ਜੀ ਕੇ ਦਾ ਦਿੱਲੀ ਪਰਤਣ 'ਤੇ ਹੋਇਆ ਸ਼ਾਨਦਾਰ ਸਵਾਗਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਮਰੀਕਾ ਦੌਰੇ ਤੋਂ ਪਰਤਣ ਪਿਛੋਂ ਅੱਜ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਦਾ ਇੰਦਰਾ ਗਾਂਧੀ ਹਵਾਈ ਅੱਡੇ............

Welcome to GK's return to Delhi

ਨਵੀਂ ਦਿੱਲੀ :  ਅਮਰੀਕਾ ਦੌਰੇ ਤੋਂ ਪਰਤਣ ਪਿਛੋਂ ਅੱਜ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਦਾ ਇੰਦਰਾ ਗਾਂਧੀ ਹਵਾਈ ਅੱਡੇ 'ਤੇ ਜ਼ੋਰਦਾਰ ਸੁਆਗਤ ਕੀਤਾ ਗਿਆ। ਇਥੋਂ ਸ.ਜੀ.ਕੇ.ਇਥੋਂ ਇਤਿਹਾਸਕ ਗੁਰਦਵਾਰਾ ਬੰਗਲਾ ਸਾਹਿਬ ਲਈ ਖੁਲ੍ਹੀ ਜੀਪ 'ਤੇ ਸਵਾਰ ਹੋ ਕੇ, ਰੋਡ ਸ਼ੋਅ ਕਰਦੇ ਹੋਏ ਗੁਰਦਵਾਰਾ ਬੰਗਲਾ ਸਾਹਿਬ ਪੁੱਜੇ। ਹਵਾਈ ਅੱਡੇ 'ਤੇ ਉਤਰਨ ਪਿਛੋਂ ਸ.ਮਨਜੀਤ ਸਿੰਘ ਜੀ ਕੇ ਨੇ ਪਹਿਲਾ ਬਿਆਨ ਹੀ ਇਹ ਦਿਤਾ ਕੇ, ਆਈ ਐਸ ਆਈ ਦੇ ਇਸ਼ਾਰੇ 'ਤੇ ਅਮਰੀਕਾ ਵਿਖੇ ਉਨਾਂ੍ਹ 'ਤੇ ਭੁਲੜ ਸਿੰਘਾਂ ਨੇ ਹਮਲਾ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ,

ਪਰ ਉਹ ਦੇਸ਼ ਨੂੰ ਵੰਡ ਕੇ, 2020 ਰੈਫਰੈਂਡਮ ਕਰਨ ਵਾਲੇ ਸਿੱਖਜ਼ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂੰ ਦੀਆਂ ਧਮਕੀਆਂ ਅੱਗੇ ਕਿਸੇ ਵੀ ਤਰ੍ਹਾਂ ਝੁੱਕਣ ਵਾਲੇ ਨਹੀਂ। ਨਵੰਬਰ 1984 ਦੀਆਂ ਪੀੜਤ ਬੀਬੀਆਂ ਸਣੇ ਦਿੱਲੀ ਗੁਰਦਵਾਰਾ ਕਮੇਟੀ ਦੇ ਮੈਂਬਰਾਂ ਸਣੇ ਹੋਰਨਾਂ ਨੇ ਵੱਡੀ ਤਾਦਾਦ ਵਿਚ ਪੁੱਜ ਕੇ, ਜੀ ਕੇ. ਨੂੰ ਸਹੀ ਸਲਾਮਤ ਭਾਰਤ ਪਰਤਣ 'ਤੇ 'ਜੀਅ ਆਇਆਂ' ਆਖਿਆ। ਦਿੱਲੀ ਗੁਰਦਵਾਰਾ ਕਮੇਟੀ ਦੇ ਜਨਰਲ ਸਕੱਤਰ ਸ.ਮਨਜਿੰਦਰ ਸਿੰਘ ਸਿਰਸਾ ਸਣੇ ਹੋਰ ਅਹੁਦੇਦਾਰ ਸ.ਹਰਮੀਤ ਸਿੰਘ ਕਾਲਕਾ ਜੀ, ਸ.ਅਮਰਜੀਤ ਸਿੰਘ ਪੱਪੂ, ਸ.ਓਂਕਾਰ ਸਿੰਘ ਥਾਪਰ, ਸ.ਕੁਲਦੀਪ ਸਿੰਘ ਭੋਗਲ,

ਸ.ਪਰਮਜੀਤ ਸਿੰਘ ਰਾਣਾ ਤੇ ਹੋਰਨਾਂ ਨੇ ਫੁੱਲਾਂ ਨਾਲ ਜੀ ਕੇ ਦਾ ਸੁਆਗਤ ਕੀਤਾ। ਉਨਾਂ੍ਹ ਕਿਹਾ ਕਿ ਉਹ ਗੁਰੂ ਨਾਨਕ ਸਾਹਿਬ ਦੇ 550 ਵੇਂ ਪ੍ਰਕਾਸ਼ ਦਿਹਾੜੇ ਮੌਕੇ ਕਰਵਾਏ ਜਾਣ ਵਾਲੇ ਸਮਾਗਮਾਂ ਦੀ ਵਿਉਂਤ ਬਣਾਉਣ ਲਈ ਵਿਦੇਸ਼ ਵਿਚ ਗਏ ਸਨ, ਅਮਰੀਕਾ ਦੀਆਂ ਸੰਗਤਾਂ ਤੇ ਪ੍ਰਬੰਧਕ ਕਮੇਟੀਆਂ ਨੇ ਉਨਾਂ੍ਹ ਨੂੰ ਪੂਰਾ ਮਾਣ ਬਖ਼ਸ਼ਿਆ ਹੈ। ਉਨਾਂ੍ਹ ਕਿਹਾ ਕਿ ਬਾਹਰਲੇ ਪੰਜਾਬੀਆਂ ਤੇ ਸਿੱਖਾਂ ਨੇ ਸਖ਼ਤ ਮਿਹਨਤਾਂ ਕਰ ਕੇ ਵੱਡੀਆਂ ਮੱਲਾਂ ਮਾਰ ਕੇ, ਸਿੱਖ ਕੌਮ ਦਾ ਨਾਂਅ ਰੌਸ਼ਨ ਕੀਤਾ ਹੈ ਜਿਨ੍ਹਾਂ 'ਤੇ ਸਾਨੂੰ ਮਾਣ ਹੈ।