ਤਬਲੀਗੀ ਜ਼ਮਾਤ ‘ਤੇ ਵੱਡਾ ਖੁਲਾਸਾ, ਦਿੱਲੀ ਦੇ ਮਰਕਜ਼ ‘ਚ ਮਜੂਦ 1746 ਲੋਕਾਂ ‘ਚੋਂ 216 ਵਿਦੇਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਇਨ੍ਹਾ ਵਿਦੇਸ਼ੀ ਵਿਅਕਤੀਆਂ ਦੇ ਪਾਸਪੋਰਟ ਦੀ ਛਾਣਬੀਣ ਕਰ ਰਹ ਹੈ ਅਤੇ ਜਿਸ ਤੋਂ ਬਾਅਦ ਉਲੰਘਣਾ ਕਰਨ ਵਾਲਿਆਂ ਤੇ ਕਾਰਵਾਈ ਕੀਤੀ ਜਾਵੇਗੀ

lockdown

ਨਵੀਂ ਦਿੱਲੀ :ਕੇਂਦਰੀ ਗ੍ਰਹਿ ਮੰਤਰਾਲੇ ਦੇ ਮੁੱਖੀ ਅੰਮਿਤ ਸ਼ਾਹ ਦੇ ਹੁਕਮਾਂ ਤਹਿਤ ਗ੍ਰਹਿ ਮੰਤਰਾਲੇ ਨੇ ਤੇਲਾਗਾਂਨਾ COCID-19 ਦੇ ਪੌਜਟਿਵ ਮਾਮਲਿਆਂ ਦੇ ਸਾਹਮਣੇ ਆਉਂਦਿਆਂ ਹੀ 21 ਮਾਰਚ 2020 ਨੂੰ ਭਾਰਤ ਦੇ ਸਾਰੇ ਰਾਜਾਂ ਨਾਲ ਤਬਲੀਗੀ ਜ਼ਮਾਤ ਦੇ ਕਾਰੀਕਰਤਾ ਦਾ ਵੇਰਵਾ ਸਾਂਝਾ ਕੀਤਾ ਹੈ। ਇਸ ਕਾਰਵਾਈ ਦਾ ਮੁੱਖ ਮਕਸਦ ਤਬਲੀਗੀ ਜ਼ਮਾਤ ਦੇ ਕਾਰੀਕਰਤਾ ਦੀ ਪਹਿਚਾਣ ਕਰਨਾ ਸੀ ਅਤੇ ਉਨ੍ਹਾਂ ਨੂੰ ਅਲੱਗ ਕਰਕੇ ਆਈਸੋਲੇਟ ਚ ਰੱਖਣਾ ਤਾਂ ਜੋ ਦੇਸ਼ ਵਿਚ ਕਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਇਸ ਸਬੰਧ ਵਿਚ ਗ੍ਰਹਿ ਮੰਤਰਾਲੇ ਦੁਆਰਾ ਸਾਰੇ ਰਾਜਾਂ ਦੇ ਮੁੱਖ ਸਕੱਤਰਾਂ ਨਾਲ, ਡੀਜੀਪੀ ਦੇ ਨਾਲ-ਨਾਲ ਸੀਪੀ, ਦਿੱਲੀ ਨੂੰ ਵੀ ਨਿਰਦੇਸ਼ ਜ਼ਾਰੀ ਕੀਤੇ। ਇਸ ਤੋਂ ਪਹਿਲਾਂ 28 ਅਤੇ 29 ਮਾਰਚ ਨੂੰ ਵੀ DIB ਦੁਆਰਾ ਸਾਰੇ ਰਾਜਾਂ ਦੇ ਡੀਜੀਪੀਆਂ ਨੂੰ ਇਸ ਮਾਮਲੇ ਬਾਰੇ ਪੱਤਰ ਲਿਖਿਆ ਹੈ। ਦੱਸ ਦੱਈਏ ਕਿ ਦਿੱਲੀ ਦੇ ਨਜ਼ਾਮੂਦੀਂਨ ਵਿਚ ਜ਼ਮਾਤ ਦੇ ਕਾਮਿਆਂ ਨੂੰ ਪ੍ਰਸ਼ਾਸਨ ਦੇ ਵੱਲੋਂ ਸਕਰੀਨਿੰਗ ਦੇ ਲਈ ਅਪੀਲ ਕੀਤੀ ਸੀ। 29 ਮਾਰਚ ਤੱਕ ਲੱਗਭਗ 162 ਜ਼ਮਾਤ ਕਾਮਿਆ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਕੁਆਰੰਟੀਨ ਵਿਚ ਰੱਖਿਆ ਗਿਆ। ਇਸ ਤੋਂ ਇਲਾਵਾ ਜ਼ਮਾਤ ਦੇ 1339 ਕਾਮਿਆਂ ਨੂੰ ਹੁਣ ਤੱਕ ਅਲੱਗ-ਅਲੱਗ ਹਸਪਤਾਲਾਂ ਵਿਚ ਸੁਰੱਖਿਆ ਲਈ ਭੇਜ ਦਿੱਤਾ ਗਿਆ ਹੈ।

ਦੱਸਣਯੋਗ ਹੈ ਕਿ ਇਸ ਜ਼ਮਾਤ ਵਿਚ ਆਉਂਦੇ ਸਾਰੇ ਸਾਰੇ ਵਿਦੇਸ਼ੀ ਨਾਗਰਿਕ ਟੂਰਿਸਟ ਵੀਜ਼ਾ ਨਾਲ ਆਉਂਦੇ ਸਨ। ਇਸ ਲਈ ਇਨ੍ਹਾਂ ਨੂੰ ਲੈ ਕੇ ਗ੍ਰਹਿ ਮੰਤਰਾਲੇ ਨੇ ਇਕ ਆਦੇਸ਼ ਜ਼ਾਰੀ ਕੀਤਾ ਹੈ ਕਿ ਟੂਰਿਸਟ ਵੀਜ਼ੇ ਤੇ ਆਉਣ ਵਾਲੇ ਇਨ੍ਹਾਂ ਲੋਕਾਂ ਨੂੰ ਮਿਸ਼ਨਰੀ ਕਾਰਵਾਈ ਕਰਨ ਦੀ ਆਗਿਆ ਨਾ ਦਿੱਤੀ ਜਾਵੇ। ਇਸ ਲਈ ਸਾਰੀਆਂ ਰਾਜ ਪੁਲਿਸ ਜ਼ਮਾਤ ਨਾਲ ਸਬੰਧਿਤ ਇਨ੍ਹਾਂ ਵਿਦੇਸ਼ੀ ਵਿਅਕਤੀਆਂ ਦੇ ਪਾਸਪੋਰਟ ਦੀ ਛਾਣਬੀਣ ਕਰ ਰਹੀਆਂ ਹਨ ਅਤੇ ਜਿਸ ਤੋਂ ਬਾਅਦ ਉਲੰਘਣਾ ਕਰਨ ਵਾਲੇ ਤੇ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਤਬਲੀਗੀ ਜ਼ਮਾਤ ਦਿੱਲੀ ਦੇ ਨਜ਼ਾਮੂਦੀਂਨ ਵਿਚ ਸਥਿਤ ਹੈ। ਧਾਰਮਿਕ ਉਦੇਸ਼ ਲਈ ਲੋਕ ਦੇਸ਼ ਅਤੇ ਵਿਦੇਸ਼ਾਂ ਤੋਂ ਇਥੇ ਆਉਂਦੇ ਹਨ। ਕੁਝ ਲੋਕ ਤਬਲੀਗੀ ਗਤੀਵਿਧੀਆਂ ਦੇ ਲਈ ਗਰੁੱਪ ਬਣਾ ਕੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਵੀ ਜਾਂਦੇ ਹਨ। ਇਹ ਪੂਰਾ ਸਾਲ ਚੱਲਣ ਵਾਲੀ ਇਕ ਪ੍ਰਕਿਰਿਆ ਹੈ। 21 ਮਾਰਚ ਨੂੰ ਇਥੋਂ ਮਿਸ਼ਨਰੀ ਮਕਸਦ ਨਾਲ 824 ਲੋਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚੋਂ ਗਏ ਸਨ। ਇਸ ਤੋਂ ਇਲਾਵਾ 216 ਲੋਕ ਇਥੇ ਰਹਿ ਰਹੇ ਸਨ। ਉਥੇ ਹੀ ਕਰੀਬ 1500 ਤੋਂ ਵੀ ਵੱਧ ਭਾਰਤੀ ਇਸ ਜ਼ਮਾਤ ਨਾਲ ਸਬੰਧ ਰੱਖਣ ਵਾਲੇ ਇਥੇ ਜ਼ਮਾਤ ਵਿਚ ਰਹਿ ਰਹੇ ਸਨ। ਜਦਕਿ 2100 ਕਰਮਚਾਰੀ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਗਏ ਹੋਏ ਸਨ। 23 ਮਾਰਚ ਤੋਂ ਬਾਅਦ ਜਦੋਂ ਦੇਸ਼ ਵਿਚ ਲੌਕਡਾਊਨ ਲਾਗੂ ਕੀਤਾ ਗਿਆ ਤਾਂ ਉਸ ਤੋਂ ਬਾਅਦ ਇਹ ਲੋਕ ਨਜ਼ਾਮੂਦੀਂਨ ਹੀ ਰਿਹ ਗਏ।