15 ਅਗਸਤ ਨੂੰ ਪੀਐਮ ਮੋਦੀ ਲੈ ਕੇ ਆ ਸਕਦੇ ਹਨ ਕਿਸਾਨਾਂ ਲਈ ਨਵੀਂ ਸੌਗ਼ਾਤ 

ਏਜੰਸੀ

ਖੇਤੀਬਾੜੀ, ਕਿਸਾਨੀ ਮੁੱਦੇ

ਇਹ ਦਾਅਵਾ ਮੀਡੀਆ ਰਿਪੋਰਟਸ 'ਚ ਕੀਤਾ ਜਾ ਰਿਹਾ ਹੈ, ਪਰ ਇਸ ਬਾਰੇ ਕੋਈ ਅਧਿਕਾਰਿਤ ਜਾਣਕਾਰੀ ਨਹੀਂ ਹੈ।

PM modi may announce pension scheme for the farmers on this independence day

ਨਵੀਂ ਦਿੱਲੀ: ਕਿਸਾਨ ਭਰਾਵਾਂ ਲਈ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਮੋਦੀ ਸਰਕਾਰ ਅਜ਼ਾਦੀ ਦਿਹਾੜੇ ਤੇ ਵੱਡਾ ਫ਼ੈਸਲਾ ਲੈ ਸਕਦੀ ਹੈ। ਦਸ ਦਈਏ ਕਿ ਕਿਸਾਨਾਂ ਨੂੰ ਸਾਲ ਦੇ 6000 ਰੁਪਏ ਦੀ ਸਿੱਧੀ ਸਹਾਇਤਾ ਦੇ ਐਲਾਨ ਤੋਂ ਬਾਅਦ ਹੁਣ ਮੋਦੀ ਸਰਕਾਰ ਕਿਸਾਨਾਂ ਲਈ ਪੈਨਸ਼ਨ ਯੋਜਨਾ ਦਾ ਐਲਾਨ ਕਰ ਸਕਦੀ ਹੈ। ਇਹ ਦਾਅਵਾ ਮੀਡੀਆ ਰਿਪੋਰਟਸ 'ਚ ਕੀਤਾ ਜਾ ਰਿਹਾ ਹੈ, ਪਰ ਇਸ ਬਾਰੇ ਕੋਈ ਅਧਿਕਾਰਿਤ ਜਾਣਕਾਰੀ ਨਹੀਂ ਹੈ।

ਰਿਪੋਰਟਾਂ ਦੀ ਮੰਨੀਏ ਤਾਂ ਕਿਸਾਨਾਂ ਨੂੰ 3,000 ਰੁਪਏ ਦੀ ਪੈਨਸ਼ਨ ਮਿਲ ਸਕਦੀ ਹੈ ਪਰ ਇਸ ਯੋਜਨਾ ਲਈ ਨਿਯਮ ਤੇ ਸ਼ਰਤਾਂ ਕੀ ਲਾਗੂ ਹੋਣਗੀਆਂ, ਇਸ ਬਾਰੇ ਹਾਲੇ ਸਪੱਸ਼ਟ ਨਹੀਂ ਹੈ। ਕੇਂਦਰ ਦੀ ਕਿਸਾਨ ਪੈਨਸ਼ਨ ਯੋਜਨਾ ਦਾ ਫਾਇਦਾ ਦੇਸ਼ ਦੇ 12-13 ਕਰੋੜ ਕਿਸਾਨਾਂ ਨੂੰ ਮਿਲ ਸਕਦਾ ਹੈ। ਖ਼ਬਰਾਂ ਅਨੁਸਾਰ ਇਸ ਯੋਜਨਾ ਨੂੰ ਵੱਖ-ਵੱਖ ਪੜਾਵਾਂ 'ਚ ਲਾਗੂ ਕੀਤਾ ਜਾਵੇਗਾ ਤੇ ਪਹਿਲੇ ਪੜਾਅ 'ਚ ਪੰਜ ਕਰੋੜ ਕਿਸਾਨਾਂ ਨੂੰ ਲਾਭ ਮਿਲੇਗਾ।

ਇਹ ਯੋਜਨਾ 18 ਤੋਂ 40 ਸਾਲ ਦੇ ਕਿਸਾਨਾਂ ਲਈ ਹੋਵੇਗੀ ਅਤੇ ਜਲਦੀ ਹੀ ਰਜਿਸਟ੍ਰੇਸ਼ਨ ਸ਼ੁਰੂ ਹੋ ਸਕਦੀ ਹੈ। ਯੋਜਨਾ 'ਚ ਸ਼ਾਮਲ ਹੋਣ ਵਾਲੇ ਕਿਸਾਨਾਂ ਨੂੰ 60 ਸਾਲ ਦੀ ਉਮਰ ਤੋਂ ਬਾਅਦ ਪੈਨਸ਼ਨ ਮਿਲੇਗੀ। ਪੈਨਸ਼ਨ ਪਾਉਣ ਵਾਲੇ ਕਿਸਾਨ ਦੀ ਜੇਕਰ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਪਤਨੀ ਨੂੰ ਪੈਨਸ਼ਨ ਦੀ 50 ਫ਼ੀਸਦੀ ਰਕਮ ਵੀ ਮਿਲ ਸਕਦੀ ਹੈ। ਇਸ ਪ੍ਰਕਾਰ ਸਰਕਾਰ ਕਿਸਾਨਾਂ ਲਈ ਨਵੇਂ ਉਪਰਾਲੇ ਕਰਦੀ ਰਹਿੰਦੀ ਹੈ ਜਿਸ ਨਾਲ ਕਿਸਾਨਾਂ ਨੂੰ ਵਧ ਤੋਂ ਵਧ ਲਾਭ ਪਹੁੰਚਾਇਆ ਜਾਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।