Pulwama ਵਿਚ ਅੱਤਵਾਦੀ ਹਮਲਾ: 3 ਅੱਤਵਾਦੀਆਂ ਨੇ BJP ਆਗੂ Rakesh Pandita ਨੂੰ ਮਾਰੀ ਗੋਲੀ
ਹਸਪਤਾਲ ਵਿਚ ਤੋੜਿਆ ਦਮ
ਸ੍ਰੀਨਗਰ: ਜੰਮੂ-ਕਸ਼ਮੀਰ (Jammu and Kashmir ) ਦੇ ਪੁਲਵਾਮਾ ਵਿਚ ਬੁੱਧਵਾਰ ਦੇਰ ਸ਼ਾਮ 3 ਅੱਤਵਾਦੀਆਂ ਨੇ ਇਕ ਭਾਜਪਾ ਨੇਤਾ (BJP Leader) ਨੂੰ ਗੋਲੀ ਮਾਰ ਦਿੱਤੀ। ਘਟਨਾ ਤੋਂ ਬਾਅਦ ਤਰਾਲ ਤੋਂ ਭਾਜਪਾ ਕੌਂਸਲਰ ਰਾਕੇਸ਼ ਪੰਡਿਤ (BJP councillor Rakesh Pandita) ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਭਗੌੜੇ ਮੇਹੁਲ ਚੋਕਸੀ ਨੂੰ ਝਟਕਾ, ਡੋਮਿਨਿਕਾ ਦੀ ਅਦਾਲਤ ਨੇ ਜ਼ਮਾਨਤ ਅਰਜ਼ੀ ਕੀਤੀ ਖਾਰਜ
ਇਸ ਘਟਨਾ ਵਿਚ ਰਾਕੇਸ਼ ਦੇ ਦੋਸਤ ਦੀ ਲੜਕੀ ਵੀ ਜ਼ਖਮੀ ਹੋਈ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ। ਰਾਕੇਸ਼ ਪੰਡਿਤ ’ਤੇ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਬਿਨਾਂ ਸੁਰੱਖਿਆ ਤੋਂ ਅਪਣੀ ਦੋਸਤ ਨੂੰ ਮਿਲਣ ਜਾ ਰਹੇ ਸੀ। ਮ੍ਰਿਤਕ ਭਾਜਪਾ ਕੌਂਸਲਰ ਦੇ ਨਾਲ ਹਮੇਸ਼ਾਂ ਦੋ ਸੁਰੱਖਿਆ ਕਰਮੀ ਰਹਿੰਦੇ ਸਨ। ਜੰਮੂ-ਕਸ਼ਮੀਰ ਦੇ ਉਪ-ਰਾਜਪਾਲ ਮਨੋਜ ਸਿਨਹਾ (Manoj Sinha) ਨੇ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ।
ਇਹ ਵੀ ਪੜ੍ਹੋ: ਜੂਨ ’84 ਦੌਰਾਨ ਜ਼ਖ਼ਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੇ ਸੰਗਤ ਨੂੰ ਕਰਵਾਏ ਜਾਣਗੇ ਦਰਸ਼ਨ
ਕਸ਼ਮੀਰ ਦੇ ਇੰਸਪੈਕਟਰ ਜਨਰਲ ਵਿਜੇ ਕੁਮਾਰ (Inspector general Vijay Kumar) ਨੇ ਕਿਹਾ ਕਿ ਬੁੱਧਵਾਰ ਦੇਰ ਸ਼ਾਮ ਤਿੰਨ ਅਣਪਛਾਤੇ ਅੱਤਵਾਦੀਆਂ ਨੇ ਤਰਾਲ ਦੇ ਭਾਜਪਾ ਕੌਂਸਲਰ ਰਾਕੇਸ਼ ਪੰਡਿਤ ‘ਤੇ ਹਮਲਾ ਕੀਤਾ। ਉਹ ਤਰਾਲ (Tral ) ਬਾਲਾ ਵਿਚ ਰਹਿੰਦੇ ਸਨ। ਘਟਨਾ ਸਮੇਂ ਰਾਕੇਸ਼ ਆਪਣੇ ਦੋਸਤ ਨਾਲ ਜਾ ਰਿਹਾ ਸੀ। ਰਾਕੇਸ਼ ਦੀ ਮੌਤ ਹੋ ਗਈ ਹੈ, ਜਦਕਿ ਉਸ ਦੇ ਦੋਸਤ ਦੀ ਧੀ ਜ਼ਖਮੀ ਹੈ।
ਇਹ ਵੀ ਪੜ੍ਹੋ: World Bicycle Day: ਲੰਮੀ ਜ਼ਿੰਦਗੀ ਜਿਊਣ ਲਈ ਸਾਈਕਲ ਨੂੰ ਬਣਾਉ ਅਪਣਾ ਦੋਸਤ
ਅੱਤਵਾਦੀਆਂ ਨੂੰ ਫੜਨ ਲਈ ਖੇਤਰ ਵਿਚ ਸਰਚ ਅਭਿਆਨ (Search Operation) ਚਲਾਇਆ ਜਾ ਰਿਹਾ ਹੈ। ਜੰਮੂ-ਕਸ਼ਮੀਰ ਤੋਂ ਭਾਜਪਾ ਦੇ ਬੁਲਾਰੇ ਅਲਤਾਫ਼ ਠਾਕੁਰ ਨੇ ਘਟਨਾ ਦੀ ਨਿੰਦਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਅੱਤਵਾਦੀ ਕੁਝ ਵੀ ਕਰ ਲੈਣ ਪਰ ਭਾਜਪਾ ਨੇਤਾਵਾਂ ਨੂੰ ਲੋਕਾਂ ਦੀ ਸੇਵਾ ਕਰਨ ਤੋਂ ਨਹੀਂ ਰੋਕ ਸਕਦੇ।