ਸੋਸ਼ਲ ਮੀਡੀਆ ਰਾਂਹੀ ਫਸਾਉਂਦਾ ਸੀ ਔਰਤਾਂ ਨੂੰ ਅਪਣੇ ਜਾਲ 'ਚ, ਚੜਿਆ ਪੁਲਿਸ ਅੜਿਕੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਹੁਣ ਤੱਕ ਕਈਆਂ ਨੂੰ ਬਣਾ ਚੁੱਕਿਐ ਨਿਸ਼ਾਨਾ...

pardeep Kumar

ਕੋਟਾਇਮ: ਕੇਰਲ ‘ਚ 50 ਤੋਂ ਵੱਧ ਔਰਤਾਂ ਦੇ ਯੋਨ ਸੋਸ਼ਣ ਦੇ ਦੋਸ਼ ਵਿਚ 25 ਸਾਲ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਕ ਔਰਤ ਦੀ ਸ਼ਿਕਾਇਤ ‘ਤੇ ਸ਼ੁੱਕਰਵਾਰ ਨੂੰ ਅਕਤੁਮਨੂਰ ਦੇ ਕੋਲ ਅਰੀਪਰਾਂਬੂ ਤੋਂ ਪ੍ਰਦੀਪ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਹ ਸੋਸ਼ਲ ਮੀਡੀਆ ‘ਤੇ ਔਰਤਾਂ ਨਾਲ ਦੋਸਤੀ ਕਰਦਾ ਸੀ ਅਤੇ ਉਨ੍ਹਾਂ ਨੂੰ ਮਾਰਫ਼ ਕੀਤੀਆ ਗਈਆਂ ਅਸ਼ਲੀਲ ਤਸਵੀਰਾਂ ਤੋਂ ਉਨ੍ਹਾਂ ਬਲੈਕਮੇਲ ਕਰਦਾ ਸੀ।

ਵਿਆਹੀਆਂ ਨੂੰ ਬਣਾਉਂਦਾ ਸੀ ਨਿਸ਼ਾਨਾ: ਪੁਲਿਸ ਸੂਤਰਾਂ ਨੇ ਦੱਸਿਆ ਕਿ ਕੁਮਾਰ ਸੋਸ਼ਲ ਮੀਡੀਆ ‘ਤੇ ਔਰਤਾਂ ਨਾਲ ਨਜ਼ਦੀਕੀ ਵਧਾ ਕੇ ਉਨ੍ਹਾਂ ਦੇ ਫੋਨ ਨੰਬਰ ਹਾਸਲ ਕਰ ਲੈਂਦੀ ਸੀ। ਉਨ੍ਹਾਂ ਔਰਤਾਂ ‘ਚ ਜ਼ਿਆਦਾ ਤਰ ਯਕੀਨ ਕਰਨ ਵਾਲੀਆਂ ਹੁੰਦੀਆਂ ਸੀ। ਉਨ੍ਹਾਂ ਨਾਲ ਦੋਸਤੀ ਵਧਾ ਕੇ ਉਨ੍ਹਾਂ ਦੀ ਪਰਵਾਰਕ ਸਮੱਸਿਆਵਾਂ ਨੂੰ ਸਮਝਦਾ ਸੀ ਅਤੇ ਔਰਤ ਦੇ ਨਾਲ ਦਾ ਫ਼ਰਜ਼ੀ ਅਕਾਉਂਟ ਬਣਾ ਕੇ ਉਨ੍ਹਾਂ ਔਰਤਾਂ ਦੇ ਪਤੀਆਂ ਨਾਲ ਸੰਪਰਕ ਕਰਦਾ ਸੀ ਜਿਨ੍ਹਾਂ ਨੂੰ ਉਹ ਬਲੈਕਮੇਲ ਕਰਨਾ ਚਾਹੁੰਦਾ ਸੀ।

ਕੀ ਹੈ ਮਾਮਲਾ: ਪੁਲਿਸ ਅਨੁਸਾਰ, ਕੁਮਾਰ ਫਰਜੀ ਖਾਤਿਆਂ ਤੋਂ ਔਰਤਾਂ ਦੇ ਪਤੀਆਂ ਨਾਲ ਹੋਈ ਗੱਲਬਾਤ ਦੇ ਸਕ੍ਰੀਨਸ਼ਾਰਟ ਉਨ੍ਹਾਂ ਦੀਆਂ ਪਤਨੀਆਂ ਨੂੰ ਭੇਜ ਕੇ ਉਨ੍ਹਾਂ ਦੇ ਜੀਵਨਸਾਥੀ ਨਾਲ ਨਾਜ਼ਾਇਜ ਸਬੰਧ ਹੋਣ ਦਾ ਦਾਅਵਾ ਕਰਦਾ ਸੀ। ਉਸ ਤੋਂ ਬਾਅਦ ਉਹ ਕੋਸ਼ਿਸ਼ ਸੀ ਕਿ ਔਰਤਾਂ ਅਪਣੇ ਜੀਵਨ ਸਾਥੀ ਤੋਂ ਦੂਰੀ ਬਣਾ ਕੇ ਉਸ ਦੇ ਕਰੀਬ ਆ ਜਾਵੇ। ਇਸ ਤੋਂ ਬਾਅਦ ਉਹ ਔਰਤਾਂ ਨਾਲ ਵੀਡੀਓ ਚੈਟ ਕਰਦਾ ਸੀ ਅਤੇ ਉਨ੍ਹਾਂ ਦੀ ਮਾਰਫ਼ ਕੀਤੀ ਗਈਆਂ ਤਸਵੀਰਾਂ ਦਿਖਾ ਕੇ ਬਲੈਕਮੇਲ ਕਰਕੇ ਉਨ੍ਹਾਂ ਨਾਲ ਯੋਨ ਸ਼ੋਸ਼ਣ ਕਰਦਾ ਸੀ। ਪੁਲਿਸ ਨੇ ਦੱਸਿਆ ਕਿ ਕੁਮਾਰ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸਦੇ ਲੈਪਟਾਪ ਤੋਂ ਅਜਿਹੀਆਂ ਕਈ ਤਸਵੀਰਾਂ ਮਿਲੀਆਂ ਹਨ।