ਹਰਿਆਣਾ ਵਿਚ ਪਹੁੰਚੇ 1277 ਤਬਲੀਗੀ ਜਮਾਤੀ, 107 ਵਿਦੇਸ਼ੀਆਂ ਤੇ ਮੁਕੱਦਮਾ ਦਰਜ਼, ਪਾਸਪੋਰਟ ਜ਼ਬਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਹ ਸਾਰੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਮਸਜਿਦਾਂ ਵਿਚ...

panchkula 1277 tabligi jamati arrived in haryana and 107 foreigners will be prosecute

ਚੰਡੀਗੜ੍ਹ: ਨਵੀਂ ਦਿੱਲੀ ਦੇ ਨਿਜ਼ਾਮੁਦੀਨ ਮਰਕਜ਼ ਤੋਂ ਹਰਿਆਣਆ ਵਿਚ ਆਏ ਤਬਲੀਗੀ ਜਮਾਤੀਆਂ ਨੇ ਰਾਜ ਵਿਚ ਕੋਰੋਨਾ ਵਾਇਰਸ ਦਾ ਖਤਰਾ ਵਧਾ ਦਿੱਤਾ ਹੈ। ਪਹਿਲੇ ਦਿਨ ਇਹਨਾਂ ਜਮਾਤੀਆਂ ਦੀ ਗਿਣਤੀ 2 ਦਰਜਨ ਦੱਸੀ ਜਾ ਰਹੀ ਸੀ ਪਰ ਦੂਜੇ ਦਿਨ ਪਤਾ ਚਲਿਆ ਕਿ ਹਰਿਆਣਾ ਵਿਚ 600 ਤੋਂ ਜ਼ਿਆਦਾ ਜਮਾਤੀ ਪਹੁੰਚੇ ਹਨ। ਖੁਫੀਆ ਵਿਭਾਗ ਦੀ ਜਾਂਚ ਤੋਂ ਸਾਹਮਣੇ ਆਇਆ ਕਿ ਹਰਿਆਣਾ ਵਿਚ 1277 ਤਬਲੀਗੀ ਜਮਾਤੀਆਂ ਨੇ ਐਂਟਰੀ ਕੀਤੀ ਹੈ।

ਇਹ ਸਾਰੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਮਸਜਿਦਾਂ ਵਿਚ ਰੁਕੇ ਹੋਏ ਸਨ। ਗ੍ਰਹਿ ਮੰਤਰੀ ਅਨਿਲ ਵਿਜ ਕੋਲ ਰਿਪੋਰਟ ਸੀ ਕਿ ਵੀਰਵਾਰ ਤਕ ਰਾਜ ਵਿਚ 927 ਤਬਲੀਗੀ ਜਮਾਤੀ ਪਹੁੰਚੇ ਹਨ ਪਰ ਮੁੱਖ ਮੰਤਰੀ ਮਨੋਹਰ ਲਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਵੀਡੀਉ ਕਾਨਫਰੰਸਿੰਗ ਵਿਚ 1277 ਤਬਲੀਗੀ ਜਮਾਤੀਆਂ ਨੇ ਹਰਿਆਣਾ ਪਹੁੰਚਣ ਦੀ ਜਾਣਕਾਰੀ ਦਿੱਤੀ ਹੈ।

ਨਾਲ ਹੀ ਇਹ ਵੀ ਦਸਿਆ ਕਿ ਇਹਨਾਂ ਵਿਚ 107 ਵਿਦੇਸ਼ੀ ਵੀ ਹਨ ਜਿਹਨਾਂ ਦੇ ਪਾਸਪੋਰਟ ਜ਼ਬਤ ਕਰ ਲਏ ਗਏ ਹਨ ਅਤੇ ਇਹਨਾਂ 1277 ਜਮਾਤੀਆਂ ਵਿਚੋਂ 725 ਨੂੰ ਕਵਾਰੰਟਾਈਨ ਕੀਤਾ ਗਿਆ ਹੈ। ਹਰਿਆਣਾ ਸਰਕਾਰ ਨੇ ਇਹਨਾਂ ਸਾਰੇ ਤਬਲੀਗੀ ਜਮਾਤੀਆਂ ਦੀ ਪਹਿਚਾਣ ਕਰ ਲਈ ਹੈ ਅਤੇ ਦੋ ਦਿਨ ਦੇ ਅੰਦਰ ਉਹਨਾਂ ਨੂੰ ਕਬਜ਼ੇ ਵਿਚ ਲੈ ਲਿਆ। ਸਾਰੇ ਜਮਾਤੀ ਮਸਜਿਦਾਂ ਵਿਚ ਹੀ ਮਿਲੇ ਹਨ। ਰਾਜ ਸਰਕਾਰ ਨੇ ਉਹਨਾਂ ਨੂੰ ਉੱਥੇ ਹੀ ਕਵਾਰੰਟਾਈਨ ਕਰ ਦਿੱਤਾ ਹੈ ਜਿੱਥੋਂ ਉਹ ਮਿਲੇ ਸਨ।

ਆਉਣ ਵਾਲੇ ਇਕ-ਦੋ ਦਿਨ ਵਿਚ ਇਹ ਗਿਣਤੀ ਹੋਰ ਵੀ ਵਧ ਸਕਦੀ ਹੈ। ਇਹਨਾਂ ਵਿਚੋਂ ਕਈਆਂ ਨੂੰ ਕੋਰੋਨਾ ਹੋਣ ਦਾ ਖ਼ਦਸ਼ਾ ਹੈ। ਇਸ ਦੇ ਚਲਦੇ ਰਾਜ ਸਰਕਾਰ ਦੀ ਵੀ ਪਰੇਸ਼ਾਨੀ ਵਧੀ ਹੋਈ ਹੈ। ਹੁਣ ਤਕ ਪੰਜ ਜਮਾਤੀ ਤਿੰਨ ਪਲਵਲ ਅਤੇ ਦੋ ਅੰਬਾਲਾ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਿਲ ਚੁੱਕੇ ਹਨ। ਹਰਿਆਣਾ ਸਰਕਾਰ ਨੇ ਫਿਲਹਾਲ 725 ਜਮਾਤੀਆਂ ਦੇ ਕਵਾਰੰਟਾਈਨ ਕਰਨ ਦਾ ਬੰਦੋਬਸਤ ਕੀਤਾ ਹੈ। ਇਹਨਾਂ ਵਿਚੋਂ 107 ਲੋਕ ਵਿਦੇਸ਼ੀ ਹਨ।

ਵਿਦੇਸ਼ੀ ਜਮਾਤੀ ਇੰਡੋਨੇਸ਼ੀਆ, ਸਾਊਥ ਅਫਰੀਕਾ, ਬੰਗਲਾ ਦੇਸ਼, ਮਲੇਸ਼ੀਆ, ਨੇਪਾਲ ਅਤੇ ਸ਼੍ਰੀਲੰਕਾ ਤੋਂ ਆਏ ਹੋਏ ਸਨ। ਇਹਨਾਂ ਸਾਰੇ 107 ਵਿਦੇਸ਼ੀਆਂ ਦੇ ਖਿਲਾਫ ਮੁਕੱਦਮਾ ਚਲਾਉਣ ਦੀ ਮਨਜੂਰੀ ਰਾਜ ਸਰਕਾਰ ਨੇ ਦਿੱਤੀ ਹੈ। ਇਹਨਾਂ ਲੋਕਾਂ ਨੇ ਵੀਜ਼ਾ ਨਿਯਮਾਂ ਦਾ ਉਲੰਘਣ ਕੀਤਾ ਹੈ। ਇਹ ਸਾਰੇ ਟੂਰਿਸਟ ਵੀਜ਼ਾ ਲੈ ਕੇ ਆਏ ਸਨ। ਟੂਰਿਸਟ ਵੀਜ਼ਾ ਲੈ ਕੇ ਆਉਣ ਤੋਂ ਬਾਅਦ ਕੋਈ ਵੀ ਵਿਅਕਤੀ ਧਰਮ ਦੀ ਸਿੱਖਿਆ ਜਾਂ ਧਰਮ ਦਾ ਪ੍ਰਚਾਰ ਨਹੀਂ ਕਰ ਸਕਦਾ।

ਨਿਯਮਾਂ ਵਿਰੁਧ ਜਾ ਕੇ ਇਹਨਾਂ ਨੇ ਪ੍ਰਚਾਰ ਸ਼ੁਰੂ ਕੀਤਾ। ਇੰਨਾ ਹੀ ਨਹੀਂ,  ਇਹਨਾਂ ਸਾਰਿਆਂ ਤੇ ਵਾਇਰਸ ਫੈਲਾਉਣ ਦਾ ਆਰੋਪ ਵੀ ਹੈ। ਇਹਨਾਂ ਵਿਚੋਂ ਕੁੱਝ ਅਜਿਹੇ ਵੀ ਹਨ ਜਿਹਨਾਂ ਦਾ ਵੀਜ਼ਾ ਪੀਰੀਅਡ ਵੀ ਖਤਮ ਹੋ ਚੁੱਕਿਆ ਹੈ ਪਰ ਇਹ ਫਿਰ ਵੀ ਇੱਥੇ ਰੁਕੇ ਹੋਏ ਹਨ। ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਅਨੁਸਾਰ ਪ੍ਰਦੇਸ਼ ਸਰਕਾਰ ਨੇ ਨਿਜ਼ਾਮੁਦੀਨ ਤੋਂ ਆਉਣ ਵਾਲੇ ਸਾਰੇ ਜਮਾਤੀਆਂ ਦਾ ਕੋਰੋਨਾ ਵਾਇਰਸ ਟੈਸਟ ਕਰਨ ਦਾ ਫ਼ੈਸਲਾ ਲਿਆ ਹੈ।

ਇਹਨਾਂ ਵਿਚੋਂ 107 ਸੈਂਪਲ ਲਏ ਜਾ ਚੁੱਕੇ ਹਨ। ਅੰਬਾਲਾ ਕੈਂਟ ਵਿਚੋਂ ਦੋ ਜਮਾਤੀਆਂ ਦੇ ਸੈਂਪਲ ਕੋਰੋਨਾ ਪਾਜ਼ੀਟਿਵ ਮਿਲੇ ਹਨ। ਇਸ ਤਰ੍ਹਾਂ ਪਲਵਲ ਜ਼ਿਲ੍ਹੇ ਵਿਚ ਵੀ ਤਿੰਨ ਜਮਾਤੀਆਂ ਦੇ ਸੈਂਪਲ ਪਾਜ਼ੀਟਿਵ ਮਿਲੇ ਹਨ। ਰੋਹਤਕ ਅਤੇ ਜਗਾਧਰੀ ਵਿਚ ਵੀ ਸ਼ੱਕੀਆਂ ਦੀ ਗਿਣਤੀ ਕਾਫੀ ਵਧ ਦੱਸੀ ਗਈ ਹੈ। ਰਾਤ ਤਕ ਕੋਰੋਨਾ ਪਾਜ਼ੀਟਿਵ ਕੇਸ ਵਧ ਸਕਦੇ ਹਨ।

ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਵੀਰਵਾਰ ਨੂੰ ਜਾਣਕਾਰੀ ਦਿੱਤੀ ਕਿ ਕੇਂਦਰ ਸਰਕਾਰ ਨੇ ਗੁਰੂਗ੍ਰਾਮ ਵਿੱਚ ਪੰਜ ਨਿੱਜੀ ਲੈਬਾਂ ਨੂੰ ਪ੍ਰਵਾਨਗੀ ਦਿੱਤੀ ਹੈ, ਜਿਸ ਵਿੱਚ ਕੋਰੋਨਾ ਟੈਸਟ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਲਈ ਪ੍ਰਤੀ ਟੈਸਟ ਲਈ 4500 ਰੁਪਏ ਫੀਸ ਨਿਰਧਾਰਤ ਕੀਤੀ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।