ਮੇਹੁਲ ਚੌਕਸੀ ਨੂੰ ਪਹਿਲਾਂ ਭਾਰਤ ਨੇ ਦਿੱਤੀ ਕਲੀਨਚਿਟ, ਉਸ ਤੋਂ ਬਾਅਦ ਦਿੱਤੀ ਨਾਗਰਿਕਤਾ: ਏੰਟੀਗੁਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜਾਬ ਨੈਸ਼ਨਲ ਬੈਂਕ ਸਮੇਤ ਕਈ ਬੈਂਕਾਂ ਨੂੰ ਹਜ਼ਾਰਾਂ ਕਰੋੜਾਂ ਰੁਪਏ ਦਾ ਚੂਨਾ ਲਗਾਕੇ ਦੇਸ਼ ਛੱਡਕੇ ਭੱਜੇ ਭਗੌੜੇ ਮੇਹੁਲ ਚੌਕਸੀ ਨੂੰ ਨਾਗਰਿਕਤਾ

Mehul Choksi

ਨਵੀਂ ਦਿੱਲੀ, ਪੰਜਾਬ ਨੈਸ਼ਨਲ ਬੈਂਕ ਸਮੇਤ ਕਈ ਬੈਂਕਾਂ ਨੂੰ ਹਜ਼ਾਰਾਂ ਕਰੋੜਾਂ ਰੁਪਏ ਦਾ ਚੂਨਾ ਲਗਾਕੇ ਦੇਸ਼ ਛੱਡਕੇ ਭੱਜੇ ਭਗੌੜੇ ਮੇਹੁਲ ਚੌਕਸੀ ਨੂੰ ਨਾਗਰਿਕਤਾ ਦੇਣ 'ਤੇ ਏੰਟੀਗੁਆ ਸਰਕਾਰ ਨੇ ਕਲੀਨ ਚਿੱਟ ਦੇ ਦਿੱਤੀ ਹੈ। ਏੰਟੀਗੁਆ ਸਰਕਾਰ ਨੇ ਕਿਹਾ ਕਿ ਭਾਰਤ ਸਰਕਾਰ ਨੇ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੌਕਸੀ ਨੂੰ ਕਲੀਨ ਚਿੱਟ ਦਿੱਤੀ ਸੀ ਉਸ ਤੋਂ ਬਾਅਦ ਹੀ ਉਸ ਨੂੰ ਨਾਗਰਿਕਤਾ ਦਿੱਤੀ ਗਈ ਹੈ। ਏੰਟੀਗੁਆ ਨੇ ਇਹ ਵੀ ਕਿਹਾ ਹੈ ਕਿ ਭਾਰਤ ਸਰਕਾਰ ਵਲੋਂ ਚੌਕਸੀ ਦੇ ਖਿਲਾਫ ਕੋਈ ਸੂਚਨਾ ਨਹੀਂ ਸੀ। ਇੱਥੇ ਤੱਕ ਕਿ ਸੇਬੀ ਨੇ ਵੀ ਚੌਕਸੀ ਦੇ ਨਾਮ 'ਤੇ ਮਨਜ਼ੂਰੀ ਦਿੱਤੀ ਸੀ।