ਦਿੱਲੀ ਸਰਕਾਰ ਦੇ ਵਿਧਾਇਕਾਂ ਦੀ ਤਨਖ਼ਾਹ ‘ਚ ਹੋਇਆ ਵਾਧਾ, Cabinet ਨੇ ਪ੍ਰਸਤਾਵ ਨੂੰ ਦਿੱਤੀ ਮਨਜ਼ੂਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੌਜੂਦਾ ਸਮੇਂ ਦਿੱਲੀ ਵਿਚ ਵਿਧਾਇਕਾਂ ਦੀ ਤਨਖ਼ਾਹ 12 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ।

Delhi CM Arvind Kejriwal

ਨਵੀਂ ਦਿੱਲੀ: ਦਿੱਲੀ ਕੈਬਨਿਟ (Delhi Cabinet) ਨੇ ਮੰਗਲਵਾਰ ਨੂੰ ਵਿਧਾਇਕਾਂ ਦੀ ਤਨਖ਼ਾਹ (Pay of MLA's increased) ਅਤੇ ਭੱਤੇ ਵਧਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਅਨੁਸਾਰ ਵਿਧਾਇਕਾਂ ਨੂੰ 30 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਬੇਸਿਕ ਪੇਅ (Basic Pay) ਮਿਲੇਗੀ, ਜਦੋਂ ਕਿ ਮੌਜੂਦਾ ਸਮੇਂ ਦਿੱਲੀ ਵਿਚ ਵਿਧਾਇਕਾਂ ਦੀ ਤਨਖ਼ਾਹ 12 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ।

ਹੋਰ ਪੜ੍ਹੋ: ਅੱਜ ਦੁਪਹਿਰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ NCP ਮੁਖੀ ਸ਼ਰਦ ਪਵਾਰ

ਦਿੱਲੀ ਕੈਬਨਿਟ ਵਲੋਂ ਪਾਸ ਕੀਤੇ ਗਏ ਮਤੇ ਦੇ ਅਨੁਸਾਰ, ਵਿਧਾਇਕਾਂ ਨੂੰ ਤਨਖ਼ਾਹ ਅਤੇ ਹੋਰ ਭੱਤਿਆਂ ਸਮੇਤ ਕੁੱਲ 90 ਹਜ਼ਾਰ ਰੁਪਏ (Rs 90,000 per month) ਪ੍ਰਤੀ ਮਹੀਨਾ ਮਿਲਣਗੇ। ਜਦੋਂ ਕਿ ਇਸ ਵੇਲੇ, ਦਿੱਲੀ ਦੇ ਵਿਧਾਇਕਾਂ ਦੀ ਤਨਖ਼ਾਹ ਅਤੇ ਭੱਤਾ ਇਕੱਠੇ 54 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੈ।

ਹੋਰ ਪੜ੍ਹੋ: Coronavirus ਦਾ 'R' ਰੇਟ ਬਣਿਆ ਚਿੰਤਾ ਦਾ ਵਿਸ਼ਾ, 7 ਮਈ ਤੋਂ ਬਾਅਦ ਪਹਿਲੀ ਵਾਰ ਪਹੁੰਚਿਆ 1 ਤੋਂ ਪਾਰ

ਵਿਧਾਇਕਾਂ ਦੀ ਨਵੀਂ ਪ੍ਰਸਤਾਵਿਤ ਤਨਖਾਹ ਅਤੇ ਭੱਤੇ ਇਸ ਤਰ੍ਹਾਂ ਹਨ:

1. ਬੇਸਿਕ ਪੇਅ- 30,000 ਰੁਪਏ

2. ਚੋਣ ਖੇਤਰ ਭੱਤਾ- 25,000 ਰੁਪਏ

3. ਸਕੱਤਰੇਤ ਭੱਤਾ- 15,000 ਰੁਪਏ

4. ਸੰਚਾਰ ਭੱਤਾ- 10,000 ਰੁਪਏ

5. ਟੈਲੀਫੋਨ- 10,000 ਰੁਪਏ

ਹੋਰ ਪੜ੍ਹੋ: ਪੀਵੀ ਸਿੰਧੂ ਤੇ ਸਾਕਸ਼ੀ ਮਲਿਕ ਸਣੇ ਕਈ ਖਿਡਾਰੀਆਂ ਦੀ Google ’ਤੇ ਸਰਚ ਕੀਤੀ ਜਾ ਰਹੀ ਜਾਤ

ਦਿੱਲੀ ਸਰਕਾਰ ਦੇ ਸੂਤਰਾਂ ਦਾ ਕਹਿਣਾ ਹੈ ਕਿ ਦਿੱਲੀ ਅਜੇ ਵੀ ਉਨ੍ਹਾਂ ਸੂਬਿਆਂ ਵਿਚੋਂ ਇੱਕ ਹੈ, ਜੋ ਆਪਣੇ ਵਿਧਾਇਕਾਂ ਨੂੰ ਸਭ ਤੋਂ ਘੱਟ ਤਨਖ਼ਾਹ ਅਤੇ ਭੱਤੇ ਦਿੰਦਾ ਹੈ। ਜਦੋਂ ਕਿ ਦਿੱਲੀ ਵਿੱਚ ਰਹਿਣ ਦੀ ਕੀਮਤ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਨਾਲੋਂ ਬਹੁਤ ਜ਼ਿਆਦਾ ਹੈ।