ਹੈਰਾਨੀਜਨਕ : ਮਰੀਜ਼ ਦੇ ਢਿੱਡ 'ਚੋਂ ਕੱਢਿਆ 6.3 ਫੁੱਟ ਲੰਬਾ ਜ਼ਿੰਦਾ ਕੀੜਾ
ਕੈਥਲ ਸ਼ਹਿਰ ਦੇ ਜੈਪੁਰ ਹਸਪਤਾਲ ਦੇ ਡਾਕਟਰ ਦੇਵਿੰਦਰ ਸਿੰਘ ਪੰਵਾਰ ਨੇ ਜੀਂਦ ਨਿਵਾਸੀ ਇਕ ਮਰੀਜ਼ ਦੇ ਢਿੱਡ ਦਾ ਸਫ਼ਲ ਆਪਰੇਸ਼ਨ ਕਰਦੇ ਹੋਏ ਉਸਦੇ ਢਿੱਡ 'ਚੋਂ ਇਕ 6 ਫੁੱਟ 3...
ਨਵੀਂ ਦਿੱਲੀ : ਕੈਥਲ ਸ਼ਹਿਰ ਦੇ ਜੈਪੁਰ ਹਸਪਤਾਲ ਦੇ ਡਾਕਟਰ ਦੇਵਿੰਦਰ ਸਿੰਘ ਪੰਵਾਰ ਨੇ ਜੀਂਦ ਨਿਵਾਸੀ ਇਕ ਮਰੀਜ਼ ਦੇ ਢਿੱਡ ਦਾ ਸਫ਼ਲ ਆਪਰੇਸ਼ਨ ਕਰਦੇ ਹੋਏ ਉਸਦੇ ਢਿੱਡ 'ਚੋਂ ਇਕ 6 ਫੁੱਟ 3 ਇੰਚ ਦਾ ਜ਼ਿੰਦਾ ਕੀੜਾ ਕੱਢਿਆ ਹੈ। ਇਸ ਕੀੜੇ ਦਾ ਵਿਗਿਆਨਿਕ ਨਾਮ ਟਿਨਿਆ ਸੋਲੀਅਮ ਹੈ ਅਤੇ ਆਮ ਭਾਸ਼ਾ ਵਿਚ ਇਸਨੂੰ ਟੇਪਵਾਰਮ ਕਹਿੰਦੇ ਹਨ। ਡਾਕਟਰ ਦਾ ਦਾਅਵਾ ਹੈ ਕਿ ਉੱਤਰ ਭਾਰਤ ਵਿਚ ਕਿਸੇ ਮਰੀਜ਼ ਦੇ ਢਿੱਡ ਚੋਂ ਕੱਢਿਆ ਜਾਣ ਵਾਲਾ ਇਹ ਸਭ ਤੋਂ ਵੱਡਾ ਕੀੜਾ ਹੈ।
ਇਸ ਤੋਂ ਪਹਿਲਾਂ ਇੰਨਾ ਵੱਡਾ ਕਿਸੇ ਮਰੀਜ਼ ਦੇ ਢਿੱਡ ਵਿਚ ਹੋਣ ਬਾਰੇ ਉਸਨੇ ਨਾ ਤਾਂ ਸੁਣਿਆ ਅਤੇ ਨਾ ਹੀ ਦੇਖਿਆ ਹੈ। ਇਕ ਰਿਪੋਰਟ ਅਨੁਸਾਰ ਵਿਸ਼ਵ ਦੇ ਮੈਡੀਕਲ ਇਤਿਹਾਸ ਵਿਚ ਇਕ ਮਰੀਜ਼ ਦੇ ਢਿੱਡ 'ਚੋ 82 ਫੁੱਟ ਤੱਕ ਲੰਮਾ ਕੀੜਾ ਕੱਢਿਆ ਹੋਇਆ ਹੈ। ਡਾ. ਪੰਵਾਰ ਨੇ ਦੱਸਿਆ ਕਿ ਮਰੀਜ਼ ਨੂੰ ਪਿਛਲੇ 15 ਦਿਨਾਂ ਤੋਂ ਬੁਖਾਰ ਅਤੇ ਢਿੱਡ ਵਿਚ ਦਰਦ ਸੀ ਅਤੇ ਉਸਨੇ ਜੀਂਦ ਵਿਚ ਡਾਕਟਰ ਨੂੰ ਵੀ ਅਲਟਰਾਸਾਊਡ ਰਿਪੋਰਟ ਅਤੇ ਐਕਸਰੇ ਦਿਖਾਏ।
ਉੱਥੇ ਡਾਕਟਰ ਨੇ ਇਲਾਜ਼ ਕਰਨ ਤੋਂ ਬਾਅਦ ਉਸਨੂੰ ਪੀਜੀਆਈ ਰੋਹਤਕ ਰੈਫਰ ਕਰ ਦਿੱਤਾ, ਜਿਸਦੇ ਬਾਅਦ ਮਰੀਜ਼ ਦੇ ਢਿੱਡ ਵਿੱਚ ਬਹੁਤ ਦਰਦ ਹੋਣ ਲੱਗਾ ਤੇ ਜੈਪੁਰ ਹਸਪਤਾਲ ਵਿਚ ਰਾਤ 9.30 ਵਜੇ ਦਾਖਲ ਕੀਤਾ ਗਿਆ। ਇਸਦੇ ਬਾਅਦ ਰਾਤ 11.30 ਵਜੇ ਆਪਰੇਸ਼ਨ ਕੀਤਾ ਗਿਆ, ਆਪਰੇਸ਼ਨ ਦੇ ਦੌਰਾਨ ਪਾਇਆ ਕਿ ਮਰੀਜ਼ ਦੀ ਛੋਟੀ ਅੰਤੜੀ ਫਟੀ ਹੋਈ ਸੀ ਅਤੇ ਉਸ 'ਚੋ 6 ਫੁੱਟ 3 ਇੰਚ ਦਾ ਕੀੜਾ ਕੱਢਿਆ ਗਿਆ।
ਡਾ.ਪੰਵਾਰ ਨੇ ਦੱਸਿਆ ਕਿ ਇਹ ਕੀੜਾ ਅੱਧ-ਪੱਕੇ ਸੂਰ ਦਾ ਮਾਸ ਖਾਣ ਅਤੇ ਬਿਨਾਂ ਧੋਏ ਸਬਜੀਆਂ ਖਾਣ ਨਾਲ ਬਣਦਾ ਹੈ ਅਤੇ ਇਹ ਕੀੜਾ 25 ਸਾਲ ਤੱਕ ਵਿਅਕਤੀ ਦੇ ਢਿੱਡ ਵਿਚ ਰਹਿੰਦਾ ਹੈ। ਇਸ ਤੋਂ ਬਾਅਦ ਵਿਅਕਤੀ ਨੂੰ ਪ੍ਰੇਸ਼ਾਨੀ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਬਾਅਦ ਇਹ ਕੀੜਾ ਦਿਮਾਗ ਵਿਚ ਮਿਰਗੀ ਦਾ ਦੌਰੇ ਵੀ ਕਰ ਸਕਦਾ ਹੈ। ਡਾ. ਪੰਵਾਰ ਨੇ ਦੱਸਿਆ ਕਿ ਇਹ ਬਹੁਤ ਹੀ ਅਨੋਖਾ ਕੇਸ ਸੀ।