ਐਨਆਰਸੀ 'ਚ ਕੋਈ ਭੇਦਭਾਵ ਨਹੀਂ, ਮਾਹੌਲ ਖ਼ਰਾਬ ਕਰਨਾ ਚਾਹੁੰਦੇ ਨੇ ਕੁੱਝ ਲੋਕ : ਰਾਜਨਾਥ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅਸਾਮ ਦੇ ਐਨਆਰਸੀ ਵਿਵਾਦ 'ਤੇ ਰਾਜ ਸਭਾ ਵਿਚ ਸਰਕਾਰ ਦਾ ਪੱਖ ਰਖਦੇ ਹੋਏ ਕਿਹਾ ਕਿ 30 ਜੁਲਾਈ ਨੂੰ ਆਇਆ ਡਰਾਫਟ ਆਖ਼ਰੀ...

Rajnath Singh Home Minister

ਨਵੀਂ ਦਿੱਲੀ : ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅਸਾਮ ਦੇ ਐਨਆਰਸੀ ਵਿਵਾਦ 'ਤੇ ਰਾਜ ਸਭਾ ਵਿਚ ਸਰਕਾਰ ਦਾ ਪੱਖ ਰਖਦੇ ਹੋਏ ਕਿਹਾ ਕਿ 30 ਜੁਲਾਈ ਨੂੰ ਆਇਆ ਡਰਾਫਟ ਆਖ਼ਰੀ ਨਹੀਂ ਹੈ ਅਤੇ ਜੋ ਲੋਕ ਸੂਚੀ ਵਿਚ ਆਉਣ ਤੋਂ ਰਹਿ ਗਏ ਹਨ, ਉਨ੍ਹਾਂ ਨੂੰ ਫਿਰ ਤੋਂ ਮੌਕਾ ਪ੍ਰਦਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਐਨਆਰਸੀ ਵਿਚ ਨਾਮਜ਼ਦਗੀ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਸੀ ਅਤੇ ਵੱਖ-ਵੱਖ ਦਸਤਾਵੇਜ਼ਾਂ ਦੀ ਡੂੰਘਾਈ ਨਾਲ ਪੜਤਾਲ ਤੋਂ ਬਾਅਦ ਹੀ ਕਿਸੇ ਵਿਅਕਤੀ ਦਾ ਨਾਮ ਇਸ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। 

 

ਗ੍ਰਹਿ ਮੰਤਰੀ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਗ਼ੈਰ ਜ਼ਰੂਰੀ ਰੂਪ ਨਾਲ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਅਤੇ ਸੰਪਰਦਾਇਕ ਰੂਪ ਨਾਲ ਮਾਹੌਲ ਨੂੰ ਖ਼ਰਾਬ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਇਹ ਸੁਭਾਵਕ ਹੈ ਕਿ ਹਰ ਦੇਸ਼ ਇਹ ਜਾਣਨਾ ਚਾਹੇਗਾ ਕਿ ਉਸ ਦੇ ਇੱਥੇ ਕਿੰਨੇ ਲੋਕ ਅਪਣੇ ਨਾਗਰਿਕ ਹਨ ਅਤੇ ਕਿੰਨੇ ਵਿਦੇਸ਼ੀ ਨਾਗਰਿਕ ਹਨ। ਉਨ੍ਹਾਂ ਨੇ ਸਦਨ ਨੂੰ ਭਰੋਸਾ ਦਿਤਾ ਕਿ ਜੋ ਲੋਕ ਐਨਆਰਸੀ ਵਿਚ ਆਉਣ ਤੋਂ ਰਹਿ ਗਏ ਹਨ, ਉਨ੍ਹਾਂ ਨੂੰ ਜ਼ਰੂਰ ਇਕ ਹੋਰ ਮੌਕਾ ਦਿਤਾ ਜਾਵੇਗਾ ਅਤੇ ਜੇਕਰ ਇਸ ਦੇ ਬਾਵਜੂਦ ਉਹ ਦਸਤਾਵੇਜ਼ ਨਹੀਂ ਦੇ ਪਾਉਂਦੇ ਹਨ ਤਾਂ ਉਨ੍ਹਾਂ ਨੂੰ ਨਿਆਂਇਕ ਟ੍ਰਿਬਿਊਨਲ ਦੇ ਕੋਲ ਜਾਣ ਦਾ ਅਧਿਕਾਰ ਹੋਵੇਗਾ।