ਭਾਰਤੀ ਸੈਨਾ ਨੇ ਲਿਆ ਵੱਡਾ ਫ਼ੈਸਲਾ, ਕਰੋਨਾ ਦਾ ਇਲਾਜ਼ ਕਰ ਰਹੇ ਹਸਪਤਾਲਾਂ ਤੇ ਕਰੇਗੀ ਫੁੱਲਾਂ ਦੀ ਵਰਖਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਕਰੋਨਾ ਵਾਇਰਸ ਦਾ ਇਲਾਜ਼ ਕਰ ਰਹੇ ਡਾਕਟਰਾਂ ਦਾ ਹੌਸਲਾ ਵਧਾਉਂਣ ਦੇ ਲਈ ਭਾਰਤੀ ਸੈਨਾ ਦੁਆਰਾ ਇਕ ਖਾਸ ਕਦਮ ਚੁੱਕਿਆ ਗਿਆ ਹੈ।

Photo

ਨਵੀਂ ਦਿੱਲੀ : ਦੇਸ਼ ਵਿਚ ਕਰੋਨਾ ਵਾਇਰਸ ਦਾ ਇਲਾਜ਼ ਕਰ ਰਹੇ ਡਾਕਟਰਾਂ ਦਾ ਹੌਸਲਾ ਵਧਾਉਂਣ ਦੇ ਲਈ ਭਾਰਤੀ ਸੈਨਾ ਦੁਆਰਾ ਇਕ ਖਾਸ ਕਦਮ ਚੁੱਕਿਆ ਗਿਆ ਹੈ। ਭਾਰਤੀ ਸੈਨਾ ਦੇ ਪੀਆਰਓ ਕਰਨਲ ਅਮਨ ਆਨੰਦ ਨੇ ਦੱਸਿਆ ਕਿ ਭਾਰਤੀ ਹਵਾਈ ਸੈਨਾ ਅਤੇ ਇੰਡਿਅਨ ਨੇਵੀ ਦੇ ਹੈਲੀਕਪਟਰਾਂ ਨਾਲ ਕਰੋਨਾ ਵਾਇਰਸ ਦਾ ਇਲਾਜ਼ ਕਰ ਰਹੇ ਹਸਪਤਾਲਾਂ ਦੇ ਉਪਰ ਦੀ ਗੁਜਰ ਕੇ ਉਨ੍ਹਾਂ ਦੇ ਫੁਲ ਵਰਸਾਏ ਜਾਣਗੇ।

ਉਨ੍ਹਾਂ ਕਿਹਾ, ਕਿ ‘ਪੂਰਾ ਦੇਸ਼ ਐਤਵਾਰ ਨੂੰ ਕਈ ਥਾਵਾਂ‘ ਤੇ ਭਾਰਤੀ ਹਵਾਈ ਸੈਨਾ ਦੇ ਲੜਾਕੂ ਅਤੇ ਟ੍ਰਾਂਸਪੋਰਟ ਜਹਾਜ਼ਾਂ ਦੁਆਰਾ ਉਡਾਣ ਭਰਨ ਵਾਲੇ ਫਲਾਈਪਾਸਟ ਦਾ ਗਵਾਹ ਬਣੇਗਾ। ਇਹ ਜਹਾਜ਼ ਸ੍ਰੀਨਗਰ ਤੋਂ ਤਿਰੂਵਨੰਤਪੁਰਮ ਅਤੇ ਡਿਬਰੂਗੜ ਤੋਂ ਕੱਛ ਨੂੰ ਕਵਰ ਕਰਨਗੇ। ਇਸ ਤੋਂ ਪਹਿਲਾਂ, ਚੀਫ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨੇ ਤਿੰਨ ਫੌਜਾਂ ਦੇ ਮੁਖੀਆਂ ਨਾਲ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ।

ਕਿ ਹਥਿਆਰਬੰਦ ਸੈਨਾਵਾਂ ਦੀ ਤਰਫੋਂ ਅਸੀਂ ਸਾਰੇ # COVID19 ਵਾਰੀਅਰਜ਼ ਦਾ ਧੰਨਵਾਦ ਕਰਨਾ ਚਾਹਾਂਗੇ। ਡਾਕਟਰ, ਨਰਸਾਂ, ਸੈਨੀਟੇਸ਼ਨ ਵਰਕਰ, ਪੁਲਿਸ, ਹੋਮ ਗਾਰਡ, ਡਿਲਿਵਰੀ ਲੜਕੇ ਅਤੇ ਮੀਡੀਆ ਜੋ ਸਰਕਾਰ ਦੇ ਸੰਦੇਸ਼ ਨਾਲ ਲੋਕਾਂ ਤੱਕ ਮੁਸ਼ਕਲ ਸਮੇਂ ਵਿਚ ਅੱਗੇ ਵਧਣ ਲਈ ਪਹੁੰਚ ਰਹੇ ਹਨ। ਬਿਪਿਨ ਰਾਵਤ ਦੇ ਅਨੁਸਾਰ, ਫੌਜ ਉਨ੍ਹਾਂ ਦੇ ਸਮਰਥਨ ਲਈ 3 ਮਈ ਨੂੰ ਪੁਲਿਸ ਯਾਦਗਾਰ ਦੀ ਪਰੇਡ ਵੀ ਕਰੇਗੀ।

ਇਸ ਤੋਂ ਇਲਾਵਾ ਕਰੋਨਾ ਵਾਰੀਅਰਜ਼ ਦਾ ਉਤਸ਼ਾਹ ਵਧਾਉਂਣ ਦੇ ਲਈ ਭਾਰਤੀ ਵਾਯੂ ਸੈਨਾ ਦੇ ਵੱਲੋਂ ਕਿਹਾ ਗਿਆ ਕਿ ਇਸ ਮੁਸ਼ਕਲ ਦੇ ਸਮੇਂ ਵਿਚ ਪੂਰਾ ਰਾਸ਼ਟਰ ਇਕ-ਜੁੱਟ ਹੋ ਕੇ ਖੜ੍ਹਾ ਹੈ ਅਤੇ ਸੰਕਟ ਨੂੰ ਜਲਦੀ ਖ਼ਤਮ ਕਰਨ ਲਈ ਯੋਗਤਾ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਲਈ ਇੰਡਿਅਨ ਏਅਰ ਫੋਰਸ ਕਰੋਨਾ ਯੋਧਿਆ ਦਾ ਧੰਨਵਾਦ ਕਰਨ ਲਈ ਅੱਜ 3 ਮਈ ਨੂੰ ਦੇਸ਼ਭਰ ਚ ਫਲਾਈਪਾਸਟ ਕਰੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।