਸੀ। ਉਥੇ ਹੀ ਰੱਖਿਆ ਮੰਤਰਾਲਾ ਦੇ ਅਧਿਕਾਰੀ ਨੇ ਦੱਸਿਆ ਕਿ ਐਲਓਸੀ ਉਤੇ ਪਾਕਿਸਤਾਨ ਵਲੋਂ ਰਾਜੌਰੀ ਅਤੇ ਪੁੰਛ ਵਿਚ ਕਿਸੇ ਤਰ੍ਹਾਂ ਦੀ ਹਵਾਈ ਸਰਹੱਦ ਦੀ ਉਲੰਘਣਾ ਨਹੀਂ ਕੀਤੀ ਗਈ।

ਹਾਲਾਂਕਿ ਸ਼ੂਰੁਆਤੀ ਖਬਰਾਂ ਵਿਚ ਇਹ ਦੱਸਿਆ ਗਿਆ ਸੀ ਕਿ ਪਾਕਿਸਤਾਨ ਨੇ ਇਕ ਵਾਰ ਫਿਰ ਤੋਂ ਹਵਾਈ ਸਰਹੱਦ ਦੀ ਉਲੰਘਣਾ ਕੀਤੀ ਸੀ। ਇਸ ਤੋਂ ਪਹਿਲਾਂ ਜੰਮੂ - ਕਸ਼ਮੀਰ ਦੇ ਰਾਜੌਰੀ ਅਤੇ ਪੁੰਛ ਜ਼ਿਲ੍ਹੀਆਂ ਵਿਚ ਸੋਮਵਾਰ ਨੂੰ ਸਰਹੱਦੀ ਇਲਾਕਿਆਂ ਵਿਚ ਜੋਰਦਾਰ ਫਾਇਰਿੰਗ ਦੇ ਵਿਚ ਭਾਰਤੀ ਜਵਾਨਾਂ ਨੇ ਪਾਕਿਸਤਾਨੀ ਸੈਨਿਕਾਂ ਨੂੰ ਮੁੰਹਤੋੜ ਜਵਾਬ ਦਿਤਾ।

ਲਾਈਨ ਆਫ਼ ਕੰਟਰੋਲ (ਐਲਓਸੀ) ਉਤੇ ਜਵਾਬੀ ਕਾਰਵਾਈ ਵਿਚ ਪਾਕਿਸਤਾਨ ਦੀਆਂ ਘੱਟ ਤੋਂ ਘੱਟ 7 ਚੌਕੀਆਂ ਤਬਾਹ ਕਰ ਦਿਤੀਆਂ ਗਈਆਂ ਅਤੇ ਇਸ ਫਾਇਰਿੰਗ ਵਿਚ 8 ਫੌਜੀ ਮਾਰੇ ਗਏ। ਹਾਲਾਂਕਿ ਪਾਕਿਸਤਾਨ ਦਾ ਕਹਿਣਾ ਹੈ ਕਿ ਭਾਰਤੀ ਫ਼ੌਜ ਵਲੋਂ ਕੀਤੀ ਗਈ ਕਾਰਵਾਈ ਵਿਚ ਉਸ ਦੇ 3 ਸੈਨਿਕਾਂ ਦੀ ਮੌਤ ਹੋਈ ਹੈ। ਸਰਹੱਦ ਨਾਲ ਲੱਗੀਆਂ ਚੌਕੀਆਂ ਉਤੇ ਪਾਕਿਸਤਾਨ ਵਲੋਂ ਕੀਤੀ ਜਾ ਰਹੀ ਗੋਲਾਬਾਰੀ ਦੇ ਕਾਰਨ ਪੁੰਛ - ਰਾਵਲਕੋਟ ਵਲੋਂ ਹੋਣ ਵਾਲੇ ਸਰਹੱਦ ਪਾਰ ਦਾ ਵਪਾਰ ਮੰਗਲਵਾਰ ਨੂੰ ਮੁਅੱਤਲ ਰਿਹਾ ਸੀ।