ਰਾਹੁਲ ਗਾਂਧੀ ਦੇ ਅਸਤੀਫ਼ੇ 'ਤੇ ਆਗੂਆਂ ਦੇ ਅਜਿਹੇ ਹਨ ਰਿਐਕਸ਼ਨ

ਏਜੰਸੀ

ਖ਼ਬਰਾਂ, ਰਾਜਨੀਤੀ

ਟਵੀਟ 'ਤੇ ਸ਼ੇਅਰ ਕੀਤਾ ਟਵੀਟ

Politician twitter reactions rahul gandhi resignation from congress president ship

ਨਵੀਂ ਦਿੱਲੀ: ਰਾਹੁਲ ਗਾਂਧੀ ਨੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਆਹੁਦੇ ਤੋਂ ਅਧਿਕਾਰਿਕ ਤੌਰ 'ਤੇ ਅਸਤੀਫ਼ਾ ਦੇ ਦਿੱਤਾ ਹੈ। ਰਾਹੁਲ ਗਾਂਧੀ ਨੇ ਟਵੀਟ ਕਰ ਕੇ ਅਪਣੇ ਅਸਤੀਫ਼ੇ ਦੀ ਕਾਪੀ ਸ਼ੇਅਰ ਕੀਤੀ ਹੈ। ਰਾਹੁਲ ਗਾਂਧੀ ਨੇ ਇਸ ਫ਼ੈਸਲੇ 'ਤੇ ਰਾਜਨੀਤਿਕ ਗਲਿਆਰਿਆਂ ਵਿਚ ਤਰਥੱਲੀ ਮਚ ਗਈ ਹੈ। ਆਗੂਆਂ ਵੱਲੋਂ ਰਿਐਕਸ਼ਨ ਆਉਣੇ ਵੀ ਸ਼ੁਰੂ ਹੋ ਗਏ ਹਨ ਨਾਲ ਹੀ ਇਹ ਕਿਆਸ ਵੀ ਲੱਗ ਰਹੇ ਹਨ ਕਿ ਅਗਲਾ ਕਾਂਗਰਸ ਪ੍ਰਧਾਨ ਕੌਣ ਬਣੇਗਾ।

 



 

 

ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਖ ਅਬਦੁੱਲਾ ਨੇ ਕਾਂਗਰਸ ਪ੍ਰਧਾਨ ਦੇ ਅਸਤੀਫ਼ੇ 'ਤੇ ਕਿਹਾ ਕਿ ਰਾਹੁਲ ਗਾਂਧੀ ਅਪਣੇ ਅਸਤੀਫ਼ੇ 'ਤੇ ਅੜੇ ਰਹੇ ਇਹ ਸਹੀ ਹੈ। ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਅੱਗੇ ਵੀ ਕਾਂਗਰਸ ਦੇ ਪ੍ਰਧਾਨ ਬਣ ਸਕਦੇ ਹਨ। ਉਹ ਹਮੇਸ਼ਾ ਲਈ ਕਿਸੇ ਹੋਰ ਨੂੰ ਇਹ ਆਹੁਦਾ ਦੇਣਾ ਚਾਹੁੰਦੇ ਸਨ। ਹਾਰ ਕਾਰਨ ਰਾਹੁਲ ਨੇ ਅਜਿਹਾ ਨਹੀਂ ਕੀਤਾ। ਉਸ ਨੂੰ ਲਗਦਾ ਹੈ ਕਿ ਉਹ ਪਾਰਟੀ ਸੰਗਠਨ ਲਈ ਹੁਣ ਕੰਮ ਕਰਨਗੇ। 

ਰਾਹੁਲ ਗਾਂਧੀ ਨੇ ਲਿਖਿਆ ਕਿ ਕਾਂਗਰਸ ਪਾਰਟੀ ਦੀ ਸੇਵਾ ਕਰਨਾ ਮੇਰੇ ਲਈ ਗਰਵ ਦਾ ਵਿਸ਼ਾ ਹੈ ਜਿਸ ਪਾਰਟੀ ਦੀਆਂ ਨੀਤੀਆਂ ਅਤੇ ਸਿਧਾਤਾਂ ਕਰਕੇ ਦੇਸ਼ ਦਾ ਵਿਕਾਸ ਹੋਇਆ ਹੈ। ਮੈਂ ਦੇਸ਼ ਅਤੇ ਪਾਰਟੀ ਵਲੋਂ ਮਿਲੇ ਪਿਆਰ ਲਈ ਅਹਿਸਾਨਮੰਦ ਹਾਂ। 2019 ਵਿਚ ਮਿਲੀ ਹਾਰ ਲਈ ਪਾਰਟੀ ਨੂੰ ਪੁਨਰ-ਸੰਗਠਿਤ ਕਰਨ ਦੀ ਜ਼ਰੂਰਤ ਹੈ। ਪਾਰਟੀ ਦੀ ਹਾਰ ਲਈ ਸਮੂਹਿਕ ਤੌਰ ’ਤੇ ਲੋਕਾਂ ਨੂੰ ਔਖਾ ਫ਼ੈਸਲੇ ਲੈਣੇ ਹੋਣਗੇ। ਇਹ ਬਹੁਤ ਗਲਤ ਹੋਵੇਗਾ ਕਿ ਪਾਰਟੀ ਦੀ ਹਾਰ ਲਈ ਸਾਰਿਆ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ।