ਨਿਊਯਾਰਕ 'ਚ ਜੀ ਕੇ ਦਾ ਵਿਰੋਧ ਬਾਦਲਾਂ ਵਿਰੁਧ ਸਿੱਖਾਂ ਦੇ ਗੁੱਸੇ ਦਾ ਪ੍ਰਗਟਾਵਾ: ਸਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਅਮਰੀਕਾ ਵਿਚ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ...........

Harvinder Singh Sarna

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਹਰਵਿੰਦਰ ਸਿੰਘ ਸਰਨਾ ਨੇ ਅਮਰੀਕਾ ਵਿਚ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਹੋਏ ਵਿਰੋਧ ਨੂੰ ਸਿੱਖਾਂ ਵਿਚ ਬਾਦਲਾਂ ਵਿਰੋਧੀ ਰੋਸ ਦਸਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਬਾਦਲਾਂ ਵਿਰੁਧ ਸਿੱਖਾਂ ਵਿਚ ਸਖ਼ਤ ਰੋਸ ਹੈ ਜੋ ਜੀ ਕੇ ਨਿਊਯਾਰਕ ਫੇਰੀ ਨਾਲ ਸਾਹਮਣੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਰਮ ਦੀ ਗੱਲ ਹੈ ਕਿ ਜੀ.ਕੇ. ਦਾ ਵਿਰੋਧ ਕਰਨ ਵਾਲੇ ਸਿੱਖ ਨੌਜਵਾਨਾਂ 'ਤੇ ਬਾਦਲ ਦਲ ਵਾਲੇ ਖ਼ਾਸਿਲਤਾਨੀ ਹੋਣ ਦਾ ਲੇਬਲ ਲਾ ਰਹੇ ਹਨ

ਜੋ ਕਿ ਬਰਗਾੜੀ ਵਿਚ ਬਾਦਲ ਸਰਕਾਰ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਪਿਛੋਂ ਪੰਜਾਬ ਪੁਲਿਸ ਵਲੋਂ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨ ਦਾ ਵਿਰੋਧ ਕਰ ਰਹੇ ਸਨ। ਜੀ.ਕੇ. ਤੇ ਉਨ੍ਹਾਂ ਦੇ ਹਮਾਇਤੀ ਸਿੱਖ ਨੌਜਵਾਨਾਂ ਨੂੰ ਖਾਲਿਸਤਾਨੀ ਆਖ ਕੇ, ਭਾਜਪਾ ਤੇ ਆਰ.ਐਸ.ਐਸ. ਨੂੰ ਖੁਸ਼ ਕਰਨ ਦਾ ਏਜੰਡਾ ਅਪਣਾ ਰਹੇ ਹਨ ਜਿਸ ਨਾਲ ਸੰਗਤ ਦਾ ਗੁਰਦਵਾਰਾ ਗੋਲਕ ਦੀ ਅਖਉਤੀ ਲੁਟ ਖਸੁਟ ਤੋਂ ਧਿਆਨ ਲਾਂਭੇ ਕੀਤਾ ਜਾ ਸਕੇ। ਸ. ਸਰਨਾ ਨੇ ਕਿਹਾ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ ਬਾਦਲ ਸਰਕਾਰ ਸਮੇਂ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ  ਹੋਰ ਘਟਨਾਵਾਂ ਦੀ ਪੜਤਾਲ ਕੀਤੀ ਗਈ ਹੈ

ਉਸ ਨਾਲ ਬਾਦਲ ਪਰਵਾਰ ਬੁਰੀ ਤਰ੍ਹਾਂ ਬੁਖਲਾ ਗਿਆ ਹੈ ਕਿਉਂਕਿ ਪੜਤਾਲ ਵਿਚ ਪੰਜਾਬ ਦੇ ਸਾਬਕਾ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੇ ਚਹੇਤਿਆਂ ਦੇ ਚਿਹਰੇ ਬੇਨਕਾਬ ਹੋਣਗੇ। ਉਨਾਂ੍ਹ ਕਿਹਾ ਕਿ ਬਾਦਲਾਂ ਵਲੋਂ ਸਿੱਖ ਸੰਸਥਾਵਾਂ ਵਿਚ ਕੀਤੇ ਜਾ ਰਹੇ ਭ੍ਰਿਸ਼ਟਾਚਾਰ, ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਣਾ ਤੇ ਬੇਅਦਬੀ ਦੀ ਘਟਨਾਵਾਂ ਦਾ ਵਿਰੋਧੀ ਕਰਨ ਵਾਲੇ ਸਿੱਖ ਨੌਜਵਾਨਾਂ 'ਤੇ ਪੁਲਿਸ ਵਲੋਂ ਗੋਲੀਆਂ ਚਲਾ ਕੇ, ਸ਼ਹੀਦ ਕਰਨ ਦੀਆਂ ਘਟਨਾਵਾਂ ਦਾ ਸਿੱਖਾਂ ਵਿਚ ਰੋਸ ਹੈ

ਜਿਸ ਕਰ ਕੇ ਨਿਊਯਾਰਕ ਵਿਚ ਮਨਜੀਤ ਸਿੰਘ ਜੀ.ਕੇ., ਦਾ ਵਿਰੋਧ ਹੋਇਆ ਹੈ ਤੇ ਸਿੱਖ ਇਨਾਂ੍ਹ ਨੂੰ ਗੁਰੂ ਘਰਾਂ ਦੀ ਸਟੇਜਾਂ 'ਤੇ ਬੋਲਣ ਨਹੀਂ ਦੇਣਾ ਚਾਹੁੰਦੇ। 
ਉਨ੍ਹਾਂ ਪੁਛਿਆ ਕਿ ਜਦ ਦਿੱਲੀ ਕਮੇਟੀ ਅਧਿਆਪਕਾਂ ਨੂੰ ਤਨਖਾਹਾਂ ਦੇਣ ਤੋਂ ਪਾਸਾ ਵੱਟ ਰਹੀ ਹੈ ਫਿਰ ਕਿਉਂ ਜੀ ਕੇ ਨੇ ਅਮਰੀਕਾ ਪ੍ਰਚਾਰ ਵਾਸਤੇ ਦਿੱਲੀ ਕਮੇਟੀ ਤੋਂ ਤਿੰਨ ਹਜ਼ਾਰ ਅਮਰੀਕੀ ਡਾਲਰ ਅਮਰੀਕਾ ਭੇਜੇ ਹਨ।

Related Stories