ਭਾਰਤ-ਚੀਨ ਵਿਵਾਦ ਦੌਰਾਨ ਅਚਾਨਕ ਲੇਹ ਪਹੁੰਚੇ ਪ੍ਰਧਾਨ ਮੰਤਰੀ ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਚੀਨ ਦੇ ਨਾਲ ਸਰਹੱਦ ‘ਤੇ ਜਾਰੀ ਤਣਾਅ ਅਤੇ ਚੀਨੀ ਫੌਜ ਦੇ ਨਾਲ ਗੱਲਬਾਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਸਵੇਰੇ ਲੇਹ ਲਦਾਖ ਪਹੁੰਚੇ।

PM Modi arrives in Ladakh

ਨਵੀਂ ਦਿੱਲੀ: ਚੀਨ ਦੇ ਨਾਲ ਸਰਹੱਦ ‘ਤੇ ਜਾਰੀ ਤਣਾਅ ਅਤੇ ਚੀਨੀ ਫੌਜ ਦੇ ਨਾਲ ਗੱਲਬਾਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਸਵੇਰੇ ਲੇਹ ਲਦਾਖ ਪਹੁੰਚੇ। ਉਹ ਜ਼ਮੀਨੀ ਸਥਿਤੀ ਦੀ ਸਮੀਖਿਆ ਦਾ ਜਾਇਜ਼ਾ ਲੈਣ ਲੇਹ ਪਹੁੰਚੇ ਹਨ। ਇਸ ਮੌਕੇ ਪੀਐਮ ਨਰਿੰਦਰ ਮੋਦੀ ਸਰਹੱਦ 'ਤੇ ਤਾਇਨਾਤ ਫੌਜੀਆਂ ਨਾਲ ਗੱਲ਼ਬਾਤ ਕਰਨ ਵੀ ਪਹੁੰਚੇ। 

ਪੀਐਮ ਮੋਦੀ ਦੀ ਅਣਐਲਾਨੀ ਯਾਤਰਾ ਦੌਰਾਨ ਚੀਫ ਆਫ ਡਿਫੈਂਸ ਸਟਾਫ ਬਿਪਨ ਰਾਵਤ ਅਤੇ ਫੌਜ ਮੁੱਖ ਜਨਰਲ ਐਮਐਮ ਨਰਵਣੇ ਉਹਨਾਂ ਦੇ ਨਾਲ ਹਨ। ਇਸ ਦੌਰੇ ‘ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਪੀਐਮ ਦੇ ਨਾਲ ਨਹੀਂ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਲੇਹ ਦੀ ਯਾਤਰਾ ਰੱਦ ਕਰਨ ਤੋਂ ਬਾਅਦ ਪੀਐਮ ਨਰਿੰਦਰ ਮੋਦੀ ਲੇਹ ਦੌਰੇ ‘ਤੇ ਗਏ ਹਨ।

ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਦਾ ਇੰਤਜ਼ਾਰ ਕਰ ਰਹੀ ਸੀ ਕਿ ਚੀਨੀ ਫੌਜ ਕਮਾਂਡਰ ਪੱਧਰ ਦੀ ਤਿੰਨ ਦੌਰ ਦੀ ਗੱਲਬਾਤ ਦੌਰਾਨ ਕੀਤੇ ਗਏ ਵਾਅਦਿਆਂ ‘ਤੇ ਖਰਾ ਉਤਰੇਗੀ ਜਾਂ ਨਹੀਂ। ਇਸ ਤੋਂ ਬਾਅਦ ਹੀ ਰੱਖਿਆ ਮੰਤਰੀ ਦਾ ਦੌਰਾ ਹੋਵੇਗਾ।

ਜਾਣਕਾਰੀ ਮੁਤਾਬਕ ਅਪਣੇ ਇਸ ਦੌਰੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 14 ਕੋਰਪਸ ਦੇ ਅਧਿਕਾਰੀਆਂ ਨਾਲ ਗੱਲ਼ਬਾਤ ਕੀਤੀ। ਇਸ ਤੋਂ ਇਲਾਵਾ ਸੀਡੀਐਸ ਬਿਪਨ ਰਾਵਤ ਦੇ ਨਾਲ ਮਿਲ ਕੇ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਨਾਰਦਨ ਆਰਮੀ ਕਮਾਂਡ ਦੇ ਲੈਫਟੀਨੈਟ ਜਨਰਲ ਵਾਈ ਕੇ ਜੋਸ਼ੀ, ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਵੀ ਮੌਜੂਦ ਰਹੇ।