ਰਾਤੋ-ਰਾਤ ਡਰਾਈਵਰ ਬਣਿਆ ਕਰੋੜਪਤੀ: ਪੰਜਾਬ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਮੈਚ ਤੋਂ ਜਿੱਤੇ ਡੇਢ ਕਰੋੜ ਰੁਪਏ

ਏਜੰਸੀ

ਖ਼ਬਰਾਂ, ਰਾਸ਼ਟਰੀ

ਗੇਮਿੰਗ ਐਪ ’ਤੇ ਆਪਣੀ ਟੀਮ ਬਣਾ ਕੇ ਮੈਚ ’ਤੇ ਲਗਾਏ ਸੀ 49 ਰੁਪਏ

Driver became millionaire

 

ਬੜਵਾਨੀ: ਅਕਸਰ ਅਸੀਂ ਫਿਲਮਾਂ ਵਿਚ ਦੇਖਦੇ ਹਾਂ ਕਿ ਆਰਥਿਕ ਪੱਖੋਂ ਕਮਜ਼ੋਰ ਕਿਸੇ ਵਿਅਕਤੀ ਦੀ ਅਚਾਨਕ ਲਾਟਰੀ ਲੱਗ ਜਾਂਦੀ ਹੈ ਅਤੇ ਉਹ ਰਾਤੋ-ਰਾਤ ਅਮੀਰ ਹੋ ਜਾਂਦਾ ਹੈ ਪਰ ਅੱਜ ਅਸੀਂ ਜੋ ਕਹਾਣੀ ਦੱਸਣ ਜਾ ਰਹੇ ਹਾਂ ਉਹ ਕਿਸੇ ਫਿਲਮ ਦੀ ਨਹੀਂ ਸਗੋਂ ਇਕ ਅਸਲੀ ਡਰਾਈਵਰ ਦੀ ਕਹਾਣੀ ਹੈ, ਜੋ ਰਾਤੋ-ਰਾਤ ਕਰੋੜਪਤੀ ਬਣ ਗਿਆ।

ਇਹ ਵੀ ਪੜ੍ਹੋ: ਅਮਰੀਕਾ ’ਚ ਭਾਰਤੀ ਮੂਲ ਦੇ ਵਿਅਕਤੀ ਦੀ ਮੌਤ : ਬੋਸਟਨ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਬੱਸ ਨੇ ਮਾਰੀ ਟੱਕਰ

ਮੱਧ ਪ੍ਰਦੇਸ਼ ਦੇ ਬੜਵਾਨੀ ਦੇ ਰਹਿਣ ਵਾਲੇ ਸ਼ਾਹਬੁਦੀਨ ਮੰਸੂਰੀ ਨੇ ਆਈਪੀਐਲ ਮੈਚ ਤੋਂ 1.5 ਕਰੋੜ ਰੁਪਏ ਜਿੱਤੇ ਹਨ। ਸ਼ਾਹਬੁਦੀਨ ਮੰਸੂਰੀ ਨੇ ਗੇਮਿੰਗ ਐਪ ’ਤੇ ਆਪਣੀ ਟੀਮ ਬਣਾਈ ਅਤੇ ਪੰਜਾਬ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਮੈਚ ’ਤੇ ਸਿਰਫ਼ 49 ਰੁਪਏ ਲਗਾਏ ਸੀ। ਗੇਮਿੰਗ ਐਪ ’ਤੇ ਸ਼ਾਹਬੁਦੀਨ ਦੀ ਟੀਮ ਨੇ ਬਿਹਤਰ ਪ੍ਰਦਰਸ਼ਨ ਕੀਤਾ, ਜਿਸ ਦੇ ਚਲਦਿਆਂ ਉਸ ਨੇ ਡੇਢ ਕਰੋੜ ਰੁਪਏ ਜਿੱਤੇ ਹਨ। ਇੰਨੀ ਵੱਡੀ ਰਕਮ ਜਿੱਤਣ ਤੋਂ ਬਾਅਦ ਸ਼ਾਹਬੁਦੀਨ ਨੂੰ ਆਪਣੀ ਕਿਸਮਤ ’ਤੇ ਯਕੀਨ ਨਹੀਂ ਹੋ ਰਿਹਾ, ਉਸ ਦਾ ਪਰਿਵਾਰ ਵੀ ਬਹੁਤ ਖੁਸ਼ ਹੈ।

ਇਹ ਵੀ ਪੜ੍ਹੋ: ਕਿਸਾਨਾਂ ਵਲੋਂ ਰੇਲ ਰੋਕੋ ਅੰਦੋਲਨ ਖ਼ਤਮ ਕਰਨ ਦਾ ਐਲਾਨ! ਪ੍ਰਸ਼ਾਸਨ ਨਾਲ ਹੋਈ ਮੀਟਿੰਗ 'ਚ ਬਣੀ ਸਹਿਮਤੀ

ਸ਼ਾਹਬੁਦੀਨ ਪੇਸ਼ੇ ਤੋਂ ਡਰਾਈਵਰ ਹੈ ਅਤੇ ਆਪਣੇ ਪਰਿਵਾਰ ਨਾਲ ਇਕ ਸਲੱਮ ਬਸਤੀ ਵਿਚ ਕਿਰਾਏ ਦੇ ਮਕਾਨ ’ਤੇ ਰਹਿ ਰਿਹਾ ਹੈ। ਉਹ ਕਰੀਬ 2 ਸਾਲ ਤੋਂ ਗੇਮਿੰਟ ਐਪ ਉੱਤੇ ਆਪਣੀ ਟੀਮ ਬਣਾ ਕੇ ਕਿਸਮਤ ਅਜ਼ਮਾ ਰਿਹਾ ਸੀ। ਕਰੋੜਪਤੀ ਬਣਨ ਤੋਂ ਬਾਅਦ ਸ਼ਾਹਬੁਦੀਨ ਨੂੰ ਲਗਾਤਾਰ ਵਧਾਈਆਂ ਲਈ ਰਿਸ਼ਤੇਦਾਰਾਂ ਦੇ ਫੋਨ ਆ ਰਹੇ ਹਨ। ਡੇਢ ਕਰੋੜ ਦੀ ਰਾਸ਼ੀ ਜਿੱਤਣ ਤੋਂ ਬਾਅਦ ਸ਼ਾਹਬੁਦੀਨ ਦਾ ਕਹਿਣਾ ਹੈ ਕਿ ਇਸ ਪੈਸੇ ਨਾਲ ਉਹ ਆਪਣੇ ਪਰਿਵਾਰ ਲਈ ਇਕ ਘਰ ਬਣਾਉਣਗੇ ਅਤੇ ਬਾਕੀ ਪੈਸਿਆਂ ਨਾਲ ਆਪਣਾ ਕਾਰੋਬਾਰ ਸ਼ੁਰੂ ਕਰਨਗੇ।