Covid 19 : ਪੰਜਾਬ ਤੋਂ ਬਾਅਦ ਹੁਣ ਹਰਿਆਣਾ ‘ਚ ਵੀ ਨਾਂਦੇੜ ਤੋਂ ਪਰਤੇ 4 ਸ਼ਰਧਾਲੂ ਨਿਕਲੇ ਪੌਜਟਿਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਰਿਆਣਾ ਵਿਚ ਪੌਜਟਿਵ ਪਾਏ ਗਏ ਇਨ੍ਹਾਂ ਚਾਰ ਸ਼ਰਧਾਲੂਆਂ ਵਿਚ ਤਿੰਨ ਔਰਤਾਂ ਅਤੇ ਇਕ ਪੁਰਸ਼ ਸ਼ਾਮਿਲ ਹੈ।

Coronavirus

ਫਤਿਹਾਬਾਦ : ਪੰਜਾਬ ਵਿਚ ਨਾਂਦੇੜ ਹਜ਼ੂਰ ਸਾਹਿਬ ਤੋ ਪਰਤੇ ਵੱਡੀ ਗਿਣਤੀ ਵਿਚ ਸਿੱਖ ਸ਼ਰਧਾਲੂ ਕਰੋਨਾ ਪੌਜਟਿਵ ਪਾਏ ਗਏ ਹਨ। ਜਿਸ ਤੋਂ ਬਾਅਦ ਪੰਜਾਬ ਵਿਚ ਕਰੋਨਾ ਪੌਜਟਿਵਾਂ ਦੀ ਗਿਣਤੀ ਵਿਚ ਫਿਰ ਤੇਜੀ ਨਾਲ ਵਾਧਾ ਹੋਇਆ ਹੈ। ਇਸ ਕੜੀ ਤਹਿਤ ਹੁਣ ਹਰਆਣਾ ਚ ਪਰਤੇ 4 ਸ਼ਰਧਾਲੂ ਵੀ ਕਰੋਨਾ ਪੌਜਟਿਵ ਪਾਏ ਗਏ ਹਨ। ਹਰਿਆਣਾ ਵਿਚ ਪੌਜਟਿਵ ਪਾਏ ਗਏ ਇਨ੍ਹਾਂ ਚਾਰ ਸ਼ਰਧਾਲੂਆਂ ਵਿਚ ਤਿੰਨ ਔਰਤਾਂ ਅਤੇ ਇਕ ਪੁਰਸ਼ ਸ਼ਾਮਿਲ ਹੈ।

ਇਨ੍ਹਾਂ ਵਿਚੋਂ ਤਿੰਨ ਮਾਮਲੇ ਸੂਬੇ ਦੇ ਫਤਿਹਾਬਾਦ ਦੇ ਰਤੀਆ ਵਿਚੋਂ ਸਾਹਮਣੇ ਆਏ ਸਨ ਅਤੇ  ਇਕ ਮਰੀਜ਼ ਪੰਜਾਬ ਦੇ ਬਠਿੰਡਾ ਦਾ ਰਹਿਣ ਵਾਲਾ ਹੈ, ਜੋ ਨਾਂਦੜ ਤੋਂ ਵਾਪਿਸ ਪਰਤ ਕੇ ਇੱਥੇ ਆਪਣੇ ਰਿਸ਼ਤੇਦਾਰਾਂ ਦੇ ਘਰ ਰੁਕਿਆ ਸੀ। ਦੱਸਿਆ ਜਾ ਰਿਹਾ ਹੈ ਕਿ ਨਾਂਦੇੜ ਤੋਂ ਪਰਤੇ 20 ਸ਼ਰਧਾਲੂਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਸਨ। ਜਿਨ੍ਹਾਂ ਵਿਚ 4 ਲੋਕਾਂ ਦੀ ਰਿਪੋਰਟ ਪੌਜਟਿਵ ਆ ਚੁੱਕੀ ਹੈ।

ਉਧਰ ਫਤਿਹਾਬਾਦ ਦੇ ਸਿਵਲ ਸਰਜਨ ਡਾ. ਹਨੂਮਾਨ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਨ੍ਹਾਂ ਕਰੋਨਾ ਪੌਜਟਿਵ ਪਾਏ ਗਏ ਸਾਰੇ ਮਰੀਜ਼ਾਂ ਨੂੰ ਰਤੀਆ ਦੇ ਕਮਿਊਨਟੀ ਹਾਲ ਵਿਚ ਰੱਖਿਆ ਗਿਆ ਹੈ। ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਇਹ ਦੋ ਦਿਨ ਪਹਿਲਾਂ ਪੰਜਾਬ ਰੋੜਵੇਜ ਦੀਆਂ ਬੱਸਾਂ ਵਿਚ ਲਿਆਂਦੇ ਉਨ੍ਹਾਂ ਸਾਰੇ ਸ਼ਰਧਾਲੂਆਂ ਦੇ ਨਾਲ ਸੀ, ਜਿਨ੍ਹਾਂ ਨੂੰ ਹੋਮ-ਕੁਆਰੰਟੀਨ ਕੀਤਾ ਗਿਆ ਸੀ।

ਦੱਸ ਦੱਈਏ ਕਿ ਰਤੀਆ ਨੂੰ ਸ਼ਨੀਵਾਰ ਸਵੇਰੇ ਹੀ ਗ੍ਰੀਨ ਜ਼ੋਨ ਵਿਚ ਰੱਖਿਆ ਗਿਆ ਸੀ। ਉਧਰ ਪੰਜਾਬ ਵਿਚ ਵਿਚ ਵੀ ਨਾਂਦੇੜ ਤੋਂ ਪਰਤੇ 140 ਤੋਂ ਜ਼ਿਆਦਾ ਸ਼ਰਧਾਲੂ ਕਰੋਨਾ ਪੌਜਟਿਵ ਪਾਏ ਗਏ ਹਨ। ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਲਈ ਮਹਾਂਰਾਸ਼ਟਰ ਸਰਕਾਰ ਨੂੰ ਜਿੰਮੇਵਾਰ ਦੱਸਿਆਂ ਕਿਹਾ ਸੀ ਕਿ ਉਨ੍ਹਾਂ ਨੇ ਸਾਨੂੰ ਝੂਠ ਬੋਲਿਆ ਹੈ ਕਿ ਸਾਰੇ ਸ਼ਰਧਾਲੂਆਂ ਦਾ ਟੈਸਟ ਅਸੀਂ ਕਰਵਾਇਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।