ਕਰਨਲ ਆਸ਼ੂਤੋਸ਼ ਨੇ ਮਾਂ ਨੂੰ ਹੰਦਵਾੜਾ ਘੁੰਮਾਉਂਣ ਦਾ ਕੀਤਾ ਸੀ ਵਾਅਦਾ, ਦੇਸ਼ ਲਈ ਦਿੱਤੀ ਸ਼ਹਾਦਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜੰਮੂ-ਕਸ਼ਮੀਰ ਦੇ ਹੰਦਵਾੜਾ ਵਿਚ ਸੈਨਾਂ ਅਤੇ ਅੱਤਵਾਦੀਆਂ ਵਿਚਕਾਰੀ ਹੋਈ ਮੁੱਠਭੇੜ ਵਿਚ ਭਾਰਤੀ ਸੈਨਾ ਨੇ ਦੋ ਵਿਦੇਸ਼ੀ ਅੱਤਵਾਦੀਆਂ ਨੂੰ ਮਾਰ ਗਿਰਾਇਆ ਹੈ।

Photo

ਜੰਮੂ-ਕਸ਼ਮੀਰ ਦੇ ਹੰਦਵਾੜਾ ਵਿਚ ਸੈਨਾਂ ਅਤੇ ਅੱਤਵਾਦੀਆਂ ਵਿਚਕਾਰੀ ਹੋਈ ਮੁੱਠਭੇੜ ਵਿਚ ਭਾਰਤੀ ਸੈਨਾ ਨੇ ਦੋ ਵਿਦੇਸ਼ੀ ਅੱਤਵਾਦੀਆਂ ਨੂੰ ਮਾਰ ਗਿਰਾਇਆ ਹੈ। ਇਸ ਐਂਕਾਉਂਟਰ ਵਿਚ ਲਸ਼ਕਰ ਦਾ ਕਮਾਂਡਰ ਹੈਦਰ ਵੀ ਮਾਰਿਆ ਗਿਆ, ਪਰ ਇਸ ਆਪ੍ਰੇਸ਼ਨ ਵਿਚ ਦੋ ਵੱਡੇ ਅਫ਼ਸਰਾਂ ਦੇ ਨਾਲ ਪੰਜ ਜਵਾਨ ਵੀ ਸ਼ਹੀਦ ਹੋ ਗਏ। ਸ਼ਹੀਦਾਂ ਵਿੱਚ ਇੱਕ ਕਰਨਲ, ਇੱਕ ਪ੍ਰਮੁੱਖ, ਫੌਜ ਦੇ ਦੋ ਜਵਾਨ ਅਤੇ ਜੰਮੂ ਕਸ਼ਮੀਰ ਪੁਲਿਸ ਦਾ ਇੱਕ ਸਬ ਇੰਸਪੈਕਟਰ ਸ਼ਾਮਲ ਹੈ। ਸ਼ਹੀਦ ਅਧਿਕਾਰੀ ਵਿੱਚ ਕਰਨਲ ਆਸ਼ੂਤੋਸ਼ ਸ਼ਰਮਾਂ ਵੀ ਸ਼ਾਮਲ ਸਨ ਜਿਨ੍ਹਾਂ ਨੇ ਇਸ ਮੁਕਾਬਲੇ ਵਿੱਚ ਮੋਰਚਾ ਸੰਭਾਲਿਆ ਹੋਇਆ ਸੀ।

ਹਾਲਾਂਕਿ ਸ਼ਹੀਦ ਕਰਨਲ ਆਸ਼ੂਤੋਸ਼ ਸ਼ਰਮਾਂ ਦਾ ਪਰਿਵਾਰ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ, ਪਰ ਇਸ ਸਮੇਂ ਸਾਰੇ ਲੋਕ ਜੈਪੁਰ ਵਿਚ ਰਹਿੰਦੇ ਹਨ। ਪੱਤਰਕਾਰਾਂ ਦੇ ਵੱਲੋਂ ਜੈਪੁਰ ਵਿੱਚ ਕਰਨਲ ਆਸ਼ੂਤੋਸ਼ ਦੇ ਪਰਿਵਾਰ ਨਾਲ ਗੱਲਬਾਤ ਕੀਤੀ। ਗੱਲਬਾਤ ਵਿੱਚ ਕਰਨਲ ਆਸ਼ੂਤੋਸ਼ ਦੇ ਭਰਾ ਨੇ ਕਿਹਾ, ਕਿ ਇਹ ਬਹੁਤ ਮਾਣ ਵਾਲੀ ਗੱਲ ਹੈ। ਅੱਜ, ਸਾਡਾ ਭਰਾ ਦੇਸ਼ ਲਈ ਕੰਮ ਆਇਆ ਸੀ ਅਤੇ ਦੇਸ਼ ਲਈ ਸ਼ਹੀਦ ਹੋਇਆ, ਪਰ ਪਰਿਵਾਰ ਲਈ, ਮਾਂ ਲਈ, ਇਕ ਭਰਾ ਲਈ, ਪਤਨੀ ਲਈ, ਇਹ ਬਹੁਤ ਹੀ ਦੁਖੀ ਸਮਾਂ ਹੈ, ਇਸ ਦੇ ਨਾਲ ਹੀ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਭਰਾ ਨੇ ਦੇਸ਼ ਲਈ ਸ਼ਹਾਦਤ ਦਿੱਤੀ ਹੈ।

ਉਸਨੇ ਦੇਸ਼ ਦਾ, ਘਰ ਦਾ, ਆਪਣੇ ਪਰਿਵਾਰ ਦਾ ਨਾਮ ਉੱਚਾ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਕਰਨਲ ਦੀ ਮ੍ਰਿਤਕ ਦੇਹ ਨੂੰ ਜੈਪੁਰ ਲਿਆਂਦਾ ਜਾਵੇਗਾ, ਸੈਨਾ ਨੇ ਇਹੀ ਜਾਣਕਾਰੀ ਦਿੱਤੀ ਹੈ। ਉਧਰ ਕਰਨਲ ਦੀ ਮਾਂ ਨੇ ਕਿਹਾ ਕਿ ਬੇਟਾ ਕਹਿ ਰਿਹਾ ਸੀ ਕਿ ਉਹ ਮੈਂਨੂੰ ਹੰਦਵਾੜਾ ਘੁੰਮਾਵੇਗਾ, ਪਰ ਹੁਣ ਉਹ ਹੀ ਨਹੀਂ ਰਿਹਾ, ਇਸ ਤੋਂ ਇਲਾਵਾ ਉਹ ਜਦੋਂ ਵੀ ਫੋਨ ਕਰਦਾ ਸੀ ਤਾਂ ਮੇਰੇ ਨਾਲ ਜਰੂਰ ਗੱਲ ਕਰਦਾ ਸੀ, ਜਦੋਂ ਉਸ ਨਾਲ ਆਖ਼ਰੀ ਵਾਰ ਗੱਲ ਹੋਈ ਤਾਂ ਉਸ ਨੇ ਕਿਹਾ ਕਿ ਹਾਲੇ ਮੈਂ ਥੋੜਾ ਵਿਅਸਥ ਹਾਂ, ਪਰ ਜਦੋਂ ਆਇਆ ਤਾਂ ਤੁਹਾਨੂੰ ਹਦਵਾੜਾ ਜਰੂਰ ਘੁੰਮਾਵਾਂਗਾ।

ਉਥੇ ਹੀ ਕਰਨਲ ਦੀ ਪਤਨੀ ਪੱਲਵੀ ਸਰਮਾਂ ਨੇ ਕਿਹਾ ਕਿ ਬਹੁਤ ਮੁਸ਼ਕਿਲ ਹੈ ਆਪਣੇ ਆਪ ਨੂੰ ਇਹ ਸਮਝਾਉਂਣਾ ਕਿ ਇਹ ਸਭ ਹੋ ਗਿਆ ਹੈ, ਪਰ ਕੱਲ ਰਾਤ ਤੋਂ ਹੀ ਮੈਂਨੂੰ ਇਹ ਅਹਿਸਾਸ ਹੋ ਰਿਹਾ ਸੀ ਕਿ ਕੁਝ ਹੋ ਗਿਆ ਹੈ। ਪਤਨੀ ਨੇ ਦੱਸਿਆ ਕਿ ਆਪ੍ਰੇਸ਼ਨ ਦੇ ਦੌਰਾਨ ਕਿਸੇ ਦੀ ਵੀ ਉਨ੍ਹਾਂ ਨਾਲ ਗੱਲ ਨਹੀਂ ਹੁੰਦੀ ਸੀ। ਆਖ਼ਰੀ ਵਾਰ 1 ਮਈ ਨੂੰ ਉਨ੍ਹਾਂ ਨਾਲ ਗੱਲ ਹੋਈ ਸੀ। ਇਸ ਦੇ ਨਾਲ ਕਰਨਲ ਦੀ ਬੇਟੀ ਨੇ ਵੀ ਦੱਸਿਆ ਕਿ ਉਸਦੀ ਵੀ ਪਿਤਾ ਨਾਲ 1 ਮਈ ਨੂੰ ਗੱਲ ਹੋਈ ਸੀ ਤੇ ਉਨ੍ਹਾਂ ਕਿਹਾ ਸੀ ਕਿ ਆਪ੍ਰੇਸ਼ਨ ਤੋਂ ਆ ਕੇ ਮੈਂ ਗੱਲ ਕਰਾਂਗਾ ਅਤੇ ਦੋ ਸਾਲ ਪਹਿਲਾਂ ਜਦੋਂ ਹੋਲੀ ਤੇ ਆਏ ਸੀ ਤਾਂ ਸਾਨੂੰ ਸ੍ਰਪਾਈਜ਼ ਦਿੱਤਾ ਸੀ, ਇਸ ਤੋਂ ਇਲਾਵਾ ਉਹ ਸਾਡੇ ਨਾਲ ਬਹੁਤ ਖੇਡੇ ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।