ਹਾਕੀ ਇੰਡੀਆ ਨੇ ਜੂਨੀਅਰ ਮਹਿਲਾ ਕੈਂਪ 'ਚ 33 ਸੰਭਾਵੀ ਖਿਡਾਰੀਆਂ ਨੂੰ ਕੀਤਾ ਸ਼ਾਮਲ

ਏਜੰਸੀ

ਖ਼ਬਰਾਂ, ਖੇਡਾਂ

ਭਾਰਤ ਨੇ 3 ਦਸੰਬਰ ਤੋਂ ਆਸਟਰੇਲੀਆ 'ਚ ਤਿੰਨ ਦੇਸ਼ਾਂ ਦੇ ਹਾਕੀ ਟੂਰਨਾਮੈਂਟ 'ਚ ਹਿੱਸਾ ਲੈਣਾ ਹੈ।

Hockey India names 33-member core probables for junior women's camp

ਬੰਗਲੁਰੂ : ਹਾਕੀ ਇੰਡੀਆ ਨੇ ਆਸਟਰੇਲੀਆ ਦੌਰੇ ਦੀ ਤਿਆਰੀ ਲਈ ਸੋਮਵਾਰ ਨੂੰ ਇੱਥੇ ਭਾਰਤੀ ਖੇਡ ਅਥਾਰਿਟੀ (ਸਾਈ) 'ਚ ਸ਼ੁਰੂ ਹੋ ਰਹੇ ਜੂਨੀਅਰ ਮਹਿਲਾ ਰਾਸ਼ਟਰੀ ਕੋਚਿੰਗ ਕੈਂਪ ਲਈ ਐਤਵਾਰ ਨੂੰ ਇੱਥੇ 33 ਸੰਭਾਵੀ ਖਿਡਾਰੀਆਂ ਦੀ ਚੋਣ ਕੀਤੀ। ਖਿਡਾਰੀ 26 ਅਕਤੂਬਰ ਤਕ ਚਲਣ ਵਾਲੇ ਇਸ ਕੈਂਪ 'ਚ ਕੋਚ ਬਲਜੀਤ ਸਿੰਘ ਸੈਨੀ ਦੀ ਅਗਵਾਈ 'ਚ ਹਿੱਸਾ ਲੈਣਗੇ। ਭਾਰਤ ਨੇ 3 ਦਸੰਬਰ ਤੋਂ ਆਸਟਰੇਲੀਆ 'ਚ ਤਿੰਨ ਦੇਸ਼ਾਂ ਦੇ ਹਾਕੀ ਟੂਰਨਾਮੈਂਟ 'ਚ ਹਿੱਸਾ ਲੈਣਾ ਹੈ ਜਦਕਿ ਤੀਜੀ ਟੀਮ ਨਿਊਜ਼ੀਲੈਂਡ ਹੈ।

ਸੈਨੀ ਨੇ ਕਿਹਾ, ''ਮੈਂ ਉਮੀਦ ਕਰਦਾ ਹਾਂ ਕਿ ਇਹ ਮੈਚ ਸਖ਼ਤ ਹੋਣਗੇ ਅਤੇ ਇਹ ਖਿਡਾਰੀਆਂ ਦੇ ਤਜ਼ਰਬੇ ਦੇ ਲਿਹਾਜ਼ ਨਾਲ ਚੰਗਾ ਟੂਰਨਾਮੈਂਟ ਹੋਵੇਗਾ। ਸਾਡਾ ਟੀਚਾ ਫ਼ਿਟਨੈਸ ਦੇ ਪੱਧਰ 'ਚ ਸੁਧਾਰ ਕਰਨਾ ਹੋਵੇਗਾ ਜਿਸ ਵਿਚ ਰਫ਼ਤਾਰ 'ਤੇ ਕਾਫੀ ਧਿਆਨ ਦਿਤਾ ਜਾਵੇਗਾ। ਟੀਮ ਨੂੰ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੀ ਤੇਜ਼ੀ ਦੀ ਬਰਾਬਰੀ ਕਰਨ ਦੀ ਜ਼ਰੂਰਤ ਹੈ।''

ਸੰਭਾਵੀ ਖਿਡਾਰੀਆਂ ਦੀ ਸੂਚੀ ਇਸ ਤਰ੍ਹਾਂ ਹੈ :
ਗੋਲਕੀਪਰ : ਰਸ਼ਨਪ੍ਰੀਤ ਕੌਰ, ਖ਼ੁਸ਼ਬੂ ਅਤੇ ਐੱਫ. ਰਾਮੇਂਗਮਾਵੀ।
ਡਿਫ਼ੈਂਡਰ : ਪ੍ਰਿਯੰਕਾ, ਸਿਮਰਨ ਸਿੰਘ, ਮਾਰਿਨ ਲਾਲਰਾਮਗਾਂਕੀ, ਗਗਨਦੀਪ ਕੌਰ, ਇਸ਼ਿਕਾ ਚੌਧਰੀ, ਜਿਓਤਿਕਾ ਕਲਸੀ, ਸੁਮਿਤਾ, ਅਕਸ਼ਤਾ ਢੇਕਾਲੇ, ਊਸ਼ਾ ਅਤੇ ਪ੍ਰਣੀਤ ਕੌਰ।
ਮਿਡਫ਼ੀਲਡਰ : ਬਲਜੀਤ ਕੌਰ, ਮਾਰੀਆਨਾ ਕੁਜੁਰ, ਕਿਰਨ, ਪ੍ਰਭਲੀਨ ਕੌਰ, ਪ੍ਰੀਤੀ, ਅਜਮਿਨਾ ਕੁਜੁਰ, ਵੈਸ਼ਣਵੀ ਫ਼ਾਲਕੇ, ਕਵਿਤਾ ਬਾਗੜੀ, ਬਲਜਿੰਦਰ ਕੌਰ ਅਤੇ ਸੁਸ਼ਮਾ ਕੁਮਾਰੀ।
ਫ਼ਾਰਵਰਡ : ਮੁਮਤਾਜ ਖਾਨ, ਬਿਊਟੀ ਡੁੰਗਡੁੰਗ, ਗੁਰਮੇਲ ਕੌਰ, ਦੀਪਿਕਾ ਲਾਲਰਿੰਦਿਕੀ, ਜੀਵਨ ਕਿਸ਼ੋਰੀ ਟੋਪੋ, ਰੂਤੁਜਾ ਪਿਸਲ, ਸੰਗੀਤਾ ਕੁਮਾਰ, ਯੋਗਿਤਾ ਬੋਰਾ ਅਤੇ ਅੰਨੂ।