ਕਰੋਨਾ ਤੋਂ ਪ੍ਰਭਾਵਿਤ ਹੋਈ ਨਰਸ ਨੇ ਹਸਪਤਾਲ ਤੇ ਲਗਾਏ ਗੰਭੀਰ ਆਰੋਪ, ਵੀਡੀਓ ਹੋ ਰਿਹਾ ਖੂਬ ਵਾਇਰਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗੁਰੁਗ੍ਰਾਮ ਦੇ ਇਕ ਸਰਾਕਾਰੀ ਹਸਪਤਾਲ ਵਿਚ ਇਕ ਸਟਾਫ ਨਰਸ ਵੱਜੋਂ ਕੰਮ ਕਰ ਰਹੀ ਇਕ ਕਰੋਨਾ ਪ੍ਰਭਾਵਿਤ ਮਹਿਲਾ ਨੇ ਸ਼ੋਸਲ ਮੀਡੀਆ ਤੇ ਇਕ ਵੀਡੀਓ ਸ਼ੇਅਰ ਕੀਤਾ ਹੈ

Photo

ਗੁਰੁਗ੍ਰਾਮ ਦੇ ਇਕ ਸਰਾਕਾਰੀ ਹਸਪਤਾਲ ਵਿਚ ਇਕ ਸਟਾਫ ਨਰਸ ਵੱਜੋਂ ਕੰਮ ਕਰ ਰਹੀ ਇਕ ਕਰੋਨਾ ਪ੍ਰਭਾਵਿਤ ਮਹਿਲਾ ਨੇ ਸ਼ੋਸਲ ਮੀਡੀਆ ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜੋ ਕਿ ਤੇਜ਼ੀ ਨਾਲ ਵਾਇਰਸ ਹੋ ਰਿਹਾ ਹੈ। ਇਸ ਵੀਡੀਓ ਵਿਚ ਨਰਸ ਦੇ ਵੱਲੋਂ ਗੁਰੂਗ੍ਰਾਮ ਜ਼ਿਲ੍ਹੇ ਦੇ ਸਿਹਤ ਵਿਭਾਗ ਦੇ ਗੰਭੀਰ ਸਵਾਲ ਖੜੇ ਕੀਤੇ ਹਨ। ਕਿਹਾ ਜਾ ਰਿਹਾ ਹੈ ਕਿ ਨਰਸ ਕਰੋਨਾ ਦੇ ਮਰੀਜ਼ਾਂ ਦਾ ਇਲਾਜ਼ ਕਰਦੇ ਆਪ ਖੁਦ ਵੀ ਇਸ ਵਾਇਰਸ ਦੇ ਪ੍ਰਭਾਵ ਹੇਠ ਆ ਗਈ ਹੈ। ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਇਸ ਸਮੇਂ ਨਰਸ ਗੁਰੂਗ੍ਰਾਮ ਦੇ ਆਈਐੱਸਆਈਸੀ ਹਸਪਤਾਲ ਦੇ ਕਰੋਨਾ ਸਪੈਸ਼ਲ ਵਾਰਡ ਵਿਚ ਦਾਖ਼ਲ ਹੈ। ਇਸ ਨਰਸ ਨੇ ਵੀਡੀਓ ਵਿਚ ਆਰੋਪ ਲਗਾਇਆ ਕਿ ਉਸ ਦੀ ਕਰੋਨਾ ਰਿਪੋਰਟ ਪੌਜ਼ਟਿਵ ਆਉਂਣ ਤੋਂ ਬਾਅਦ ਉਸ ਨੂੰ ਐਂਬੂਲੈਂਸ ਤੱਕ ਨਹੀਂ ਦਿੱਤੀ ਗਈ।

ਇਸ ਤੋਂ ਇਲਾਵਾ ਜਿਸ ਤਰ੍ਹਾਂ ਦੀਆਂ ਸੁਵਿਧਾ ਮੈਨੂੰ ਮਿਲਣੀਆਂ ਚਾਹੀਦੀਆਂ ਸਨ, ਉਹ ਵੀ ਨਹੀਂ ਮਿਲ ਰਹੀਆਂ ਹਨ। ਨਰਸ ਨੇ ਵੀਡੀਓ ਰਾਹੀਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਸਿਹਤ ਮੰਤਰੀ ਅਨਿਲ ਬਿਜ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਤੇ ਧਿਆਨ ਦੇਣ। ਉਧਰ ਗੁਰੂਗ੍ਰਾਮ ਦੇ ਡਿਪਟੀ ਸੀਐੱਮਓ ਅਤੇ ਐਂਬੁਲੈਂਸ ਦੀ ਸੇਵਾ ਸੰਭਾਲ ਰਹੇ ਅਧਿਕਾਰੀ ਐੱਮ.ਪੀ ਸਿੰਘ ਨੇ ਇਸ ਮਾਮਲੇ ਬਾਰੇ ਦੱਸਿਆਂ ਕਿਹਾ ਕਿ ਨਰਸ ਨੂੰ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਐਂਬੂਲੈਂਸ ਕਰੋਨਾ ਦੇ ਕਿਸੇ ਹੋਰ ਮਰੀਜ਼ ਨੂੰ ਲੈਣ ਗਈ ਹੈ। ਪਰ ਸਟਾਫ ਨਰਸ ਦੀ ਰਿਪੋਰਟ ਆਉਂਣ ਤੋਂ ਬਾਅਦ ਉਹ ਪ੍ਰੇਸ਼ਾਨੀ ਵਿਚ ਸੀ ਅਤੇ ਆਪਣਾ ਵਾਹਨ ਲੈ ਕੇ ਹੀ ਹਸਪਤਾਲ ਪਹੁੰਚ ਗਈ।

ਦੂਜੇ ਪਾਸੇ ਸਪੈਸ਼ਲ ਕੋਵਿਡ ਦੇ ਹਸਪਤਾਲ ਨੋਡਲ ਅਧਿਕਾਰੀ ਡਾ. ਅਨਿਲ ਗੁਪਤਾ ਦਾ ਕਹਿਣਾ ਹੈ ਕਿ ਨਰਸ ਨੇ ਭਾਵੁਕ ਹੋ ਕੇ ਇਹ ਵੀਡੀਓ ਤਿਆਰ ਕੀਤੀ ਹੈ। ਜਿਸ ਦਾ ਉਸ ਨੂੰ ਹੁਣ ਦੁੱਖ ਵੀ ਹੈ। ਹਸਪਤਾਲ ਦੇ ਕੁਝ ਸੂਤਰਾਂ ਦਾ ਕਹਿਣਾ ਹੈ ਕਿ ਨਰਸ ਨੂੰ ਇਸ ਗੱਲ ਦੀ ਵੀ ਤਕਲੀਫ਼ ਸੀ ਕਿ ਉਸ ਦਾ ਇਲਾਜ਼ ਕਿਸੇ ਨਿੱਜੀ ਹਸਪਤਾਲ ਵਿਚ ਕਿਉਂ ਨਹੀਂ ਕਰਵਾਇਆ ਜਾ ਰਿਹਾ। ਦੱਸ ਦੱਈਏ ਕਿ ਇਸ ਮਾਮਲੇ ਵਿਚ ਗੁਰੂਗ੍ਰਾਮ ਦੇ ਚੀਫ਼ ਮੈਡੀਕਲ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਹਰ ਕਰੋਨਾ ਦੇ ਮਰੀਜ਼ ਨੂੰ ਦਿੱਤੀ ਜਾਣ ਵਾਲੀ ਖੁਰਾਕ ਅਤੇ ਹਰ ਸੁਵਿਧਾ ਤੇ ਆਪ ਨਜ਼ਰ ਰੱਖਦੇ ਹਨ,

ਪਰ ਸਟਾਫ ਨਰਸ ਦੇ ਵੱਲੋਂ ਇਹ ਵੀਡੀਓ ਕਿਹੜੀਆਂ ਪ੍ਰਸਿਥੀਆਂ ਵਿਚ ਬਣਾਈ ਗਈ ਹੈ। ਇਸ ਦੀ ਜਰੂਰ ਜਾਂਚ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਅਜਿਹੀਆਂ ਹੀ ਸ਼ਿਕਾਇਤਾਂ ਨਿੱਜੀ ਹਸਪਤਾਲਾਂ ਵਿਚ ਕੰਮ ਕਰਨ ਵਾਲੀਆਂ ਨਰਸਾਂ ਦੇ ਨਾਲ-ਨਾਲ ਪ੍ਰੈਰਾ-ਮੈਡੀਕਲ ਸਟਾਫ ਦੀਆਂ ਵੀ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦੂਜੇ ਡਾਕਟਰਾਂ ਦੀ ਤਰ੍ਹਾਂ ਉਨ੍ਹਾਂ ਦਾ ਇਲਾਜ਼ ਵੀ ਨਿੱਜੀ ਹਸਪਤਾਲਾਂ ਵਿਚ ਕਿਉਂ ਨਹੀ ਕਰਵਾਇਆ ਜਾਂਦਾ ਅਤੇ ਉਨ੍ਹਾਂ ਨੂੰ ਉਹ ਸਹੂਲਤਾਂ ਵੀ ਨਹੀਂ ਮਿਲ ਰਹੀਆਂ ਜਿਸ ਦੇ ਉਹ ਹੱਕਦਾਰ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।