ਅਕਾਲ ਤਖ਼ਤ ਸਾਹਿਬ ਨੇ ਮੇਘਾਲਿਆ ਸਰਕਾਰ ਨੂੰ ਸਿੱਖਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਆਖਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਦੇਸ਼ਾਂ ਵਿਚ ਤਾਂ ਭਾਵੇਂ ਸਿੱਖਾਂ ਨੂੰ ਕਾਫ਼ੀ ਮਾਣ ਸਤਿਕਾਰ ਹਾਸਲ ਹੋ ਰਿਹਾ ਹੈ ਅਤੇ ਉਥੋਂ ਦੀਆਂ ਸਰਕਾਰਾਂ ਵੀ ਸਿੱਖੀ ਦੀ ਪਰਿਭਾਸ਼ਾ ਨੂੰ ਬ਼ਾਖ਼ੂਬੀ ਸਮਝਣ ....

shillong curfew

ਸ਼ਿਲਾਂਗ : ਵਿਦੇਸ਼ਾਂ ਵਿਚ ਤਾਂ ਭਾਵੇਂ ਸਿੱਖਾਂ ਨੂੰ ਕਾਫ਼ੀ ਮਾਣ ਸਤਿਕਾਰ ਹਾਸਲ ਹੋ ਰਿਹਾ ਹੈ ਅਤੇ ਉਥੋਂ ਦੀਆਂ ਸਰਕਾਰਾਂ ਵੀ ਸਿੱਖੀ ਦੀ ਪਰਿਭਾਸ਼ਾ ਨੂੰ ਬ਼ਾਖ਼ੂਬੀ ਸਮਝਣ ਲੱਗੀਆਂ ਹਨ ਪਰ ਸਿੱਖਾਂ ਦੇ ਅਪਣੇ ਗ੍ਰਹਿ ਦੇਸ਼ ਭਾਰਤ ਵਿਚ ਉਨ੍ਹਾਂ ਦੀਆਂ ਮੁਸੀਬਤਾਂ ਘਟਣ ਦੀ ਬਜਾਏ ਵਧਦੀਆਂ ਜਾ ਰਹੀਆਂ ਹਨ।  ਹੁਣ ਮੇਘਾਲਿਆ ਵਿਚ ਵਸਦੇ ਸਿੱਖ ਭਾਈਚਾਰੇ 'ਤੇ ਵੱਡੀ ਮੁਸੀਬਤ ਆਈ ਹੈ। ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿਚ ਸਥਿਤ ਗੁਰਦੁਆਰੇ ‘ਤੇ ਸਥਾਨਕ ਲੋਕਾਂ ਵੱਲੋਂ ਹਮਲੇ ਕਰਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਕਈ ਸਿੱਖਾਂ ਦੇ ਘਰਾਂ ਵਿਚ ਭੰਨਤੋੜ ਦੀ ਵੀ ਕੋਸ਼ਿਸ਼ ਕੀਤੀ ਗਈ।