ਲੋਕ ਸਭਾ ਚੋਣਾ 2019: ਹਰਿਆਣਾ ਵਿਚ 2014 ਦੀ ਤਰ੍ਹਾਂ ਇਸ ਵਾਰ ਵੀ ਚੱਲੇਗੀ ‘ਮੋਦੀ ਲਹਿਰ’?
ਲੋਕ ਸਭਾ ਚੋਣਾ 2019 ਨੂੰ ਲੈ ਕੇ ਦੇਸ਼ ਦਾ ਮਾਹੌਲ ਗਰਮ ਹੈ।
ਨਵੀਂ ਦਿੱਲੀ: ਲੋਕ ਸਭਾ ਚੋਣਾ 2019 ਨੂੰ ਲੈ ਕੇ ਦੇਸ਼ ਦਾ ਮਾਹੌਲ ਗਰਮ ਹੈ। ਆਉਣ ਵਾਲੀ 11 ਅਪ੍ਰੈਲ ਨੂੰ ਪਹਿਲੇ ਪੜਾਅ ਵਿਚ ਵੋਟਿੰਗ ਹੋਵੇਗੀ। ਹਰਿਆਣਾ ਵਿਚ 12 ਮਈ ਨੂੰ 6ਵੇਂ ਪੜਾਅ ਦੀ ਵੋਟਿੰਗ ਹੋਵੇਗੀ। ਮੌਜੂਦਾ ਸਮੇ ਦੌਰਾਨ ਹਰਿਆਣਾ ਵਿਚ ਭਾਜਪਾ ਦੀ ਸਰਕਾਰ ਹੈ। 26 ਅਕਤੂਬਰ 2014 ਨੂੰ ਹਰਿਆਣਾ ਵਿਚ ਭਾਜਪਾ ਦੀ ਪਹਿਲੀ ਵਾਰ ਸਰਕਾਰ ਬਣੀ ਸੀ। ਹਰਿਆਣਾ ਦੇ ਮੌਜੂਦਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਹਨ।
ਭਾਜਪਾ ਨੇ ਸੂਬੇ ਦੀਆਂ 90 ਵਿਧਾਨ ਸਭਾ ਸੀਟਾਂ ਵਿਚੋਂ 47 ਸੀਟਾਂ ‘ਤੇ ਬਾਜੀ ਮਾਰੀ ਸੀ, ਜਦਕਿ ਇਨੇਲੋ ਨੇ 19, ਕਾਂਗਰਸ ਨੇ 15 ਅਤੇ ਹੋਰਾਂ ਨੇ 9 ਸੀਟਾਂ ਜਿੱਤਿਆਂ ਸਨ। 2014 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨੂੰ 10 ਵਿਚੋਂ 7 ਸੀਟਾਂ ‘ਤੇ ਜਿੱਤ ਮਿਲੀ ਸੀ। ਸੂਬੇ ਵਿਚ ਕੁੱਲ 10 ਸਾਂਸਦੀ ਸੀਟਾਂ ਹਨ, ਜਿਨ੍ਹਾਂ ਵਿਚੋਂ ਕਾਂਗਰਸ ਕੇਵਲ ਇਕ ਸੀਟ ਜਿੱਤਣ ਵਿਚ ਸਫਲ ਰਹੀ, ਜਦਕਿ ਆਈਐਨਐਲਡੀ ਨੇ ਬਾਕੀ ਦੀਆਂ ਦੋ ਸੀਟਾਂ ‘ਤੇ ਕਬਜਾ ਕੀਤਾ ਸੀ।
ਹਰਿਆਣਾ ਦੀਆਂ ਲੋਕ ਸਭਾ ਸੀਟਾਂ- ਅੰਬਾਲਾ, ਕਰਨਾਲ, ਸੋਨੀਪਤ, ਰੋਹਤਕ, ਸਿਰਸਾ, ਕੁਰੁਕਸ਼ੇਤਰ, ਫਰੀਦਾਬਾਦ, ਗੁਰੂਗ੍ਰਾਮ, ਭਿਵਾਨੀ-ਮਹੇਂਦਰਗੜ੍ਹ, ਹਿਸਾਰ।