ਬਲਾਤਕਾਰ ਦੇ ਇਲਜ਼ਾਮਾਂ ਤਹਿਤ ਦੋ ਫੌਜੀ ਗ੍ਰਿਫਤਾਰ, ਟਰੇਨ ਦੇ ਕੋਚ ’ਚ ਦਰਿੰਦਗੀ ਕਰਨ ਦੇ ਇਲਜ਼ਾਮ
ਜਵਾਨ ਸੰਦੀਪ ਤਿਵਾੜੀ, ਸੁਰੇਸ਼ ਰਾਵਤ ਅਤੇ ਰਵਿੰਦਰ ਨੇ ਯਾਰਡ 'ਚ ਖੜ੍ਹੇ ਆਰਮੀ ਕੋਚ 'ਚ ਦੋ ਔਰਤਾਂ ਨਾਲ ਕਥਿਤ ਤੌਰ 'ਤੇ ਬਲਾਤਕਾਰ ਕੀਤਾ।
ਝਾਂਸੀ: ਉੱਤਰ ਪ੍ਰਦੇਸ਼ ਦੇ ਝਾਂਸੀ ਰੇਲਵੇ ਸਟੇਸ਼ਨ ਯਾਰਡ 'ਤੇ ਖੜ੍ਹੀ ਫੌਜ ਦੀ ਰੇਲ ਗੱਡੀ ਦੇ ਟੁੱਟੇ ਕੋਚ ਵਿਚ ਦੋ ਔਰਤਾਂ ਨਾਲ ਬਲਾਤਕਾਰ ਕਰਨ ਦੇ ਇਲਜ਼ਾਮਾਂ ਤਹਿਤ ਦੋ ਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਪੁਲਿਸ ਸੁਪਰਡੈਂਟ (ਰੇਲਵੇ) ਮੁਹੰਮਦ ਮੁਸ਼ਤਾਕ ਨੇ ਦਰਜ ਕੀਤੀ ਗਈ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਕਿ ਐਤਵਾਰ ਦੇਰ ਸ਼ਾਮ ਫੌਜ ਦੇ ਜਵਾਨ ਸੰਦੀਪ ਤਿਵਾੜੀ, ਸੁਰੇਸ਼ ਰਾਵਤ ਅਤੇ ਰਵਿੰਦਰ ਨੇ ਯਾਰਡ 'ਚ ਖੜ੍ਹੇ ਆਰਮੀ ਕੋਚ 'ਚ ਦੋ ਔਰਤਾਂ ਨਾਲ ਕਥਿਤ ਤੌਰ 'ਤੇ ਬਲਾਤਕਾਰ ਕੀਤਾ।
ਇਹ ਵੀ ਪੜ੍ਹੋ: ਸੂਰਤ ਅਦਾਲਤ ਨੇ ਰਾਹੁਲ ਗਾਂਧੀ ਨੂੰ ਦਿੱਤੀ ਜ਼ਮਾਨਤ, 3 ਮਈ ਨੂੰ ਹੋਵੇਗੀ ਅਗਲੀ ਸੁਣਵਾਈ
ਔਰਤਾਂ ਦਾ ਇਲਜ਼ਾਮ ਹੈ ਕਿ ਇਕ ਸਿਪਾਹੀ ਨੇ ਕਾਲ ਕਰਨ ਲਈ ਉਹਨਾਂ ਤੋਂ ਮੋਬਾਈਲ ਫੋਨ ਮੰਗਿਆ ਅਤੇ ਵਾਪਸ ਮੰਗਣ 'ਤੇ ਉਸ ਨੇ ਉਹਨਾਂ ਨੂੰ ਕੋਚ ਵੱਲ ਬੁਲਾਇਆ, ਜਿੱਥੇ ਉਸ ਦੇ ਦੋ ਹੋਰ ਸਾਥੀ ਮੌਜੂਦ ਸਨ। ਔਰਤ ਨੇ ਇਲਜ਼ਾਮ ਲਾਇਆ ਕਿ ਤਿੰਨਾਂ ਨੇ ਉਸ ਨਾਲ ਬਲਾਤਕਾਰ ਕੀਤਾ।
ਇਹ ਵੀ ਪੜ੍ਹੋ: ਪ੍ਰੇਮ ਸਬੰਧਾਂ ਦਾ ਖੌਫ਼ਨਾਕ ਅੰਤ! 23 ਸਾਲਾ ਨੌਜਵਾਨ ਦਾ ਕੀਤਾ ਕਤਲ
ਮੁਸ਼ਤਾਕ ਨੇ ਦੱਸਿਆ ਕਿ ਤਿੰਨ ਸਿਪਾਹੀਆਂ ਖਿਲਾਫ ਬਲਾਤਕਾਰ ਅਤੇ ਸਾਜ਼ਿਸ਼ ਰਚਣ ਦੇ ਦੋਸ਼ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ 'ਚੋਂ ਸੰਦੀਪ ਅਤੇ ਸੁਰੇਸ਼ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਉਹਨਾਂ ਦੇ ਫਰਾਰ ਸਾਥੀ ਰਵਿੰਦਰ ਦੀ ਭਾਲ ਕੀਤੀ ਜਾ ਰਹੀ ਹੈ। ਇਸ ਘਟਨਾ ਬਾਰੇ ਫੌਜ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।