20 ਸਾਲਾ ਨੌਜਵਾਨ ਬਣਿਆ ਨਕਲੀ ਪੁਲਿਸ ਅਫ਼ਸਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਦਬੋਚਿਆ

20-year-old youth became a fake police officer

ਨਵੀਂ ਦਿੱਲੀ- ਸਪੈਸ਼ਲ ਆਪਰੇਸ਼ਨ ਅਫ਼ਸਰ ਗਰੁੱਪ ਦੁਆਰਾ ਗ੍ਰਿਫ਼ਤਾਰ ਕੀਤਾ ਗਿਆ 20 ਸਾਲ ਦਾ ਫਰਜ਼ੀ ਭਾਰਤੀ ਪੁਲਿਸ ਸੇਵਾ ਅਧਿਕਾਰੀ ਇਕ ਪ੍ਰੇਰਕ ਬੁਲਾਰਾ ਅਤੇ ਇਕ ਸੋਸ਼ਲ ਮੀਡੀਆ ਸਟਾਰ ਹੈ। ਜਿਸਨੇ ਜੀਵਨ ਵਿਚ ਨੌਜਵਾਨਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪ੍ਰੇਰਿਤ ਕੀਤਾ। ਬਾਰਵੀਂ ਕਲਾਸ ਵਿਚੋਂ ਫੇਲ੍ਹ ਅਭੈ ਮੀਣਾ ਇਸ ਗੱਲ ਤੇ ਕਈ ਲੈਕਚਰ ਦਿੱਤੇ ਹਨ ਕਿ ਕਿਸ ਤਰ੍ਹਾਂ ਉਸਨੇ IIT ਅਤੇ UPSC ਪ੍ਰੀਖਿਆ ਨੂੰ ਪਾਸ ਕਰਨ ਲਈ ਕਈ ਘੰਟਿਆਂ ਤੱਕ ਪੜ੍ਹਾਈ ਕੀਤੀ। ਕਈ ਵਾਸਤਵਿਕ ਪੁਲਿਸ ਅਧਿਕਾਰੀਆਂ ਨੂੰ ਮੈਡਲ ਅਤੇ ਪ੍ਰਮਾਣ ਪੱਤਰ ਦੇਣ ਵਾਲੀ ਮੀਣਾ ਨੇ ਆਪਣੀ ਧੋਖਾਧੜੀ ਉਦੋਂ ਤੱਕ ਜਾਰੀ ਰੱਖੀ ਜਦੋਂ ਤੱਕ ਕਿਸੇ ਨੂੰ ਸ਼ੱਕ ਨਾ ਹੋਇਆ।

ਜਦੋਂ ਦੋਸ਼ੀ ਨੇ ਆਪਣਾ ਪੁਲਿਸ ਕਾਰਡ ਦਿਖਾਇਆ ਜਿੱਥੇ ਉਸਨੇ ਕ੍ਰਾਈਮ ਬ੍ਰਾਂਚ ਨੂੰ ''ਸ਼ਾਖਾ'' ਅਤੇ ਰਾਜਧਾਨੀ ਨੂੰ ''ਕੈਪੀਟਲ'' ਦੇ ਰੂਪ ਵਿਚ ਲਿਖਿਆ ਹੋਇਆ ਸੀ। ਜਦੋਂ ਐਸਓਜੀ ਨੇ ਉਸਨੂੰ ਸ਼ੁੱਕਰਵਾਰ ਸ਼ਾਮ ਨੂੰ ਜਗਤਪੁਰਾ ਇਲਾਕੇ ਵਿਚ ਇਕ ਫਲੈਟ ਵਿਚ ਗ੍ਰਿਫ਼ਤਾਰ ਕੀਤਾ ਤਾਂ ਮੀਣਾ ਨੇ ਆਪਣੀ ਤਾਕਤ ਦਿਖਾ ਕੇ ਪੁਲਿਸ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕੀਤੀ। ਆਈਪੀਐਸ ਕਰਣ ਸ਼ਰਮਾ ਨੇ ਕਿਹਾ ਕਿ ਲੋਕ ਇਸ ਕਹਾਣੀ ਤੋਂ ਪ੍ਰੇਰਿਤ ਸਨ ਕਿ ਕੋਈ ਐਨੀ ਛੋਟੀ ਉਮਰ ਵਿਚ ਆਈਪੀਐਸ ਅਧਿਕਾਰੀ ਬਣ ਸਕਦਾ ਹੈ।

ਦੋਸ਼ੀ ਇਲਾਕੇ ਦੀਆਂ ਗਲੀਆਂ ਵਿਚ ਸ਼ਰੇਆਮ ਕਾਰ ਵਿਚ ਘੁੰਮਦਾ ਦਿਖਾਈ ਦਿੰਦਾ ਸੀ ਅਤੇ ਉਸ ਦੇ ਮੋਢੇ ਤੇ ਤਿੰਨ ਸਟਾਰ ਵੀ ਲੱਗੇ ਹੋਏ ਸਨ, ਜਦਕਿ ਤਿੰਨ ਸਟਾਰ ਜਾਂ ਤਾਂ ਕਿਸੇ ਡੀਜੀ ਦੇ ਜਾਂ ਫਿਰ ਕਿਸੇ ਅਡੀਸ਼ਨਲ ਡੀਜੀ ਦੇ ਲੱਗਦੇ ਹਨ। ਇਹ ਨਕਲੀ ਪੁਲਿਸ ਅਫ਼ਸਰ ਸਿਰਫ਼ ਸੀਨੀਅਰ ਪੁਲਿਸ ਅਫਸਰਾਂ ਨੂੰ ਹੀ ਮਿਲਦਾ ਸੀ ਨਾ ਕਿ ਜੋ 20 ਸਾਲ ਦੇ ਨਵੇਂ ਸ਼ਿਫਟ ਹੋਏ ਪੁਲਿਸ ਅਧਿਕਾਰੀ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਟ੍ਰੈਫਿਕ ਪੁਲਿਸ ਨੇ ਕਦੇ ਉਸ ਦੀ ਗੱਡੀ ਦੀ ਤਲਾਸ਼ੀ ਵੀ ਨਹੀਂ ਲਈ।

ਦੋਸ਼ੀ ਕਈ ਫੈਸ਼ਨ ਸ਼ੋਅ, ਪਾਰਟੀਆਂ ਅਤੇ ਵੱਡੇ ਸੈਮੀਨਰਾਂ ਵਿਚ ਬੁਲਾਇਆ ਜਾਂਦਾ ਸੀ ਜਿੱਥੇ ਉਹ ਆਈਆਈਟੀ ਅਤੇ ਆਈਏਐਸ ਦੀ ਪ੍ਰੀਖਿਆ ਬਾਰੇ ਗੱਲਬਾਤ ਕਰਦਾ ਸੀ ਹਾਲਾਂਕਿ ਇਹ ਦੋ ਪ੍ਰੀਖਿਆਵਾਂ ਪਾਸ ਕਰਨੀਆਂ ਸਭ ਤੋਂ ਔਖੀਆਂ ਹਨ। ਜਦੋਂ ਕਿਤੇ ਕੋਈ ਪੁਲਿਸ ਅਫ਼ਸਰ ਉਸ ਨੂੰ ਇਕੱਲਿਆਂ ਮਿਲਦਾ ਸੀ ਤਾਂ ਪੁਲਿਸ ਅਫ਼ਸਰ ਉਸ ਨੂੰ ਸਲੂਟ ਵੀ ਮਾਰਦੇ ਸਨ।

ਇਹ ਨਕਲੀ ਪੁਲਿਸ ਵਾਲਾ ਆਪਣੀ ਪ੍ਰੇਮਿਕਾ ਨਾਲ ਰਹਿੰਦਾ ਸੀ ਅਤੇ ਮਹਿੰਗੇ ਹੋਟਲਾਂ ਵਿਚ ਖਾਣਾ ਖਾਂਦਾ ਸੀ। ਜਿਹੜੇ ਹੋਟਲਾਂ ਵਿਚ ਉਹ ਖਾਣਾ ਖਾਂਦਾ ਸੀ, ਉੱਥੇ ਬਹੁਤੀ ਵਾਰ ਤਾਂ ਉਹ ਆਪਣਾ ਨਕਲੀ ਅਫ਼ਸਰ ਵਾਲਾ ਕਾਰਡ ਦਿਖਾ ਕੇ ਪੈਸੇ ਵੀ ਨਹੀਂ ਦਿੰਦਾ ਸੀ। ਉਸ ਨੇ ਕਈ ਲੋਕਾਂ ਨੂੰ ਧਮਕੀਆਂ ਦੇ ਕੇ ਵੀ ਠੱਗਿਆ ਹੈ। ਉਸ ਨੂੰ ਪ੍ਰਤਾਪ ਨਗਰ ਪੁਲਿਸ ਸਟੇਸ਼ਨ ਦੇ ਅਧਿਕਾਰੀਆਂ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਨੇ ਆਪਣੇ ਸਾਰੇ ਦੋਸ਼ ਕਬੂਲ ਲਏ ਹਨ।