ਕੇਰਲ ਦੀ ਪਹਿਲੀ ਟ੍ਰਾਂਸਜੇਂਡਰ ਪੱਤਰਕਾਰ ਨੇ ਚੰਦਰਯਾਨ-2 ਦੀ ਰਿਪੋਰਟਿੰਗ ਕਰ ਬਣਾਇਆ ਰਿਕਾਰਡ

ਏਜੰਸੀ

ਖ਼ਬਰਾਂ, ਰਾਸ਼ਟਰੀ

ਉਸ ਨੇ ਦਸਿਆ ਕਿ ਇਸ ਪ੍ਰੋਫੈਸ਼ਨ ਵਿਚ ਉਸ ਨੇ ਕੋਈ ਭੇਦਭਾਵ ਮਹਿਸੂਸ ਨਹੀਂ ਕੀਤਾ।

First transgender broadcast journalist from kerala debut with chandrayaan 2 reportage

ਤਿਰੂਵਨੰਤਪੁਰਮ: ਚੰਦਰਯਾਨ-2 ਨਾਲੋਂ ਵਿਕਰਮ ਲੈਂਡਰ ਦੇ ਸਫ਼ਲਤਾਪੂਰਵਕ ਅਲੱਗ ਹੁੰਦੇ ਹੀ ਭਾਰਤ ਦੇ ਇਤਿਹਾਸ ਰਚਣ ਦੀ ਦਿਸ਼ਾ ਵਿਚ ਇਕ ਹੋਰ ਕਦਮ ਵਧਾ ਦਿੱਤਾ ਹੈ। ਚੰਦਰਯਾਨ-2 ਦੀ ਇਸ ਇਤਿਹਾਸਿਕ ਕਾਮਯਾਬੀ ਦੇ ਨਾਲ-ਨਾਲ ਕੇਰਲ ਦੀ ਹਿਦੀ ਸਾਦੀਆ ਨੇ ਵੀ ਨਵਾਂ ਰਿਕਾਰਡ ਬਣਾ ਦਿੱਤਾ ਹੈ। ਉਹ ਕੇਰਲ ਦੀ ਪਹਿਲੀ ਟ੍ਰਾਂਸਜੇਂਡਰ ਪੱਤਰਕਾਰ ਹੈ। ਉਹਨਾਂ ਨੇ ਕੈਰਾਲੀ ਨਿਊਜ਼ ਟੀਵੀ ਲਈ ਚੰਦਰਯਾਨ-2 ਦੀ ਰਿਪੋਰਟਿੰਗ ਕਰ ਕੇ ਅਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਹੈ।

ਅਜਿਹਾ ਕਰਨ ਵਾਲੀ ਸਾਦੀਆ ਸੂਬੇ ਦੀ ਪਹਿਲੀ ਟ੍ਰਾਂਸਜੇਂਡਰ ਹੈ। ਸਾਦੀਆ ਨੇ 31 ਅਗਸਤ ਨੂੰ ਅਪਣੀ ਨੌਕਰੀ ਦੀ ਫਾਰਮਲ ਦੀ ਸ਼ੁਰੂਆਤ ਕੀਤੀ। ਉਹਨਾਂ ਨੇ ਪਹਿਲੇ ਅਸਾਈਨਮੈਂਟ ਵਿਚ ਚੰਦਰਯਾਨ-2 ਦੀ ਯਾਤਰਾ ਵਿਚ ਹੋ ਰਹੇ ਘਟਨਾਕਰਮ ਨੂੰ ਕਵਰ ਕਰਨਾ ਹੈ। ਉਸ ਨੇ ਦਸਿਆ ਕਿ ਲੋਕ ਹੁਣ ਐਲਜੀਬੀਟੀ ਸਮੁਦਾਇ ਦੇ ਲੋਕਾਂ ਨੂੰ ਉਹਨਾਂ ਦੀ ਜਗ੍ਹਾ ਦੇ ਰਹੇ ਹਨ। ਸਾਦੀਆ ਨੇ ਦਸਿਆ ਕਿ ਤ੍ਰਿਵੇਂਦਰਮ ਇੰਸਟੀਚਿਊਟ ਆਫ ਜਰਨਾਲਿਜ਼ਮ ਵਿਚ ਇਲੈਕਟ੍ਰਾਨਿਕ ਮੀਡੀਆ ਵਿਚ ਪੋਸਟਗ੍ਰੈਜੁਏਸ਼ਨ ਕਰਨ ਤੋਂ ਬਾਅਦ ਉਹ ਕੇਰਲੀ ਟੀਵੀ ਦੇ ਨਾਲ ਬਤੌਰ ਇਨਟਰਨ ਜੁੜ ਗਈ।

ਇਨਟਰਨ ਵਿਚ ਸ਼ਾਮਲ ਹੋਣ ਤੋਂ ਇਕ ਹਫ਼ਤੇ ਬਾਅਦ ਹੀ ਚੈਨਲ ਨੇ ਉਸ ਦੇ ਕੰਮ ਨੂੰ ਦੇਖਦੇ ਹੋਏ ਨਿਊਜ਼ ਟ੍ਰੇਨੀ ਦੀ ਪੋਸਟ ਆਫਰ ਕੀਤੀ। ਉਸ ਨੇ ਦਸਿਆ ਕਿ ਇਸ ਪ੍ਰੋਫੈਸ਼ਨ ਵਿਚ ਉਸ ਨੇ ਕੋਈ ਭੇਦਭਾਵ ਮਹਿਸੂਸ ਨਹੀਂ ਕੀਤਾ। ਉਸ ਨੂੰ ਆਫਿਸ ਦੂਜਾ ਘਰ ਲਗਦਾ ਹੈ। ਉਸ ਨੂੰ ਉਮੀਦ ਹੈ ਕਿ ਭਵਿੱਖ ਵਿਚ ਐਲਜੀਬੀਟੀ ਸਮੁਦਾਇ ਦੇ ਲੋਕਾਂ ਨੂੰ ਦੂਜੀ ਜਗ੍ਹਾ ਤੇ ਇਸ ਤਰ੍ਹਾਂ ਦਾ ਵਾਤਾਵਾਰਨ ਮਿਲੇਗਾ। ਸਾਦੀਆ ਨੇ 18 ਸਾਲ ਦੀ ਉਮਰ ਵਿਚ ਅਪਣਾ ਘਰ ਛੱਡ ਦਿੱਤਾ ਸੀ।

ਕਿਉਂ ਕਿ ਉਸ ਦੇ ਮਾਤਾ ਪਿਤਾ ਉਸ ਨੂੰ ਸਵੀਕਾਰ ਨਹੀਂ ਰਹੇ ਸੀ। ਸਾਦੀਆ ਨੇ ਅੱਗੇ ਕਿਹਾ ਕਿ ਉਸ ਨੂੰ ਅਪਣੇ ਮਾਤਾ ਪਿਤਾ ਨਾਲ ਕੋਈ ਸ਼ਿਕਾਇਤ ਨਹੀਂ ਹੈ। ਉਹ ਇਹੀ ਚਾਹੁੰਦੀ ਹੈ ਕਿ ਉਸ ਦੀ ਕਾਮਯਾਬੀ ਨੂੰ ਉਸ ਦੇ ਮਾਤਾ ਪਿਤਾ ਦੇਖ ਲੈਣ। ਕੇਰਲ ਦੀ ਸਿਹਤ ਮੰਤਰੀ ਕੇਕੇ ਸ਼ੈਲਜਾ ਨੇ ਫੇਸਬੁੱਕ ਤੇ ਸਾਦੀਆ ਨੂੰ ਵਧਾਈ ਦਿੰਦੇ ਹੋਏ ਲਿਖਿਆ ਕਿ ਇਹ ਸਾਰੇ ਭਾਰਤੀਆਂ ਲਈ ਇਕ ਮਾਣ ਵਾਲੀ ਗੱਲ ਹੈ। ਸ਼ੈਲਜਾ ਅਨੁਸਾਰ ਸਾਦੀਆ ਟ੍ਰਾਂਸਜੇਂਡਰ ਕਮਿਊਨਿਟੀ ਲਈ ਇਕ ਪ੍ਰੇਰਣਾ ਵੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।