ਨਵੀਂ ਦਿੱਲੀ: ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਤੋਂ ਬਾਅਦ ਅਤੇ ਜੰਮੂ-ਕਸ਼ਮੀਰ ਲੱਦਾਖ਼ ਨੂੰ ਨਵਾਂ ਕੇਂਦਰ ਸ਼ਾਸਤ ਪ੍ਰਦੇਸ਼ ਬਣਾਏ ਜਾਣ ਤੋਂ ਬਾਅਦ ਭਾਰਤ ਸਰਕਾਰ ਨੇ ਦੇਸ਼ ਦਾ ਨਵਾਂ ਨਕਸ਼ਾ ਜਾਰੀ ਕੀਤਾ ਹੈ। ਨਵੇਂ ਲੱਦਾਖ ਸੰਘ ਰਾਜ ਖੇਤਰ ਵਿਚ ਕਾਰਗਿਲ ਅਤੇ ਲੇਹ ਦੋ ਜ਼ਿਲ੍ਹੇ ਹਨ ਅਤੇ ਜੰਮੂ-ਕਸ਼ਮੀਰ ਦਾ ਬਾਕੀ ਹਿੱਸਾ ਨਵੇਂ ਜੰਮੂ-ਕਸ਼ਮੀਰ ਰਾਜ ਸੰਘ ਖੇਤਰ ਵਿਚ ਹੈ। ਇਸ ਨਕਸ਼ੇ ਵਿਚ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਦੇ ਹਿੱਸਿਆਂ ਨੂੰ ਵੀ ਦਰਸਾਇਆ ਗਿਆ ਹੈ।
1947 ਵਿਚ ਜੰਮੂ-ਕਸ਼ਮੀਰ ਸੂਬੇ ਵਿਚ 14 ਜ਼ਿਲ੍ਹੇ ਸਨ- ਕਠੂਆ, ਜੰਮੂ, ਉਧਮਪੁਰ, ਰਿਆਸੀ, ਅਨੰਤਨਾਗ, ਬਾਰਾਮੁੱਲਾ, ਪੁੰਛ, ਮੀਰਪੁਰ, ਮੁਜ਼ੱਫਰਾਬਾਦ, ਲੇਹ ਅਤੇ ਲੱਦਾਖ, ਗਿਲਗਿਤ, ਗਿਲਗਿਤ ਵਜਾਰਤ, ਚਿਲਹਾਸ ਅਤੇ ਟ੍ਰਾਈਬਲ ਟੇਰੀਟਰੀ। 2019 ਤੱਕ ਆਉਂਦੇ-ਆਉਂਦੇ ਜੰਮੂ ਅਤੇ ਕਸ਼ਮੀਰ ਦੀ ਸੂਬਾ ਸਰਕਾਰ ਨੇ ਇਹਨਾਂ 14 ਜ਼ਿਲਿਆਂ ਦੇ ਖੇਤਰਾਂ ਨੂੰ ਪੂਨਰਗਠਨ ਕਰ ਕੇ 28 ਜ਼ਿਲ੍ਹੇ ਬਣਾ ਦਿੱਤੇ ਸਨ।
ਨਵੇਂ ਜ਼ਿਲ੍ਹਿਆਂ ਦੇ ਨਾਂਅ-ਕੁਪਵਾਰਾ, ਬਾਂਦੀਪੁਰਾ, ਗੰਡੇਰਬਲ, ਸ੍ਰੀਨਗਰ, ਬਡਗਾਮ, ਪੁਲਵਾਮਾ, ਸ਼ੌਂਪੀਆਂ, ਕੁਲਗ੍ਰਾਮ, ਰਾਜੌਰੀ, ਰਾਮਬਨ, ਡੋਡਾ, ਕਿਸ਼ਤਵਾਰ, ਸਾਂਭਾ ਅਤੇ ਕਾਰਗਿਲ ਹੈ। ਇਹਨਾਂ ਵਿਚੋਂ ਕਾਰਗਿਲ ਜ਼ਿਲ੍ਹੇ ਨੂੰ ਲੇਹ ਅਤੇ ਲੱਦਾਖ ਜ਼ਿਲ੍ਹੇ ਦੇ ਖੇਤਰ ਵਿਚੋਂ ਅਲੱਗ ਕਰ ਕੇ ਬਣਾਇਆ ਗਿਆ ਸੀ। 31 ਅਕਤੂਬਰ 2019 ਨੂੰ ਬਣਾਏ ਗਏ ਨਵੇਂ ਜੰਮੂ-ਕਸ਼ਮੀਰ ਸੰਘ ਰਾਜ ਖੇਤਰ, ਨਵੇਂ ਲੱਦਾਖ ਸੰਘ ਰਾਜ ਖੇਤਰ ਨੂੰ ਸਰਵੇ ਜਨਰਲ ਆਫ਼ ਇੰਡੀਆ ਵੱਲੋਂ ਤਿਆਰ ਕੀਤੇ ਨਕਸ਼ੇ ਵਿਚ ਦਿਖਾਇਆ ਗਿਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।