ਸਰਹੱਦ ਤੇ ਡ੍ਰੋਨ ਨਸ਼ਾ ਸਪਲਾਈ ਕਰਨ ਦੀ ਕੋਸ਼ਿਸ਼ ਵਿਚ ਪਾਕਿ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਮੇਟੀ ਵਿਚ ਬੀਐਸਐਫ, ਸੈਨਾ, ਹਵਾਈਸੈਨਾ, ਆਈਬੀ,ਐਨਸੀਬੀ ਅਤੇ ਪੰਜਾਬ ਪੁਲਿਸ ਦੇ ਅਧਿਕਾਰੀ ਸ਼ਾਮਲ ਹਨ।

In an effort to supply drugs with drones on the border

ਅੰਮ੍ਰਿਤਸਰ: ਫੌਜ ਦੁਆਰਾ ਸਰਹੱਦ ਤੇ ਸਖਤੀ ਕੀਤੇ ਜਾਣ ਨਾਲ ਹੁਣ ਪਾਕਿਸਤਾਨ ਡ੍ਰੋਨ ਜ਼ਰੀਏ ਭਾਰਤ ਵਿਚ ਅੰਤਰਰਾਸ਼ਟਰੀ ਸਰਹੱਦ ਨਾਲ ਲਗਦੇ ਰਾਜਾਂ ਵਿਚ ਨਸ਼ੇ ਸਪਲਾਈ ਕਰਨ ਦੀ ਕੋਸ਼ਿਸ਼ ਵਿਚ ਹਨ। ਭਾਰਤ ਸਰਕਾਰ ਦੇ ਵਕੀਲ ਚੇਤਨ ਮਿਤਲ ਨੇ ਦੱਸਿਆ ਕਿ ਮਲਟੀ ਏਜੰਸੀਂ ਕਾਰਡੀਨੇਸ਼ਨ ਕਮੇਟੀ ਦੁਆਰਾ ਦਿੱਤੀ ਗਈ ਰਿਪੋਰਟ ਵਿਚ ਦੱਸਿਆ ਗਿਆ ਕਿ 2018 ਵਿਚ ਪਾਕਿ ਤੋਂ ਪੰਜਾਬ ਵਿਚ ਵੜੇ ਡ੍ਰੋਨ ਨੂੰ ਜਦੋਂ ਟਾਰਗੇਟ ਕੀਤਾ ਗਿਆ ਤਾਂ ਉਸ ਵਿਚੋਂ ਨਸ਼ਾ ਮਿਲਿਆ।

ਇਸ ਤੋਂ ਪਤਾ ਚੱਲਦਾ ਹੈ ਕਿ ਪਾਕਿ ਪੰਜਾਬ ਵਿਚ ਨਸ਼ਾ ਸਪਲਾਈ ਕਰਨ ਲਈ ਅਲੱਗ ਅਲੱਗ ਤਰੀਕੇ ਵਰਤ ਰਿਹਾ ਹੈ। 
ਕਮੇਟੀ ਵਿਚ ਬੀਐਸਐਫ, ਸੈਨਾ, ਹਵਾਈਸੈਨਾ, ਆਈਬੀ,ਐਨਸੀਬੀ ਅਤੇ ਪੰਜਾਬ ਪੁਲਿਸ ਦੇ ਅਧਿਕਾਰੀ ਸ਼ਾਮਲ ਹਨ। ਵਕੀਲ ਚੇਤਨ ਮਿਤਲ ਨੇ ਕਿਹਾ, ਕੇਂਦਰ ਦੇ ਸਖਤ ਰਵੱਈਏ ਤੋਂ ਐਸਟੀਐਫ ਦਾ ਗਠਨ ਹੋਇਆ ਹੈ, ਮਿਤਲ ਨੇ ਕਿਹਾ, ਕੈਪਟਨ ਅਮਰਿੰਦਰ ਦਾ ਦਾਅਵਾ ਸਹੀ ਹੈ ਕਿ ਨਸ਼ਾ ਜੰਮੂ-ਕਸ਼ਮੀਰ ਤੋਂ ਆ ਰਿਹਾ ਹੈ ਪਰ ਨਸ਼ਾ ਤਸਕਰ ਪੰਜਾਬ ਵਿਚ ਫਿਰ ਤੋਂ ਨਸ਼ਾ ਲਿਆਉਣ ਦੀ ਕੋਸ਼ਿਸ਼ ਵਿਚ ਹਨ।