ਲੌਕਡਾਊਨ ਦੇ ਦੌਰਾਨ ਦੇਸ਼ ‘ਚ ਹਵਾ ਦਾ ਪੱਧਰ ਹੋਇਆ ਵਧੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਰੋਨਾ ਵਾਇਰਸ ਦੇ ਕਾਰਨ ਦੇਸ਼ ਵਿਚ ਲੱਗੇ 21 ਦਿਨ ਦੇ ਲੌਕਡਾਊਨ ਤੇ ਚੱਲਦਿਆਂ ਜਿਥੇ ਸਾਰੇ ਕੰਮਕਾਰ ਅਤੇ ਆਵਾਜਾਈ ਬੰਦ ਹੋਈ ਪਈ ਹੈ

lockdown

ਨਵੀਂ ਦਿੱਲੀ : ਕਰੋਨਾ ਵਾਇਰਸ ਦੇ ਕਾਰਨ ਦੇਸ਼ ਵਿਚ ਲੱਗੇ 21 ਦਿਨ ਦੇ ਲੌਕਡਾਊਨ ਤੇ ਚੱਲਦਿਆਂ ਜਿਥੇ ਸਾਰੇ ਕੰਮਕਾਰ ਅਤੇ ਆਵਾਜਾਈ ਬੰਦ ਹੋਈ ਪਈ ਹੈ ਉਥੇ ਹੀ  ਇਸ ਮੰਦੀ ਦੇ ਸਮੇਂ ਵਿਚ ਇਕ ਚੰਗੀ ਗੱਲ ਵੀ ਸਾਹਮਣੇ ਆ ਰਹੀ ਹੈ। ਜਿਸ ਵਿਚ ਚੱਲ ਰਹੇ ਲੌਕਡਾਊਨ ਦੇ ਸਮੇਂ ਦੌਰਾਨ ਪ੍ਰਦੂਸ਼ਣ ਵਿਚ ਕਮੀ ਆਈ ਹੈ। ਜਿਸ ਬਾਰੇ ਕੇਂਦਰੀ ਪ੍ਰਦੂਸ਼ਣ ਕਟਰੋਲ ਬੋਰ਼ਡ (ਸੀ.ਪੀ.ਸੀ.ਬੀ) ਨੇ ਇਸ ਬਾਰੇ ਰਿਪੋਰਟ ਵਿਚ ਕਿਹਾ ਕਿ 29 ਮਾਰਚ ਨੂੰ 91 ਸ਼ਹਿਰਾਂ ਵਿਚ ਹਵਾ ਦੀ ਗੁਣਵੱਤਾ ਦੀ ਕੁਆਲਟੀ ਚੰਗੀ ਅਤੇ ਸੁਤੰਸ਼ਟੀ ਭਰਭੂਰ ਸ਼੍ਰੇਣੀ ਵਿਚ ਰਹੀ ਹੈ।

ਇਸ ਵਿਚ ਦੱਸਿਆ ਗਿਆ ਕਿ ਯਾਤਰਾ ਦੇ ਬੰਦ ਹੋਣ ਨਾਲ ਅਤੇ ਉਦਯੋਗਾਂ ਦੇ ਬੰਦ ਹੋਣ ਨਾਲ ਪ੍ਰਦੂਸ਼ਣ ਪੱਧਰ ਵਿਚ ਕਮੀ ਆਈ ਹੈ। ਦੱਸਣ ਯੋਗ ਹੈ ਕਿ ਸੀ.ਪੀ.ਸੀ.ਬੀ ਦਾ ਕਹਿਣਾ ਹੈ ਕਿ ਹਵਾ ਪ੍ਰਦੂਸ਼ਣ ਵਿਚ ਯੋਗਦਾਨ ਪਾਉਣ ਵਾਲੇ ਸੈਕਟਰ ਹਨ ਟ੍ਰਾਂਸਪੋਰਟ, ਉਦਯੋਗ, ਬਿਜਲੀ ਯੰਤਰ, ਨਿਰਮਾਣ ਗਤੀਵਿਧੀਆਂ ਆਦਿ ਹਨ। ਇਸ ਦੇ ਨਾਲ ਹੀ ਵਿਆਹਾਂ ਵਿੱਚ ਚੱਲਣ ਵਾਲੇ ਡੀ.ਜੇ ਅਤੇ ਰੈਸਟੋਰੈਂਟ, ਕਚਰੇ ਦੇ ਢੇਰ ਵਿਚ ਲੱਗੀ ਅੱਗ ਵੀ ਪ੍ਰਦੂਸ਼ਣ ਲਈ ਜਿੰਮੇਵਾਰ ਹੁੰਦੀ ਸੀ।

ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਲੌਕਡਾਊਨ ਦੇ ਕਾਰਨ ਯਾਤਰਾ ਅਤੇ ਜਰੂਰੀ ਗਤੀਵਿਧੀਆਂ ਤੇ ਰੋਕ ਲਗਾਉਣ ਨਾਲ ਭਾਰਤ ਦੇ ਕਈ ਸ਼ਹਿਰਾਂ ਵਿਚ ਹਵਾ ਦੀ ਗੁਣਵੱਤਾ ਵਿਚ ਸੁਧਾਰ ਆਇਆ ਹੈ। ਰਿਪੋਰਟ ਮੁਤਾਬਿਕ 21 ਮਾਰਚ ਨੂੰ ਕਰਫਿਊ ਤੋਂ ਬਾਅਦ 54 ਸ਼ਹਿਰਾਂ ਵਿਚ ਹਵਾ ਗੁਣਵੱਤਾ ਚੰਗੀ ਅਤੇ ਸੰਤੁਸ਼ਟੀ ਭਰਭੂਰ ਦਰਜ਼ ਹੋਈ ਹੈ। ਜਦਕਿ 29 ਮਾਰਚ ਨੂੰ ਇਹ ਵੱਧ ਕੇ 91 ਸ਼ਹਿਰਾਂ ਵਿਚ ਹਵਾ ਦੀ ਗੁਣਵੱਤਾ ਦਾ ਪੱਧਰ ਵਧੀਆ ਹੋ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।