ਆਂਧਰਾ ਪ੍ਰਦੇਸ਼ ਦੀ ਨਵੀਂ ਸਰਕਾਰ ਵੱਲੋਂ ਆਸ਼ਾ ਵਰਕਰਾਂ ਨੂੰ ਵੱਡਾ ਤੋਹਫ਼ਾ

ਏਜੰਸੀ

ਖ਼ਬਰਾਂ, ਰਾਸ਼ਟਰੀ

ਆਸ਼ਾ ਵਰਕਰਾਂ ਦੀ ਤਨਖ਼ਾਹ 3000 ਵਧਾ ਕੇ 10 ਹਜ਼ਾਰ

A big gift to Asha workers by the new government of Andhra Pradesh

ਅਮਰਾਵਤੀ- ਆਂਧਰਾ ਪ੍ਰਦੇਸ਼ ਦੀ ਨਵੀਂ ਸਰਕਾਰ ਨੇ ਆਸ਼ਾ ਵਰਕਰਾਂ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਇਸ ਜਗਨਮੋਹਨ ਰੈਡੀ ਨੇ ਰਾਜ ਦੀਆਂ ਆਸ਼ਾ ਵਰਕਰਾਂ ਦੀ ਮਹੀਨੇ ਦੀ ਤਨਖ਼ਾਹ ਵਧਾ ਦਿੱਤੀ ਹੈ। ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਅਮਰਾਵਤੀ ਵਿਚ ਮੁੱਖਮੰਤਰੀ ਵਾਈਐਸ ਜਗਨਮੋਹਨ ਰੇਡੀ ਨੇ ਮੈਡੀਕਲ ਅਤੇ ਸਿਹਤ ਵਿਭਾਗ ਦੀਆਂ ਆਸ਼ਾ ਵਰਕਰਾਂ ਦੀ ਤਨਖ਼ਾਹ 3000 ਵਧਾ ਕੇ 10 ਹਜ਼ਾਰ ਕਰ ਦਿੱਤੀ ਹੈ ਯਾਨੀ ਕਿ ਆਸ਼ਾ ਵਰਕਰਾਂ ਨੂੰ 7000 ਰੁਪਏ ਦਾ ਲਾਭ ਹੋਵੇਗਾ।

 



 

 

ਦੱਸ ਦਈਏ ਕਿ ਲੋਕ ਸਭਾ ਚੋਣਾਂ ਦੇ ਨਾਲ ਹੀ ਆਂਧਰਾ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਵੀ ਹੋਈਆਂ। ਜਿਸ ਵਿਚ ਜਗਨਮੋਹਨ ਸਿੰਘ ਦੀ ਪਾਰਟੀ ਨੂੰ ਜਿੱਤ ਪ੍ਰਾਪਤ ਹੋਈ ਅਤੇ ਚੰਦਰ ਬਾਬੂ ਨਾਇਡੂ ਦੀ ਪਾਰਟੀ ਟੀਡੀਪੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਵਿਚ ਬਹੁਮਤ ਹਾਸਲ ਕਰਨ ਤੋਂ ਬਾਅਦ 30 ਮਈ ਨੂੰ ਜਗਨਮੋਹਨ ਰੇਡੀ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਸਹੁੰ ਚੁੱਕੀ।

ਰਾਜਪਾਲ ਈਐਸਐਲ ਨਰਸਿਮਹਨ ਨੇ 46 ਸਾਲ ਦੇ ਜਗਨ ਨੂੰ ਪਦ ਅਤੇ ਗੁਪਤਤਾ ਦੀ ਸਹੁੰ ਚੁਕਵਾਈ। ਵਾਈਐਸਆਰ ਕਾਂਗਰਸ ਨੇ ਰਾਜ ਵਿਧਾਨਸਭਾ ਦੀ 175 ਵਿਚੋਂ 151 ਸੀਟਾਂ ਤੇ ਜਿੱਤ ਹਾਸਲ ਕੀਤੀ ਨਾਲ ਹੀ ਉਸਨੇ 25 ਲੋਕ ਸਭਾ ਸੀਟਾਂ ਵਿਚੋਂ 22 ਤੇ ਜਿੱਤ ਹਾਸਲ ਕੀਤੀ।