Delhi: ਭੀੜ ਨੇ ਰੇਹੜੀ ਵਾਲੇ ਕੋਲੋਂ ਲੁੱਟੇ 30 ਹਜ਼ਾਰ ਦੇ ਅੰਬ

ਏਜੰਸੀ

ਖ਼ਬਰਾਂ, ਰਾਸ਼ਟਰੀ

ਲੌਕਡਾਊਨ ਵਿਚ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।

Photo

ਨਵੀਂ ਦਿੱਲੀ: ਲੌਕਡਾਊਨ ਵਿਚ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਲੌਕਡਾਊਨ 4 ਦੌਰਾਨ ਲੋਕਾਂ ਨੇ ਮੌਕਾ ਦੇਖ ਕੇ ਅੰਬ ਦੀ ਰੇਹੜੀ ਲਗਾਉਣ ਵਾਲੇ ਵਿਅਕਤੀ ਦੇ ਅੰਬ ਲੁੱਟ ਲਏ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡ਼ੀਆ 'ਤੇ ਵਾਇਰਲ ਹੋ ਗਿਆ।

ਦਰਅਸਲ ਇਹ ਘਟਨਾ ਰਾਜਧਾਨੀ ਦਿੱਲੀ ਦੇ ਜਗਤਪੁਰੀ ਇਲਾਕੇ ਦੀ ਹੈ, ਜੋ ਬੁੱਧਵਾਰ 20 ਮਈ ਦੀ ਦੱਸੀ ਜਾ ਰਹੀ ਹੈ। ਰੇਹੜੀ ਦੇ ਮਾਲਕ ਨੇ ਦੱਸਿਆ ਕਿ ਉਸ ਨੇ ਦੁਪਹਿਰ ਸਮੇਂ ਅਪਣੀ ਅੰਬ ਦੀ ਰੇਹੜੀ ਲਗਾਈ ਹੋਈ ਸੀ। ਉਸੇ ਸਮੇਂ ਥੌੜੀ ਦੂਰੀ 'ਤੇ ਲੋਕਾਂ ਦਾ ਆਪਸ ਵਿਚ ਝਗੜਾ ਹੋ ਗਿਆ, ਕੁਝ ਲੋਕ ਉਸ ਕੋਲ ਆ ਕੇ ਉਸ ਨੂੰ ਅੰਬ ਦੀ ਰੇਹੜੀ ਹਟਾਉਣ ਲਈ ਕਹਿਣ ਲੱਗੇ।

ਇਸ ਦੌਰਾਨ ਲੋਕਾਂ ਨੇ ਅੰਬ ਲੁੱਟਣੇ ਸ਼ੁਰੂ ਕਰ ਦਿੱਤੇ। ਜ਼ਮੀਨ 'ਤੇ ਕਰੀਬ 30 ਹਜ਼ਾਰ ਰੁਪਏ ਦੇ ਅੰਬ ਰੱਖੇ ਹੋਏ ਸੀ। ਦੇਖਦੇ ਹੀ ਦੇਖਦੇ ਵੱਡੀ ਗਿਣਤੀ ਵਿਚ ਲੋਕ ਆਉਂਦੇ ਰਹੇ ਤੇ ਅੰਬ ਚੁੱਕ ਕੇ ਜਾਣ ਲੱਗੇ। 

ਵੀਡੀਓ ਵਿਚ ਦੇਖਣ ਨੂੰ ਮਿਲਿਆ ਕਿ ਜੋ ਲੋਕ ਅੰਬ ਲੁੱਟ ਰਹੇ ਹਨ, ਉਹਨਾਂ ਵਿਚ ਕੋਈ ਆਟੋ ਚਾਲਕ ਹੈ ਤੇ ਕੋਈ ਮੁਸਾਫਰ। ਰੇਹੜੀ ਵਾਲੇ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਪਰ ਉਹਨਾਂ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।