PM ਮੋਦੀ ਨੇ 5 ਅਪ੍ਰੈਲ ਰਾਤ ਨੂੰ 9 ਵਜੇ ਦੇਸ਼ਵਾਸੀਆਂ ਤੋਂ ਮੰਗੇ 9 ਮਿੰਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਿਛਲੇ ਤਿੰਨ ਦਿਨਾਂ ਵਿਚ ਕਰੋਨਾ ਵਾਇਰਸ ਦੇ ਪੌਜਟਿਵ ਕੇਸਾਂ ਵੀ ਕਾਫੀ ਵਾਧਾ ਹੋਇਆ ਹੈ। ਜਿਸ ਦੀ ਸੰਖਿਆ ਵਧ ਕੇ ਹੁਣ 2500 ਦਾ ਅੰਕੜਾ ਪਾਰ ਕਰ ਗਈ ਹੈ

lockdown

ਨਵੀਂ ਦਿੱਲੀ : ਲੌਕਡਾਊਨ ਦੇ ਦੌਰਾਨ ਅੱਜ ਸਵੇਰੇ ਇਕ ਬਾਰ ਫਿਰ ਪ੍ਰ੍ਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਮੈਂ 5 ਅਪ੍ਰੈਲ  ਦਿਨ ਐਤਵਾਰ  ਨੂੰ ਤੁਹਾਡੇ ਤੋਂ 9 ਮਿੰਟ ਮੰਗਦਾ ਹਾਂ ਇਸ ਸਮੇਂ ਵਿਚ ਸਾਰੇ ਦੇਸ਼ ਵਾਸੀ ਰਾਤ ਨੂੰ 9 ਵਜੇ 9 ਮਿੰਟ ਦੇ ਲਈ ਘਰ ਦੀਆਂ ਸਾਰੀਆਂ ਲਾਈਟਾਂ ਬੰਦ ਕਰਕੇ  ਆਪਣੇ ਘਰ ਦੇ ਦਰਵਾਜਿਆਂ ਜਾਂ ਬਾਲਕਨੀ ਵਿਚ ਆ ਕੇ  ਟਾਰਚ ਜਾਂ ਮੋਮਬੱਤੀ ਜਗ੍ਹਾਉਣ। ਇਸ ਵਿਚ ਪ੍ਰਕਾਸ਼ ਦੀ ਉਸ ਮਹਾਂ ਸ਼ਕਤੀ ਦਾ ਪ੍ਰਕਾਸ਼ ਹੋਵੇਗਾ ਜਿਸ ਵਿਚ ਅਸੀਂ ਇਕ ਹੀ ਮਕਸਦ ਲਈ ਸਾਰੇ ਲੜ ਰਹੇ ਹਾਂ।

ਇਸੇ ਸਮੇਂ ਦੌਰਾਨ ਪੀਐੱਮ ਨਰਿੰਦਰ ਮੋਦੀ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਇਸ ਆਯੋਜਨ ਦੇ ਸਮੇਂ ਕਿਸੇ ਨੇ ਵੀ ਗਲੀ, ਮਹੱਲਿਆਂ ਵਿਚ ਇਕੱਠਾ ਨਹੀਂ ਹੋਣਾ ਹੈ ਬਲਕਿ ਆਪਣੇ-ਆਪਣੇ ਘਰਾਂ ਵਿਚ ਰਹਿ ਕੇ ਹੀ ਇਸ ਨੂੰ ਸਫ਼ਲ ਕਰਨਾ ਹੈ। ਕਿਉਂਕਿ ਸੋਸ਼ਲ ਡਿਸਟੈਂਸਿੰਗ ਦੀ ਰੇਖਾ ਨੂੰ ਅਸੀਂ ਪਾਰ ਨਹੀਂ ਕਰਨਾ ਹੈ ਇਹ ਹੀ ਇਕੋ ਇਕ ਕਰੋਨਾ ਵਾਇਰਸ ਦੀ ਕੜੀ ਨੂੰ ਤੋੜਨ ਦਾ ਇਹ ਵੀ ਰਾਮਬਾਣ ਇਲਾਜ਼ ਹੈ।

ਜ਼ਿਕਰਯੋਗ ਹੈ ਭਾਰਤ ਵਿਚ ਕਰੋਨਾ ਵਾਇਰਸ ਕਾਫੀ ਤੇਜੀ ਨਾਲ ਵਧ ਰਿਹਾ ਭਾਵੇਂ ਕਿ ਇਸ ਨੂੰ ਲੈ ਕੇ ਪਹਿਲਾ ਹੀ ਕੇਂਦਰ ਸਰਕਾਰ ਦੇ ਵੱਲੋਂ ਦੇਸ਼ ਵਿਚ ਲੌਕਡਾਊਨ ਕੀਤਾ ਹੋਇਆ ਹੈ ਪਰ ਫਿਰ ਵੀ ਆਏ ਦਿਨ ਕਾਫੀ ਤੇਜ਼ੀ ਨਾਲ ਇਸ ਦੇ ਮਾਮਲਿਆਂ ਵਿਚ ਵਾਧਾ ਹੋ ਰਿਹਾ ਹੈ। ਪਿਛਲੇ ਤਿੰਨ ਦਿਨਾਂ ਵਿਚ ਕਰੋਨਾ ਵਾਇਰਸ ਦੇ ਪੌਜਟਿਵ ਕੇਸਾਂ ਵੀ ਕਾਫੀ ਵਾਧਾ ਹੋਇਆ ਹੈ। ਜਿਸ ਦੀ ਸੰਖਿਆ ਵਧ ਕੇ ਹੁਣ 2500 ਦਾ ਅੰਕੜਾ ਪਾਰ ਕਰ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।