ਰੱਖਿਆ ਮੰਤਰੀ ਨੇ ਕਬੂਲਿਆ, ਭਾਰਤੀ ਸਰਹੱਦ ਅੰਦਰ ਹਥਿਆਰਾਂ ਨਾਲ ਲੈਸ ਚੀਨੀ ਫੌਜ ਲੰਘ ਆਈ ਹੈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਤੇ ਚੀਨੀ ਫੌਜਾਂ ਵਿਚਾਲੇ ਪਿਛਲੇ ਕੁਝ ਸਮੇਂ ਤੋਂ ਚੱਲ ਰਹੇ ਤਣਾਅ ਬਾਰੇ ਹੁਣ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਬੂਲਿਆ ਹੈ

Rajnath Singh

ਨਵੀਂ ਦਿੱਲੀ : ਭਾਰਤੀ ਤੇ ਚੀਨੀ ਫੌਜਾਂ ਵਿਚਾਲੇ ਪਿਛਲੇ ਕੁਝ ਸਮੇਂ ਤੋਂ ਚੱਲ ਰਹੇ ਤਣਾਅ ਬਾਰੇ ਹੁਣ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਬੂਲਿਆ ਹੈ ਕਿ ਪੂਰਬੀ ਲਦਾਖ ਵਿਚ ਚੀਨੀ ਦੀਆਂ ਫੌਜਾਂ ਕਾਫੀ ਵੱਡੀ ਗਿਣਤੀ ਵਿਚ ਆ ਗਈਆਂ ਹਨ। ਭਾਰਤ ਵੀ ਇਸ ਸਥਿਤੀ ਨਾਲ ਨਜਿੱਠਿਆ ਹੈ। ਇਸ ਸਬੰਧੀ ਸਾਰੇ ਜਰੂਰੀ ਕਦਮ ਚੁੱਕੇ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਭਾਰਤ ਤੇ ਚੀਨ ਦੇ ਸੀਨੀਅਰ ਸੈਨਿਕ ਅਧਿਕਾਰੀਆਂ ਨਾਲ ਬੈਠਕ 6 ਜੂਨ ਨੂੰ ਹੋਣ ਵਾਲੀ ਹੈ। ਰੱਖਿਆ ਮੰਤਰੀ ਨੇ ਭਰੋਸਾ ਦਿੱਤਾ ਹੈ ਕਿ ਭਾਰਤ ਆਪਣੀ ਸਥਿਤੀ ਤੋਂ ਪਿਛੇ ਨਹੀਂ ਹਟੇਗਾ।

ਪੂਰਬੀ ਲੱਦਾਖ ਦੇ ਸੰਵੇਧਨਸ਼ੀਲ ਇਲਾਕਿਆਂ ਬਾਰੇ ਪੁੱਛਣ ਤੇ ਰਾਜਨਾਥ ਸਿੰਘ ਨੇ ਦੱਸਿਆ ਕਿ ਇਨ੍ਹਾਂ ਇਲਾਕਿਆਂ ਵਿਚ ਚੀਨੀ ਫੌਜ ਆਪਣੇ ਇਲਾਕੇ ਦਾ ਦਾਅਵਾ ਕਰਨ ਆਈ ਹੈ। ਉਧਰ ਇਨ੍ਹਾਂ ਖੇਤਰਾ  ਦੇ ਬਾਰੇ ਭਾਰਤ ਦਾ ਕਹਿਣਾ ਹੈ ਕਿ ਉਹ ਅਸਲ ਕੰਟਰੋਲ ਰੇਖਾ ਦੇ ਭਾਰਤ ਦੇ ਪਾਸਿਓ ਹਨ। ਉੱਧਰ ਰਿਪੋਰਟ ਦੇ ਮੁਤਾਬਿਕ, ਚੀਨੀ ਸੈਨਿਕ ਭਾਰਤੀ ਪੱਖ ਦੇ ਗਲਵਾਨ ਘਾਟੀ ਤੇ ਪੈਨਗੋਂਗ ਤਸੋ ਖੇਤਰ ਵਿੱਚ ਐਲਏਸੀ ‘ਤੇ ਵੱਡੀ ਗਿਣਤੀ ਵਿੱਚ ਡੇਰਾ ਲਾ ਰਹੇ ਹਨ। ਰਾਜਨਾਥ ਸਿੰਘ ਨੇ ਕਿਹਾ, “ਡੋਕਲਾਮ ਵਿਵਾਦ ਕੂਟਨੀਤਕ ਤੇ ਸੈਨਿਕ ਗੱਲਬਾਤ ਰਾਹੀਂ ਹੱਲ ਕੀਤਾ ਗਿਆ ਸੀ।

ਅਸੀਂ ਅਜਿਹੀਆਂ ਸਥਿਤੀਆਂ ਲਈ ਪਿਛਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਦੇ ਹੱਲ ਲੱਭੇ ਹਨ। ਮੌਜੂਦਾ ਮੁੱਦੇ ਨੂੰ ਸੁਲਝਾਉਣ ਲਈ ਸੈਨਿਕ ਤੇ ਕੂਟਨੀਤਕ ਪੱਧਰ 'ਤੇ ਗੱਲਬਾਤ ਚੱਲ ਰਹੀ ਹੈ।“ ਪੇਅਰਗੋਗ ਦੇ ਇਲਾਕਿਆਂ ਦੇ ਆਸਪਾਸ ਫਿੰਗਰ ਖੇਤਰ ਵਿਚ ਸੜਕ ਨਿਰਮਾਣ ਤੋਂ ਇਲਾਵਾ ਗੈਲਵਾਨ ਘਾਟੀ ‘ਚ ਦਾਰਬੁਕ-ਸ਼ਯੋਕ-ਦੌਲਤ ਬੇਗ ਓਲਡੀ ਦੇ ਵਿਚਕਾਰ ਭਾਰਤ ਦੇ ਸੜਕ ਨਿਰਮਾਣ ਦੇ ਚੀਨ ਦੇ ਸਖ਼ਤ ਵਿਰੋਧ ਦੇ ਬਾਅਦ ਰੁਕਾਵਟ ਸ਼ੁਰੂ ਹੋਈ। ਚੀਨ ਫਿੰਗਰ ਖੇਤਰ ‘ਚ ਇੱਕ ਸੜਕ ਵੀ ਬਣਾ ਰਿਹਾ ਹੈ ਜੋ ਭਾਰਤ ਨੂੰ ਮਨਜ਼ੂਰ ਨਹੀਂ ਹੈ।

ਦੱਸ ਦੱਈਏ ਕਿ ਭਾਰਤੀ ਸੂਤਰਾਂ ਦੇ ਅਨੁਸਾਰ ਕਿ ਭਾਰਤੀ ਸੈਨਾ ਦੇ ਚੀਨੀ ਸੈਨਾ ਦੇ ਹਮਲਾਵਰ ਇਸ਼ਾਰਿਆਂ ਵਿਚ ਆਪਣੀ ਸਥਿਤੀ ਨੂੰ ਮਜਬੂਤ ਕਰਨ ਲਈ ਸੈਨਾਂ, ਵਾਹਨਾਂ ਅਤੇ ਤੋਪਾਂ ਨੂੰ ਭੇਜਿਆ ਹੈ ਦੱਸ ਦਈਏ ਕਿ ਪੂਰਬੀ ਲੱਦਾਖ ਵਿਚ ਸਥਿਤੀ ਉਸ ਵੇਲੇ ਜਿਆਦਾ ਖਰਾਬ ਹੋ ਗਈ ਜਦੋਂ 5 ਮਈ ਨੂੰ ਭਾਰਤ ਅਤੇ ਚੀਨ ਦੇ ਤਕਰੀਬਨ 250 ਫੋਜੀਆਂ ਵਿਚਾਲੇ ਹਿੰਸਕ ਝੜਪ ਹੋ ਗਈ,  ਜੋ ਕਿ ਅਗਲੇ ਦਿਨ ਵੀ ਜਾਰੀ ਰਹੀ। ਉਸ ਤੋਂ ਬਾਅਦ ਦੋਵੇਂ ਧਿਰਾਂ ਵੱਖ ਹੋ ਗਈਆਂ ਸਨ।