ਅੱਜ ਫਿਰ ਦਿੱਲੀ ਦੀ ਇਕ ਬਿਲਡਿੰਗ 'ਚੋ ਮਿਲੇ 17 ਕਰੋਨਾ ਪੌਜਟਿਵ, ਕੱਲ ਮਿਲੇ ਸਨ 41

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਕਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਅਤੇ ਹੁਣ ਤੱਕ ਪੂਰੇ ਦੇਸ਼ ਵਿਚ 40 ਹਜ਼ਾਰ ਦੇ ਕਰੀਬ ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ

coronavirus

ਨਵੀਂ ਦਿੱਲੀ : ਦੇਸ਼ ਵਿਚ ਕਰੋਨਾ ਵਾਇਰਸ ਦਾ ਕਹਿਰ ਜਾਰੀ ਹੈ  ਅਤੇ ਹੁਣ ਤੱਕ ਪੂਰੇ ਦੇਸ਼ ਵਿਚ 40 ਹਜ਼ਾਰ ਦੇ ਕਰੀਬ ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਉੱਥੇ ਹੀ ਰਾਜਧਾਨੀ ਦਿੱਲੀ ਵਿਚ ਵੀ ਕਰੋਨਾ ਕਾਫੀ ਬੁਰੀ ਤਰ੍ਹਾਂ ਮਾਰ ਕਰ ਰਿਹਾ ਹੈ। ਹੁਣ ਦਿੱਲੀ ਦੀ ਇਕ ਕਾਪਸਹੋੜਾ ਬਿਲਡਿੰਗ ਵਿਚ 17 ਨਵੇਂ ਕਰੋਨਾ ਕੇਸਾਂ ਦੀ ਪੁਸ਼ਟੀ ਹੋਈ ਹੈ।

ਦੱਸ ਦੱਈਏ ਕਿ ਦਿੱਲੀ ਦੀ ਇਸ ਬਿਲਡਿੰਗ ਦੇ ਵਿਚ ਕੱਲ 41 ਲੋਕਾਂ ਦੀ ਕਰੋਨਾ ਪੌਜਟਿਵ ਹੋਣ ਦੀ ਪੁਸ਼ਟੀ ਹੋਈ ਸੀ, ਪਰ ਹੁਣ 17 ਕੇਸ ਹੋਰ ਪਾਏ ਜਾਣ ਤੋਂ ਬਾਅਦ ਇੱਥੇ ਕਰੋਨਾ ਪੌਜਟਿਵ ਮਰੀਜ਼ਾਂ ਦੀ ਗਿਣਤੀ 58 ਹੋ ਗਈ ਹੈ। ਇਨ੍ਹਾਂ ਦਾ ਸੈਂਪਲ ਲਏ ਨੂੰ 13-14 ਦਿਨ ਹੋ ਗਏ ਸਨ। ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਅੱਜ 100 ਲੋਕਾਂ ਦਾ ਫਿਰ ਤੋਂ ਸੈਂਪਲ ਲਿਆ ਹੈ। ਜ਼ਿਕਰਯੋਗ ਹੈ ਕਿ ਦਿੱਲੀ ਵਿਚ ਹੁਣ ਤੱਕ 4 ਹਜ਼ਾਰ ਤੋਂ ਵਧੇਰੇ ਲੋਕ ਕਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ।

ਕਾਪਸੀਹੋੜਾ ਇਲਾਕੇ ਦੀ ਬਿਲਡਿੰਗ ਵਿਚ 58 ਲੋਕਾਂ ਦੇ ਕਰੋਨਾ ਪੌਜਟਿਵ ਪਾਏ ਜਾਣ ਪਿਛੇ ਇਕ ਵੱਡਾ ਕਾਰਨ ਇਥੇ ਦੀ ਘੜੀ ਆਬਾਦੀ ਵੀ ਹੈ। ਦੱਖਣੀ ਪੱਛਮੀ ਦਿੱਲੀ ਦੇ ਡੀਐਮ ਰਾਹੁਲ ਸਿੰਘ ਨੇ ਐਤਵਾਰ ਨੂੰ ਕਿਹਾ ਕਿ ਇਕੋ ਇਮਾਰਤ ਵਿਚ ਕੋਰੋਨਾ ਪਾਜ਼ੀਟਿਵ ਪਾਏ ਗਏ ਤਕਰੀਬਨ ਸਾਰੇ ਲੋਕ ਇਕੋ ਟਾਇਲਟ ਦੀ ਵਰਤੋਂ ਕਰ ਰਹੇ ਸਨ। ਦਰਅਸਲ, ਸੰਘਣੀ ਆਬਾਦੀ ਵਾਲੇ ਖੇਤਰ ਵਿਚ ਛੋਟੇ ਮਕਾਨ ਹਨ, ਜਿਸ ਵਿਚ ਵੱਡੀ ਗਿਣਤੀ ਵਿਚ ਲੋਕ ਰਹਿੰਦੇ ਹਨ।

ਡੀਐੱਮ ਦਾ ਕਹਿਣਾ ਹੈ ਕਿ ਜਿਸ ਬਿਲਡਿੰਗ ਵਿਚ ਕਰੋਨਾ ਪੌਜਟਿਵ ਮਰੀਜ਼ ਪਾਏ ਗਏ ਹਨ। ਉਥੇ ਕਰੀਬ 200 ਲੋਕ ਰਹਿੰਦੇ ਹਨ। ਛੋਟੇ ਮਕਾਨ ਅਤੇ ਵੱਧ ਅਬਾਦੀ ਵਾਲਾ ਖੇਤਰ ਹੋਣ ਕਰਕੇ ਇੱਥੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨਾ ਮੁਸ਼ਕਿਲ ਹੈ। ਇਸ ਤੋਂ ਇਲਾਵਾ ਹੁਣ ਇਸ ਇਲਾਕੇ ਵਿਚ ਕਰੋਨਾ ਦੇ ਪੌਜਟਿਵਾਂ ਦੀ ਗਿਣਤੀ ਦੇ ਹੋਰ ਵਧਣ ਦਾ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।