'ਜੈੱਟ ਏਅਰਵੇਜ਼' ਦੇ ਕਰਮਚਾਰੀਆਂ ਨੂੰ ਤਨਖ਼ਾਹ ਮਿਲਣ ਵਿਚ ਹੋਈ ਦੇਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨਕਦੀ ਸੰਕਟ ਨਾਲ ਝੂਜ ਰਹੀ ਕੰਪਨੀ ਜੈੱਟ ਏਅਰਵੇਜ਼ ਸੀਨੀਅਰ ਪ੍ਰਬੰਧਕਾਂ ਸਮੇਤ ਜ਼ਹਾਜ਼ ਚਾਲਕਾਂ ਅਤੇ ਇੰਜੀਨੀਅਰਾਂ ਦੀ ਤਨਖ਼ਾਹ ਵਿਚ ਦੇਰੀ ...

Jet Airways

ਮੁੰਬਈ : ਨਕਦੀ ਸੰਕਟ ਨਾਲ ਝੂਜ ਰਹੀ ਕੰਪਨੀ ਜੈੱਟ ਏਅਰਵੇਜ਼ ਸੀਨੀਅਰ ਪ੍ਰਬੰਧਕਾਂ ਸਮੇਤ ਜ਼ਹਾਜ਼ ਚਾਲਕਾਂ ਅਤੇ ਇੰਜੀਨੀਅਰਾਂ ਦੀ ਤਨਖ਼ਾਹ ਵਿਚ ਦੇਰੀ ਤੋਂ ਬਾਅਦ ਸਤੰਬਰ 'ਚ ਹੋਰ ਸ਼੍ਰੇਣੀਆਂ ਦੇ ਕਰਮਚਾਰੀਆਂ ਨੂੰ ਵੀ ਤਨਖ਼ਾਹ ਦੇਣ ਵਿਚ ਅਸਫ਼ਲ ਰਹੀ ਹੈ। ਕੰਪਨੀ ਨਾਲ ਜੁੜੇ ਇਕ ਸੂਤਰ ਨੇ ਬੁਧਵਾਰ ਨੂੰ ਇਸ ਦੀ ਜਾਣਕਾਰੀ ਦਿਤੀ। ਕੰਪਨੀ ਫਿਲਹਾਲ ਵਿੱਤੀਆਂ ਦੇਣਦਾਰੀਆਂ ਦਾ ਭੁਗਤਾਨ ਕਰਨ ਲਈ ਪੈਸਾ ਜੋੜਨ ਵਿਚ ਸੰਘਰਸ਼ ਕਰ ਰਹੀ ਹੈ। ਉਸ ਦੇ ਸਾਹਮਣੇ 16 ਹਜਾਰ ਤੋਂ ਜ਼ਿਆਦਾ ਕਰਮਚਾਰੀਆਂ ਦੀ ਤਨਖ਼ਾਹ ਦੇ ਭੁਗਤਾਨ ਦਾ ਵੀ ਦਬਾਅ ਹੈ। ਸੂਤਰ ਨੇ ਕਿਹਾ ਆਮ ਤੌਰ 'ਤੇ ਸਾਨੂੰ ਮਹੀਨੇ ਦੀ ਪਹਿਲੀ ਤਰੀਕ ਨੂੰ ਤਨਖ਼ਾਹ ਮਿਲ ਜਾਂਦੀ ਹੈ।

ਪਿਛਲੇ ਮਹੀਨੇ ਕੰਪਨੀ ਨੇ ਸੀਨੀਅਰ ਪ੍ਰਬੰਧਨ, ਜ਼ਹਾਜ਼ ਚਾਲਕਾਂ ਅਤੇ ਇੰਜੀਨੀਅਰਾਂ ਨੂੰ ਛੱਡ ਕੇ ਬਾਕੀ ਸਾਰੇ ਕਰਮਚਾਰੀਆਂ ਨੂੰ ਸਮੇਂ 'ਤੇ ਤਨਖ਼ਾਹ ਦੇ ਦਿਤੀ ਸੀ ਪਰ ਇਸ ਮਹੀਨੇ ਸਤੰਬਰ ਕੰਪਨੀ, ਪ੍ਰਬੰਧਕਾਂ ਅਤੇ ਕੁਝ ਸੀਨੀਅਰ ਅਹੁਦਿਆਂ 'ਤੇ ਕੰਮ ਕਰਦੇ ਕਰਮਚਾਰੀਆਂ ਸਮੇਤ ਹੋਰ ਸ਼੍ਰੇਣੀਆਂ ਵਿਚ ਵੀ ਤਨਖ਼ਾਹ ਦੇਣ ਵਿਚ ਅਸਫ਼ਲ ਰਹੀ ਹੈ। ਉਹਨਾਂ ਨੇ ਦੱਸਿਆ ਕਿ 75 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਤਨਖ਼ਾਹ ਲੈਣ ਵਾਲੇ ਮਤਲਬ ਏ1, ਓ1, ਅਤੇ ਓ2 ਦਰਜ਼ੇ ਦੇ ਕਰਮਚਾਰੀਆਂ ਦੀ ਤਨਖ਼ਾਹ ਇਕ ਅਕਤੂਬਰ ਨੂੰ ਆ ਗਈ। ਐਮ1, ਐਮ2, ਅਤੇ ਈ1 ਅਤੇ ਹੋਰ ਸੀਨੀਅਰ ਅਹੁਦਿਆਂ ਦੇ ਕਰਮਚਾਰੀਆਂ ਨੂੰ ਹੁਣ ਤਕ ਤਨਖ਼ਾਹ ਨਹੀਂ ਮਿਲੀ ਹੈ।

ਕੰਪਨੀ ਨੂੰ ਇਸ ਸਬੰਧ ਵਿਚ ਭੇਜੇ ਗਏ ਸਵਾਲ ਦਾ ਲਿਖਤੀ ਜਵਾਬ ਨਹੀਂ ਮਿਲਿਆ ਹੈ। ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਉਹਨਾਂ ਨੇ ਨਵੰਬਰ ਤਕ ਹਰ ਮਹੀਨੇ ਤਨਖ਼ਾਹ ਦੋ ਕਿਸ਼ਤਾਂ ਵਿਚ ਮਿਲਣਗੀਆਂ। ਅਗਸਤ ਮਹੀਨੇ ਦੀ ਤਨਖ਼ਾਹ ਦੀ ਪਹਿਲੀ ਕਿਸ਼ਤ ਕਰਮਚਾਰੀਆਂ ਨੂੰ 11 ਸਤੰਬਰ ਤਕ ਮਿਲਣ ਵਾਲੀ ਸੀ ਅਤੇ ਬਾਕੀ 50 ਫ਼ੀਸਦੀ ਤਨਖ਼ਾਹ 26 ਸਤੰਬਰ ਤਕ ਮਿਲਣੀ ਸੀ। ਕੰਪਨੀ ਅੱਧੀ ਤਨਖ਼ਾਹ ਦਾ ਭਗੁਤਾਨ ਤੈਅ ਸਮੇਂ 'ਤੇ ਕਰਨ ਵਿਚ ਸਫ਼ਲ ਰਹੀ ਸੀ, ਪਰ ਬਾਕੀ ਅੱਧੀ ਤਨਖ਼ਾਹ ਦਾ ਭਗੁਤਾਨ ਕਰਨ ਦੀ ਤਰੀਕ 26 ਸਤੰਬਰ ਤੋਂ ਵਧਾ ਕੇ 9 ਅਕਤੂਬਰ ਤਕ ਕਰ ਦਿਤੀ ਹੈ।