ਯੂ.ਜੀ.ਸੀ. ਨੇ 20 ਯੂਨੀਵਰਸਿਟੀਆਂ ਨੂੰ ਐਲਾਨਿਆ ਫਰਜ਼ੀ, ਇਨ੍ਹਾਂ ਨੂੰ ਡਿਗਰੀਆਂ ਦੇਣ ਦਾ ਅਧਿਕਾਰ ਨਹੀਂ
ਦਿੱਲੀ ’ਚ ਅਜਿਹੀਆਂ ਯੂਨੀਵਰਸਿਟੀਆਂ ਦੀ ਗਿਣਤੀ ਅੱਠ
ਨਵੀਂ ਦਿੱਲੀ: ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਨੇ ਬੁਧਵਾਰ ਨੂੰ 20 ਯੂਨੀਵਰਸਿਟੀਆਂ ਨੂੰ ‘ਫਰਜ਼ੀ’ ਕਰਾਰ ਦਿਤਾ ਹੈ ਅਤੇ ਉਨ੍ਹਾਂ ਨੂੰ ਕੋਈ ਡਿਗਰੀ ਪ੍ਰਦਾਨ ਕਰਨ ਦਾ ਅਧਿਕਾਰ ਨਹੀਂ ਦਿਤਾ ਹੈ। ਦਿੱਲੀ ’ਚ ਅਜਿਹੀਆਂ ਯੂਨੀਵਰਸਿਟੀਆਂ ਦੀ ਗਿਣਤੀ ਅੱਠ ਹੈ, ਜੋ ਕਿ ਸਭ ਤੋਂ ਵੱਧ ਹੈ।
ਇਹ ਵੀ ਪੜ੍ਹੋ: ਭਰਤ ਇੰਦਰ ਚਾਹਲ ’ਤੇ ਵਿਜੀਲੈਂਸ ਦੀ ਕਾਰਵਾਈ; ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ
ਯੂ.ਜੀ.ਸੀ. ਦੇ ਸਕੱਤਰ ਮਨੀਸ਼ ਜੋਸ਼ੀ ਨੇ ਕਿਹਾ, ‘‘ਇਹ ਕਮਿਸ਼ਨ ਦੇ ਧਿਆਨ ’ਚ ਆਇਆ ਹੈ ਕਿ ਬਹੁਤ ਸਾਰੀਆਂ ਸੰਸਥਾਵਾਂ ਯੂ.ਜੀ.ਸੀ. ਐਕਟ ਦੇ ਉਪਬੰਧਾਂ ਦੇ ਉਲਟ ਡਿਗਰੀਆਂ ਪ੍ਰਦਾਨ ਕਰ ਰਹੀਆਂ ਹਨ। ਅਜਿਹੀਆਂ ਯੂਨੀਵਰਸਿਟੀਆਂ ਵਲੋਂ ਦਿਤੀ ਡਿਗਰੀ ਨੂੰ ਨਾ ਤਾਂ ਮਾਨਤਾ ਦਿਤੀ ਜਾਵੇਗੀ ਅਤੇ ਨਾ ਹੀ ਉਹ ਉੱਚ ਸਿੱਖਿਆ ਜਾਂ ਰੁਜ਼ਗਾਰ ਦੇ ਉਦੇਸ਼ ਲਈ ਪ੍ਰਮਾਣਿਤ ਹੋਵੇਗੀ। ਇਨ੍ਹਾਂ ਯੂਨੀਵਰਸਿਟੀਆਂ ਨੂੰ ਕੋਈ ਡਿਗਰੀ ਪ੍ਰਦਾਨ ਕਰਨ ਦਾ ਅਧਿਕਾਰ ਨਹੀਂ ਦਿਤਾ ਗਿਆ ਹੈ।’’
ਇਹ ਵੀ ਪੜ੍ਹੋ: ਕੀ ਵੱਖ ਹੋਣ ਜਾ ਰਹੇ ਸਾਨੀਆ ਮਿਰਜ਼ਾ ਤੇ ਸ਼ੋਇਬ ਮਲਿਕ? ਕ੍ਰਿਕਟਰ ਨੇ ਇੰਸਟਾਗ੍ਰਾਮ ਬਾਇਓ ਤੋਂ ਹਟਾਈ ਇਹ ਜਾਣਕਾਰੀ
ਅਜਿਹੀਆਂ ਸੰਸਥਾਵਾਂ ਦੀ ਸੂਚੀ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਯੂਨੀਵਰਸਿਟੀਆਂ ‘ਫਰਜ਼ੀ’ ਹਨ। ਯੂ.ਜੀ.ਸੀ. ਦੇ ਅਨੁਸਾਰ, ਦਿੱਲੀ ’ਚ ਅੱਠ ‘ਫ਼ਰਜ਼ੀ’ ਯੂਨੀਵਰਸਿਟੀਆਂ ਹਨ - 'ਆਲ ਇੰਡੀਆ ਇੰਸਟੀਚਿਊਟ ਆਫ ਪਬਲਿਕ ਐਂਡ ਫਿਜ਼ੀਕਲ ਹੈਲਥ ਸਾਇੰਸਜ਼', 'ਕਮਰਸ਼ੀਅਲ ਯੂਨੀਵਰਸਿਟੀ ਲਿਮਟਿਡ', ਦਰਿਆਗੰਜ, 'ਯੂਨਾਈਟਡ ਨੈਸ਼ਨਜ਼ ਯੂਨੀਵਰਸਿਟੀ, ਵੋਕੇਸ਼ਨਲ ਯੂਨੀਵਰਸਿਟੀ', 'ਏ.ਡੀ.ਆਰ.-ਸੈਂਟ੍ਰਿਕ ਜੁਰੀਡੀਕਲ ਯੂਨੀਵਰਸਿਟੀ', 'ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਂਡ ਇੰਜਨੀਅਰਿੰਗ', 'ਵਿਸ਼ਵਕਰਮਾ ਓਪਨ ਯੂਨੀਵਰਸਿਟੀ ਫਾਰ ਸੈਲਫ ਇੰਪਲਾਇਮੈਂਟ ਐਂਡ ਸਪਿਰਿਚੁਅਲ ਯੂਨੀਵਰਸਿਟੀ'।
ਇਹ ਵੀ ਪੜ੍ਹੋ: ਖ਼ਾਲਸਾ ਏਡ ’ਤੇ ਐਨ.ਆਈ.ਏ. ਦੀ ਛਾਪੇਮਾਰੀ ਨੂੰ ਲੈ ਕੇ ਸੁਨੀਲ ਜਾਖੜ ਨੇ ਜਤਾਇਆ ਇਤਰਾਜ਼
ਉੱਤਰ ਪ੍ਰਦੇਸ਼ ’ਚ ਅਜਿਹੀਆਂ ਚਾਰ ਯੂਨੀਵਰਸਿਟੀਆਂ ਹਨ - ਗਾਂਧੀ ਹਿੰਦੀ ਵਿਦਿਆਪੀਠ, 'ਨੈਸ਼ਨਲ ਯੂਨੀਵਰਸਿਟੀ ਆਫ਼ ਇਲੈਕਟ੍ਰੋ ਕੰਪਲੈਕਸ ਹੋਮਿਓਪੈਥੀ', 'ਨੇਤਾਜੀ ਸੁਭਾਸ਼ ਚੰਦਰ ਬੋਸ ਯੂਨੀਵਰਸਿਟੀ' (ਓਪਨ ਯੂਨੀਵਰਸਿਟੀ) ਅਤੇ ਭਾਰਤੀ ਸਿੱਖਿਆ ਪ੍ਰੀਸ਼ਦ। ਆਂਧਰਾ ਪ੍ਰਦੇਸ਼ ਅਤੇ ਪਛਮੀ ਬੰਗਾਲ ’ਚ ਅਜਿਹੀਆਂ ਦੋ-ਦੋ ਯੂਨੀਵਰਸਿਟੀਆਂ ਹਨ। ਇਹ ਹਨ ਆਂਧਰਾ ਪ੍ਰਦੇਸ਼ ’ਚ 'ਕ੍ਰਾਈਸਟ ਨਿਊ ਟੈਸਟਾਮੈਂਟ ਡੀਮਡ ਯੂਨੀਵਰਸਿਟੀ' ਅਤੇ 'ਬਾਈਬਲ ਓਪਨ ਯੂਨੀਵਰਸਿਟੀ ਆਫ਼ ਇੰਡੀਆ' ਅਤੇ ਪਛਮੀ ਬੰਗਾਲ ’ਚ 'ਇੰਡੀਅਨ ਇੰਸਟੀਚਿਊਟ ਆਫ਼ ਅਲਟਰਨੇਟਿਵ ਮੈਡੀਸਨ' ਅਤੇ ਇੰਸਟੀਚਿਊਟ ਆਫ਼ ਅਲਟਰਨੇਟਿਵ ਮੈਡੀਸਨ ਐਂਡ ਰੀਸਰਚ।
ਇਹ ਵੀ ਪੜ੍ਹੋ: ਰਾਜਸਥਾਨ : ਘਰੋਂ ਬੱਕਰੀਆਂ ਚਰਾਉਣ ਗਈ 14 ਸਾਲਾ ਮਾਸੂਮ ਨੂੰ ਕੋਲਾ ਭੱਠੀ ਵਿਚ ਸਾੜਿਆ
ਬਦਗਾਨਵੀ ਸਰਕਾਰ ਵਰਲਡ ਓਪਨ ਯੂਨੀਵਰਸਿਟੀ ਐਜੂਕੇਸ਼ਨ ਸੋਸਾਇਟੀ (ਕਰਨਾਟਕ), ਸੇਂਟ ਜੌਨਜ਼ ਯੂਨੀਵਰਸਿਟੀ (ਕੇਰਲਾ), ਰਾਜਾ ਅਰਬੀਕ ਯੂਨੀਵਰਸਿਟੀ (ਮਹਾਰਾਸ਼ਟਰ) ਅਤੇ ਸ਼੍ਰੀ ਬੋਧੀ ਅਕੈਡਮੀ ਆਫ ਹਾਇਰ ਐਜੂਕੇਸ਼ਨ (ਪੁਡੂਚੇਰੀ) ਵੀ ਇਸ ਸੂਚੀ ’ਚ ਸ਼ਾਮਲ ਹਨ।