ਇਹ ਹੈ ਮੋਦੀ ਦੇ ਵਿਕਾਸਸ਼ੀਲ 'ਡਿਜਿਟਲ ਇੰਡੀਆ' ਦੀ ਅਸਲ ਤਸਵੀਰ 

ਏਜੰਸੀ

ਖ਼ਬਰਾਂ, ਰਾਸ਼ਟਰੀ

ਡਿਜੀਟਲ ਇੰਡੀਆ ਦੀਆਂ ਸੜਕਾਂ 'ਤੇ ਪਏ ਗੋਡੇ ਗੋਡੇ ਟੋਏ 

Modi's development 'Digital India'

ਨਵੀਂ ਦਿੱਲੀ: ਇਹ ਹੈ ਜੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਡਿਜੀਟਲ ਇੰਡੀਆ। ਜਿਥੇ  ਮੀਂਹ ਕਾਰਨ ਸੜਕਾਂ ਦੀ ਖਸਤਾ ਹੋ ਗਈ ਹੈ ਕਿ ਤੁਰਨ ਵਾਲਿਆਂ ਨੂੰ ਤਾਂ ਘੱਟ ਵਾਹਨਾਂ ਨੂੰ ਵੀ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਸੜਕਾਂ ’ਤੇ ਪਏ ਟੋਏ ਆਏ ਦਿਨ ਕਿਸੇ ਨੇ ਕਿਸੇ ਨਵੀਂ ਘਟਨਾ ਨੂੰ ਅੰਜਾਮ ਦੇ ਰਹੇ ਹਨ। ਪਰ ਸਾਡੇ ਮੋਦੀ ਸਾਬ ਤਾਂ ਵਿਦੇਸ਼ੀ ਧਰਤੀ ’ਤੇ ਵੀ ਜਾ ਕੇ ਭਾਰਤ ਦੇ ਵਿਕਾਸ ਦੀਆਂ ਸਿਫਤਾਂ ਦੇ ਪੁਲ ਬੰਨ੍ਹਦੇ ਨਹੀਂ ਥੱਕ ਰਹੇ।

ਪਰ ਹਕੀਕਤ ਤਾਂ ਕੁਛ ਹੋਰ ਹੀ ਬਿਆਨ ਕਰਦੀ ਹੈ। ਦਰਅਸਲ ਅਜਿਹੀ ਹੀ ਇੱਕ  ਵੀਡੀਓ ਸ਼ੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ  ਜੋ ਕਿ ਪ੍ਰਧਾਨ ਮੰਤਰੀ ਮੋਦੀ ਦੇ ਡਿਜੀਟਲ ਇੰਡੀਆ ਦੀ ਪੋਲ ਖੋਲ੍ਹ ਰਹੀ ਹੈ। ਇਹ ਵੀਡੀਓ ਸ਼ੋਸ਼ਲ ਮੀਡੀਆ ’ਤੇ ਅੱਗ ਵਾਂਗ ਵਾਇਰਲ ਹੋ ਰਹੀ ਹੈ। ਜਿਸ ਵਿਚ ਇਕ ਪਾਸੇ ਸੜਕਾਂ ਦੀ ਖਸਤਾ ਹਾਲਤ ਹੋਣ ਕਾਰਨ ਸੜਕਾਂ ਤੇ ਗੋਡੇ ਗੋਡੇ ਪਾਣੀ ਤੇ ਚਿੱਕੜ ਪਿਆ ਹੋਇਆ ਹੈ।

ਜਿਸ ਕਾਰਨ ਕਦੇ ਸਾਈਕਲ ਸੜਕ ’ਤੇ ਪਏ ਟੋਏ ਵਿਚ ਫਸ ਰਿਹਾ ਹੈ ਤੇ ਕਦੇ ਆਟੋ ਡਰਾਈਵਰ। ਦੂਜੇ ਪਾਸੇ ਪ੍ਰਧਾਨ ਮੰਤਰੀ ਮੋਦੀ ਆਪਣੇ ਡਿਜੀਟਲ ਇੰਡੀਆ ਦਾ ਗੁਣਗਾਣ ਕਰਦੇ  ਵਿਖਾਈ ਦੇ ਰਹੇ ਹਨ। ਵੀਡੀਓ ਵੇਖ ਕੇ ਤੁਹਾਨੂੰ ਹਾਸਾ ਵੀ ਆ ਰਿਹਾ ਹੋਣਾ ਤੇ ਗੁੱਸਾ ਵੀ। ਗੁੱਸਾ ਤਾਂ ਤੁਹਾਡਾ ਜਾਇਜ਼ ਹੈ ਕਿਓਂਕਿ ਮੋਦੀ ਸਾਬ ਦਾ ਡਿਜੀਟਲ ਇੰਡੀਆ ਇਹ ਸੜਕ ਦੀ ਹਾਲਤ ਵੇਖ ਕੇ ਸਾਬਿਤ ਹੋਇਆ ਹੈ। ਅਜਿਹੇ ਹੀ ਕਮੈਂਟਸ ਇਸ ਪੋਸਟ ’ਤੇ ਲੋਕਾਂ ਦੇ ਆ ਰਹੇ ਹਨ।

ਜੋ ਖੂਬ ਮੋਦੀ ਸਾਬ ’ਤੇ ਵਿਅੰਗ ਕੱਸ ਰਹੇ ਹਨ। ਇਹ ਕੋਈ ਇਕ ਸੜਕ ਦਾ ਹਾਲ ਨਹੀਂ ਪੂਰੇ ਭਾਰਤ ਵਿਚ ਅਜਿਹੀਆਂ ਸੜਕਾਂ ਥਾਂ ਥਾਂ ’ਤੇ ਨੇ। ਪਰ ਜਿਲਾ ਪ੍ਰਸ਼ਾਸ਼ਨ ਇਹਨਾਂ ਨੂੰ ਠੀਕ ਕਰਨ ਦੀ ਬਜਾਏ ਖਜਾਨਾ ਖਾਲੀ ਜਾਂ ਹੋਰ ਕੋਈ ਬਹਾਨੇ ਲਗਾਏ ਕੇ ਟਾਈਮ ਟਪਾ ਰਹੇ ਹਨ ਤੇ ਇਹ ਸੜਕਾਂ ਕਈ ਪਰਿਵਾਰਾਂ ਨੂੰ ਉਜਾੜ ਰਹੀ ਹੈ। ਪਰ ਪ੍ਰਸ਼ਾਸ਼ਨ ’ਤੇ ਮੋਦੀ ਸਰਕਾਰ ਦੇ ਕੰਨਾਂ ’ਤੇ ਜੂੰ ਸਰਕਦੀ ਨਜ਼ਰ ਨਹੀਂ ਆ ਰਹੀ।

ਫਿਲਹਾਲ ਇਹ ਵੀਡੀਓ ਕਿਥੇ ਦੀ ਹੈ ਇਹ ਤਾਂ ਨਹੀਂ ਪਤਾ ਪਰ ਸਿਰਫ ਇਕ ਵੀਡੀਓ ਨੇ ਸੜਕਾਂ ਦੀ ਹਾਲਤ ਬਿਆਨ ਕੀਤੀ ਹੈ। ਜੇ ਆਪਾਂ ਮੋਦੀ ਸਾਹਬ ਦੀਆਂ ਸਿਹਤ ਸਹੂਲਤਾਂ, ਗਰੀਬੀ ਦੂਰ ਕਰਨ ਦੀਆਂ ਸਕੀਮਾਂ ਦੀ ਗੱਲ ਕਰੀਏ ਤਾਂ ਉਹ ਵੀ ਜ਼ਮੀਨੀ ਪੱਧਰ ’ਤੇ ਖੋਖਲੀਆਂ ਸਾਬਿਤ ਹੋ ਰਹੀਆਂ ਨੇ ਕਿਓਂਕਿ ਲੋੜਵੰਦਾਂ ਕੋਲੋਂ ਇਹ ਸਹੂਲਤਾਂ ਪਹੁੰਚ ਹੀ ਨਹੀਂ ਰਹੀਆਂ ਤੇ ਜੇ ਪਹੁੰਚ ਰਹੀਆਂ ਨੇ ਤਾਂ ਸਰਕਾਰੀ ਦਫਤਰਾਂ ਵਿਚ ਖੱਜਲ ਖੁਆਰੀ ਏਨੀ ਜ਼ਿਆਦਾ ਹੋ ਰਹੀ ਹੈ ਕਿ ਲੋਕ ਇਹਨਾਂ ਸਕੀਮਾਂ ਨੂੰ ਹਾਸਿਲ ਕਰਨ ਤੋਂ ਗੁਰੇਜ ਕਰ ਰਹੇ ਨੇ।

ਅੱਜ ਲੋੜ ਹੈ ਜੇ ਭਾਰਤ ਦਾ ਅਸਲ ਅਰਥਾਂ ਵਿਚ ਵਿਕਾਸ ਕਰਨਾ ਹੈ ਤਾਂ ਸਕੀਮਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਦੇ ਨਾਲ ਨਾਲ ਲੋਕਾਂ ਤਕ ਪਹੁੰਚ ਕੀਤੀ ਜਾਵੇ ਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਉਪਰਾਲੇ ਕੀਤੇ ਜਾਣ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।