ਨੀਰਵ ਮੋਦੀ ਤੇ ਚੌਕਸੀ ਤਲਬ

ਏਜੰਸੀ

ਖ਼ਬਰਾਂ, ਰਾਸ਼ਟਰੀ

ਧਨ ਸੋਧ ਸਬੰਧੀ ਜੁੜੇ ਮਾਮਲੇ ਦੀ ਸੁਣਵਾਈ ਕਰ ਰਹੀ ਵਿਸ਼ੇਸ਼ ਅਦਾਲਤ ਨੇ ਈਡੀ ਦੀ ਅਰਜੀ 'ਤੇ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਉਸ ਦੇ ਮਾਮਾ ਮੇਹੁਲ ਚੌਕਸੀ..............

Nirav Modi

ਮੁੰਬਈ : ਧਨ ਸੋਧ ਸਬੰਧੀ ਜੁੜੇ ਮਾਮਲੇ ਦੀ ਸੁਣਵਾਈ ਕਰ ਰਹੀ ਵਿਸ਼ੇਸ਼ ਅਦਾਲਤ ਨੇ ਈਡੀ ਦੀ ਅਰਜੀ 'ਤੇ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਉਸ ਦੇ ਮਾਮਾ ਮੇਹੁਲ ਚੌਕਸੀ ਨੂੰ ਭਗੌੜਾ ਆਰਥਕ ਅਪਰਾਧੀ ਕਾਨੂੰਨ ਤਹਿਤ ਸੰਮਨ ਦੇ ਕੇ ਕ੍ਰਮਵਾਰ 25 ਸਤੰਬਰ ਅਤੇ 26 ਸਤੰਬਰ ਨੂੰ ਪੇਸ਼ ਹੋਣ ਲਈ ਕਿਹਾ ਹੈ।  ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿਤੀ ਹੈ। ਈਡੀ ਦੀ ਅਰਜ਼ੀ 'ਚ ਇਨ੍ਹਾਂ ਦੋਵਾਂ ਵਿਰੁਧ ਨਵੇਂ ਭਗੌੜਾ ਆਰਥਕ ਅਪਰਾਧੀ ਕਾਨੂੰਨ ਤਹਿਤ ਦੋ ਅਰਬ ਡਾਲਰ ਪੀਐਨਬੀ ਧੋਖਾਧੜੀ ਮਾਮਲੇ 'ਚ ਦੋਵਾਂ ਵਿਰੁਧ ਕਾਰਵਾਈ ਦੀ ਅਪੀਲ ਕੀਤੀ ਗਈ ਹੈ।

ਇਸ ਕਾਨੂੰਨ ਤਹਿਤ ਸਰਕਾਰ ਨੂੰ ਦੇਸ਼ ਦੀਆਂ ਕਾਨੂੰਨੀ ਏਜੰਸੀਆਂ ਤੋਂ ਬਚਣ ਲਈ ਵਿਦੇਸ਼ ਭੱਜੇ ਆਰਥਕ ਅਪਰਾਧੀਆਂ ਦੀ ਜਾਇਦਾਦ ਜਬਤ ਕਰਨ ਕੇ ਉਸ ਨੂੰ ਵੇਚਣ ਦਾ ਅਧਿਕਾਰ ਹੈ। ਏਜੰਸੀ ਨੇ ਹਾਲ ਹੀ 'ਚ ਅਦਾਲਤ 'ਚ ਅਰਜ਼ੀ ਲਗਾ ਕੇ ਇਨ੍ਹਾਂ ਦੋਵਾਂ ਹੀਰਾ ਕਾਰੋਬਾਰੀਆਂ ਨੂੰ ਭਗੌੜਾ ਆਰਥਕ ਅਪਰਾਧੀ ਐਲਾਨ ਕਰ ਕੇ ਤੇ ਉਸ ਦੀ 3,500 ਕਰੋੜ ਰੁਪਏ ਦੀ ਜਾਇਦਾਦ ਜਬਤ ਕਰਨ ਦਾ ਆਦੇਸ਼ ਦੇਣ ਦੀ ਅਪੀਲ ਕੀਤੀ ਸੀ। ਅਧਿਕਾਰੀਆਂ ਮੁਤਾਬਕ ਅਦਾਲਤ ਨੇ ਨੀਰਵ ਮੋਦੀ ਨੂੰ 25 ਸਤੰਬਰ ਨੂੰ ਅਤੇ ਮੇਹੁਲ ਚੌਕਸੀ ਨੂੰ ਅਗਲੇ ਦਿਨ ਹਾਜ਼ਰ ਹੋਣ ਦਾ ਸੰਮਨ ਜਾਰੀ ਕੀਤਾ ਹੈ।

ਈਡੀ ਨੇ ਵਿਸ਼ੇਸ਼ ਅਦਾਲਤ ਸਾਹਮਣੇ ਦੋਵਾਂ ਵਿਰੁਧ ਦੋ ਵੱਖ-ਵੱਖ ਅਰਜ਼ੀਆਂ ਦਿਤੀਆਂ ਸਨ। ਸੰਸਦ ਨੇ ਕੱਲ੍ਹ ਰਾਜਸਭਾ 'ਚ ਭਗੌੜਾ ਬਿਲ ਨੂੰ ਮਨਜ਼ੂਰੀ ਦੇ ਦਿਤੀ ਹੈ। ਲੋਕ ਸਭਾ ਨੇ 19 ਜੁਲਾਈ ਨੂੰ ਇਸ ਦੀ ਮਨਜ਼ੂਰੀ ਦਿਤੀ ਸੀ। ਭਗੌੜਾ ਆਰਥਕ ਅਪਰਾਧੀ ਬਿਲ 2018 ਬੀਤੀ 12 ਮਾਰਚ ਨੂੰ ਲੋਕ ਸਭਾ 'ਚ ਪੇਸ਼ ਕੀਤਾ ਗਿਆ ਸੀ ਅਤੇ ਇਸ ਨੂੰ 19 ਮਾਰਚ ਨੂੰ ਮਨਜ਼ੂਰੀ ਦੇ ਦਿਤੀ ਗਈ। ਇਸ ਤੋਂ ਪਹਿਲਾਂ ਸਰਕਾਰ ਨੇ ਇਸ ਕਾਨੂੰਨ ਨੂੰ ਆਰਡੀਨੈਂਸ ਰਾਹੀਂ ਲਾਗੂ ਕੀਤਾ ਸੀ।

ਇਹ ਬਿਲ ਰਾਸ਼ਟਰਪਤੀ ਦੀ ਪ੍ਰਵਾਨਗੀ ਤੋਂ ਬਾਅਦ ਆਰਡੀਨੈਂਸ ਦਾ ਸਥਾਨ ਲਵੇਗਾ। ਪੰਜਾਬ ਨੈਸ਼ਨਲ ਬੈਂਕ ਦੇ ਕੁਝ ਅਧਿਕਾਰੀਆਂ ਨਾਲ ਮਿਲ ਕੇ 13,400 ਕਰੋੜ ਰੁਪਏ ਤੋਂ ਜ਼ਿਆਦਾ ਦੀ ਧੋਖਾਧੜੀ ਮਾਮਲੇ 'ਚ ਈਡੀ ਤੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੀਰਵ ਮੋਦੀ ਅਤੇ ਚੌਕਸੀ ਵਿਰੁਧ ਜਾਂਚ ਕਰ ਰਹੇ ਹਨ।   (ਪੀਟੀਆਈ)