ਕੋਰੋਨਾ ਦੇ ਦੌਰ 'ਚ ਲੱਖਾਂ ਦਾ ਸਹਾਰਾ ਬਣੇ 'ਲੰਗਰ ਬਾਬਾ' 24 ਘੰਟੇ ਕਰ ਰਹੇ ਲੋਕਾਂ ਦੀ ਸੇਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਿਸਾਲ ਪੇਸ਼ ਕੀਤੀ ਹੈ 82 ਸਾਲਾ ਬਾਬਾ ਕਰਨੈਲ ਸਿੰਘ ਖੈਰਾ ਨੇ

Baba Karnail Singh Khaira

ਮੁੰਬਈ-ਜਦੋਂ ਵੀ ਕੋਈ ਕੁਦਰਤੀ ਆਫ਼ਤ ਆਉਂਦੀ ਹੈ, ਜਿਸ ਨਾਲ ਇਨਸਾਨੀਅਤ ਨੂੰ ਕੋਈ ਨੁਕਸਾਨ ਪਹੁੰਚਦਾ ਹੈ, ਉਸ ਸਮੇਂ ਸਿੱਖ ਧਰਮ ਦੇ ਵਾਰਸ ਮਦਦ ਲਈ ਸਭ ਤੋਂ ਪਹਿਲਾਂ ਪਹੁੰਚਦੇ ਹਨ। ਮਨੁੱਖਤਾ ਦੀ ਅਜਿਹੀ ਹੀ ਮਿਸਾਲ ਪੇਸ਼ ਕੀਤੀ ਹੈ 82 ਸਾਲਾ ਬਾਬਾ ਕਰਨੈਲ ਸਿੰਘ ਖੈਰਾ ਨੇ। ਮਹਾਰਾਸ਼ਟਰ ਦੇ ਯਵਤਮਾਲ ਜ਼ਿਲ੍ਹੇ 'ਚ ਨੈਸ਼ਨਲ ਹਾਈਵੇਅ ਨੰਬਰ-7 ਨੇੜੇ ਪੈਂਦੇ ਕਰੰਜੀ ਪਿੰਡ 'ਚ ਪਿਛਲੇ 15 ਮਹੀਨੇ ਮਤਲਬ ਜਦੋਂ ਤੋਂ ਕੋਰੋਨਾ ਵਾਇਰਸ ਫੈਲਿਆ ਹੈ, ਉਦੋਂ ਤੋਂ 24 ਘੰਟੇ ਇਸ ਗੁਰੂ ਦੇ ਸਿੰਘ ਵੱਲੋਂ ਲੰਗਰ ਸੇਵਾ ਚਲਾਈ ਜਾ ਰਹੀ ਹੈ।

ਇਹ ਵੀ ਪੜ੍ਹੋ-ਅਰਸ਼ਾਂ ਤੋਂ ਫਰਸ਼ਾਂ ਤੱਕ ਇੰਝ ਪਹੁੰਚੀ ਡਰੱਗ ਮਾਫੀਆ El Chapo ਦੀ ਪਤਨੀ

ਖੈਰਾ ਬਾਬਾ ਜੀ ਕਰੰਜੀ ਪਿੰਡ ਨੇੜੇ ਜਿਸ ਗੁਰਦੁਆਰਾ ਸਾਹਿਬ ਦੇ ਬਾਹਰ ਇਹ ਲੰਗਰ ਸੇਵਾ ਕਰਦੇ ਹਨ, ਉਸ ਇਲਾਕੇ ਦੇ ਲਗਭਗ 450 ਕਿਲੋਮੀਟਰ ਦੇ ਖੇਤਰ ਵਿੱਚ ਇਹ ਇਕੋ-ਇਕ ਥਾਂ ਹੈ, ਜਿੱਥੇ ਆਉਣ ਜਾਣ ਵਾਲੇ ਯਾਤਰੀਆਂ ਨੂੰ ਚੰਗਾ ਖਾਣਾ ਮੁਫ਼ਤ 'ਚ ਮਿਲਦਾ ਹੈ। ਇਹ ਕਬਾਇਲੀ ਇਲਾਕਾ ਹੈ। ਲਗਭਗ 150 ਕਿਲੋਮੀਟਰ ਪਿੱਛੇ ਅਤੇ 300 ਕਿਲੋਮੀਟਰ ਅੱਗੇ ਕੋਈ ਵੀ ਢਾਬਾ ਜਾਂ ਹੋਟਲ ਨਹੀਂ ਹੈ। ਇਸ ਲਈ ਜ਼ਿਆਦਾਤਰ ਲੋਕ ਇੱਥੇ ਆ ਕੇ 'ਗੁਰੂ ਕਾ ਲੰਗਰ' ਛਕਦੇ ਹਨ ਅਤੇ ਅਰਾਮ ਕਰਦੇ ਹਨ। 

ਇਹ ਵੀ ਪੜ੍ਹੋ-ਯੂਰਪ 'ਚ ਕੋਰੋਨਾ ਦੇ ਇਸ ਵੈਰੀਐਂਟ ਨੇ ਮਚਾਈ ਤਬਾਹੀ, ਵਿਗਿਆਨੀ ਬੋਲੇ- ਵੈਕਸੀਨ ਵੀ ਬੇਅਸਰ
 

ਇਸ ਅਸਥਾਨ 'ਤੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਲ 1705 ਵਿਚ ਰੁਕੇ ਸਨ, ਜਦੋਂ ਉਹ ਨਾਂਦੇੜ ਸਾਹਿਬ ਨੂੰ ਜਾ ਰਹੇ ਸਨ। ਖੈਰਾ ਬਾਬਾ ਜੀ ਦਾ ਕਹਿਣਾ ਹੈ ਕਿ ਪਿਛਲੇ 24 ਮਾਰਚ ਤੋਂ ਬਾਅਦ ਇਹ ਲੰਗਰ ਪ੍ਰਵਾਸੀ ਮਜ਼ਦੂਰਾਂ ਲਈ ਸਹਾਰਾ ਬਣਿਆ ਹੈ। ਰੋਜ਼ਾਨਾ ਵੱਡੀ ਗਿਣਤੀ ਵਿਚ ਲੋਕ ਲੰਗਰ ਛਕਣ ਲਈ ਆਉਂਦੇ ਹਨ ਅਤੇ ਸਾਰਿਆਂ ਦਾ ਹੱਥ ਜੋੜ ਕੇ ਸਵਾਗਤ ਕੀਤਾ ਜਾਂਦਾ ਹੈ, ਚਾਹੇ ਉਹ ਕਿਸੇ ਵੀ ਜਾਤ ਜਾਂ ਧਰਮ ਨਾਲ ਸਬੰਧ ਰੱਖਦਾ ਹੋਵੇ।