ਥਾਣੇ ‘ਚ ਲੰਮੀ ਪਾ ਕੇ ਕੁੱਟੀ ਪੁਲਿਸ, ਖੁਦ ਨੂੰ ਲਾਕਅੱਪ ‘ਚ ਬੰਦ ਕਰਕੇ ਬਚਾਈ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦਿੱਲੀ ਦੇ ਤੀਹ ਹਜਾਰੀ ਕੋਰਟ ਵਿਚ ਸ਼ਨੀਵਾਰ ਨੂੰ ਪੁਲਿਸ ਅਤੇ ਵਕੀਲਾਂ ਦੇ ਵਿਚ ਹੋਈ ਹਿੰਸਕ...

Delhi Police

ਨਵੀਂ ਦਿੱਲੀ: ਦਿੱਲੀ ਦੇ ਤੀਹ ਹਜਾਰੀ ਕੋਰਟ ਵਿਚ ਸ਼ਨੀਵਾਰ ਨੂੰ ਪੁਲਿਸ ਅਤੇ ਵਕੀਲਾਂ ਦੇ ਵਿਚ ਹੋਈ ਹਿੰਸਕ ਝੜਪ ਵਿਚ 20 ਪੁਲਿਸ ਕਰਮਚਾਰੀ ਜਖ਼ਮੀ ਹੋ ਗਏ। ਇਸ ਵਿਚ ਪੁਰਾਣੀ ਦਿੱਲੀ ਕੋਤਵਾਲੀ ਦੇ ਐਸਐਚਓ ਦੇ 10 ਟਾਂਕੇ ਲੱਗੇ ਹਨ, ਉਥੇ ਹੀ ਇਕ ਕਾਂਸਟੇਬਲ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ ਜਿਸਨੂੰ ਆਈਸੀਯੂ ਵਿਚ ਭਰਤੀ ਕਰਾਇਆ ਹੈ। ਇਸ ਘਟਨਾ ਦਾ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਹੈ। ਜਿਸ ਵਿਚ ਦਿਖ ਰਿਹਾ ਹੈ ਕਿ ਕਿਵੇਂ ਪੁਲਿਸ ਵਾਲਿਆਂ ਨੂੰ ਖੁਦ ਨੂੰ ਲਾਕਅੱਪ ਵਿਚ ਬੰਦ ਕਰੇ ਜਾਨ ਬਚਾਉਣੀ ਪਈ।

ਵਕੀਲਾਂ ਨੇ ਜਦੋਂ ਪੁਲਿਸ ਉਤੇ ਹਮਾਲ ਕੀਤਾ ਤਾਂ ਸਾਰੇ ਪੁਲਿਸ ਵਾਲੇ ਖੁਦ ਨੂੰ ਬਚਾਉਣ ਲਈ ਅਦਾਲਤ ਦੇ ਲਾਕਅੱਪ ਵੱਲ ਭੱਜੇ ਅਤੇ ਸਭ ਨੇ ਖੁਦ ਨੂੰ ਅੰਦਰ ਬੰਦ ਕਰ ਲਿਆ। ਵਕੀਲਾਂ ਦੀ ਭੀੜ ਨੇ ਲਾਕਅੱਪ ਦਾ ਜਿੰਦਾ ਤੋੜਨ ਦੀ ਕੋਸ਼ਿਸ਼ ਕੀਤੀ। ਤਾਂ ਜਿੰਦਾ ਤੋੜਨ ਵਿਚ ਕਾਮਯਾਬੀ ਨਾ ਮਿਲੀ ਤਾਂ ਲਾਕਅੱਪ ਦੇ ਅਗਲੇ ਹਿੱਸੇ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਕਿਸੇ ਤਰ੍ਹਾਂ ਨਾਲ ਪੁਲਿਸ ਵਾਲਿਆਂ ਨੇ ਵਕੀਲਾਂ ਨੂੰ ਲਾਖਅੱਪ ਤੋਂ ਬਾਹਰ ਕੱਢਿਆ ਅਤੇ ਲਾਖਅੱਪ ਨੂੰ ਸੇਫ਼ ਜੋਨ ਵਿਚ ਬਦਲਿਆ ਅਤੇ ਫੋਰਸ ਆਉਣ ਤੱਕ ਉਥੇ ਹੀ ਲੁਕ ਕੇ ਬੈਠੇ ਰਹੇ। ਦਿੱਲੀ ਦੇ ਤੀਹ ਹਜਾਰੀ ਕੋਰਟ ਵਿਚ ਸ਼ਨੀਵਾਰ ਨੂੰ ਪੁਲਿਸ ਅਤੇ ਵਕੀਲਾਂ ਦੇ ਵਿਚ ਹਿੰਸਕ ਝੜਪ ਹੋਈ।

ਮਾਮਲਾ ਇੰਨਾਂ ਵਧ ਗਿਆ ਸੀ ਕਿ ਪੁਲਿਸ ਨੂੰ ਫਾਇਰਿੰਗ ਕਰਨੀ ਪਈ। ਦਰਅਸਲ, ਤੀਹ ਹਜਾਰੀ ਕੋਰਟ ਵਿਚ ਸ਼ਨੀਵਾਰ ਨੂੰ ਇਕ ਵਕੀਲ ਨੇ ਗਲਤ ਥਾਂ ‘ਤੇ ਗੱਡੀ ਪਾਰਕ ਕੀਤੀ। ਪੁਲਿਸ ਨੇ ਗੱਡੀ ਨੂੰ ਹਟਾਉਣ ਲਈ ਤੁਰੰਤ ਕਿਹਾ ਜਿਸ ਤੋਂ ਬਾਅਦ ਦੋਨਾਂ ਦੇ ਵਿਚ ਬਹਿਸ ਸ਼ੁਰੂ ਹੋ ਗਈ। ਇਸ ਲੜਾਈ-ਝਗੜੇ ਵਿਚ ਕੁਝ ਹੋਰ ਵਕੀਲ ਵੀ ਸ਼ਾਮਲ ਹੋ ਗਏ ਤਾਂ ਪੁਲਿਸ ਨੇ ਉਸ ਵਿਚੋਂ ਕੁਝ ਵਕੀਲਾਂ ਨੂੰ ਚੁੱਕ ਕੇ ਕੋਰਟ ਦੇ ਲਾਕਅੱਪ ਵਿਚ ਹੀ ਬੰਦ ਕਰ ਦਿੱਤਾ ਜਿਸ ਤੋਂ ਬਾਅਦ ਵਕੀਲ ਇਕੱਠੇ ਹੋ ਗਏ।

ਜਦੋਂ ਇਕ ਵਕੀਲ (ਸੁਰਿੰਦਰ ਵਰਮਾ) ਨੂੰ ਤੀਜੀ ਬਟਾਲੀਅਨ ਦੇ ਪੁਲਿਸ ਕਰਮਚਾਰੀ ਨੇ ਅੰਦਰ ਜਾਣ ਤੋਂ ਰੋਕਿਆ ਤਾਂ ਇਸਤੋਂ ਬਾਅਦ ਬਹਿਸ ਅਤੇ ਗਰਮੋ-ਗਰਮੀ ਤੋਂ ਬਾਅਦ ਵਿਵਾਦ ਵਧਦਾ ਗਿਆ। ਜਾਣਕਾਰੀ ਮੁਤਾਬਿਕ, ਸੁਰਿੰਦਰ ਵਰਮਾ ਨਾਮ ਦੇ ਵਕੀਲ ਨੂੰ ਗੋਲੀ ਵੱਜੀ ਜਿਹੜੀ ਕਿ ਪੁਲਿਸ ਵੱਲੋਂ ਚਲਾਈ ਗਈ ਸੀ। ਵਕੀਲ ਅਤੇ ਪੁਲਿਸ ਦੇ ਵਿਚ ਜਬਰਦਸਤ ਝੜਪ,ਅੱਗ ਅਤੇ ਭੰਨ-ਤੋੜ ਵਿਚ ਬਦਲ ਗਈ। ਇਨ੍ਹਾਂ ਹੀ ਨਹੀਂ, ਹੰਗਾਮੇ ਤੋਂ ਬਾਅਦ ਕਵਰ ਕਰਨ ਗਏ ਮੀਡੀਆ ਨਾਲ ਵੀ ਵਕੀਲਾਂ ਨੇ ਬਦਸਲੂਕੀ ਕੀਤੀ। ਕਈ ਲੋਕਾਂ ਦੇ ਮੋਬਾਇਲ ਫੋਨ ਖੋਹ ਕੇ ਭੰਨ ਦਿੱਤੇ।