ਸੁਨੰਦਾ ਪੁਸ਼ਕਰ ਮਾਮਲਾ- ਦਿੱਲੀ ਪੁਲਿਸ ਨੇ ਕੋਰਟ 'ਚ ਪੇਸ਼ ਕੀਤੇ ਥਰੂਰ ਦੇ ਪੱਤਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੁਨੰਦਾ 17 ਜਨਵਰੀ, 2014 ਨੂੰ ਦਿੱਲੀ ਦੇ ਚਾਣਕਿਆਪੁਰੀ ਵਿਚ ਆਲੀਸ਼ਾਨ ਹੋਟਲ ਲੀਲਾ ਦੇ ਇਕ ਕਮਰੇ ਵਿਚ ਮ੍ਰਿਤਕ ਮਿਲੀ ਸੀ

sunanda pushkar case delhi police presented sashi tharoor letters in the court

ਸੁਨੰਦਾ ਪੁਸ਼ਕਰ ਮੌਤ ਮਾਮਲੇ ਦੀ ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਸੋਮਵਾਰ ਨੂੰ ਅਦਾਲਤ ਵਿਚ ਅਹਿਮ ਸਬੂਤ ਪੇਸ਼ ਕੀਤੇ। ਵਿਰੋਧੀ ਪੱਖ ਨੇ ਸਾਬਕਾ ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਸ਼ਸ਼ੀ ਥਰੂਰ ਵੱਲੋਂ ਪਾਕਿਸਤਾਨੀ ਪੱਤਰਕਾਰ ਮੇਹਰ ਤਰਾਰ ਨੂੰ ਲਿਖੇ ਪੱਤਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਪੱਤਰਾਂ ਵਿਚ ਥਰੂਰ ਨੇ ਮੇਹਰ ਨੂੰ ‘ਮੇਰਾ ਮਨਪਸੰਦ’ ਕਹਿ ਕੇ ਸੰਬੋਧਿਤ ਕੀਤਾ।

ਰਾਊਜ਼ ਐਵੇਨਿਊ ਸਥਿਤ ਵਿਸ਼ੇਸ਼ ਸੀਬੀਆਈ ਜੱਜ ਅਜੈ ਕੁਮਾਰ ਕੁਹਾੜ ਦੀ ਅਦਾਲਤ ਵਿਚ ਵਿਰੋਧੀ ਪੱਖ ਦੇ ਵਕੀਲ ਅਤੁਲ ਸ੍ਰੀਵਾਸਤਵ ਦੁਆਰਾ ਥਰੂਰ ਦੇ ਪੱਤਰ ਨੂੰ ਪੜ੍ਹਨ ’ਤੇ ਇਤਰਾਜ਼ ਜਤਾਇਆ। ਵਿਰੋਧੀ ਪੱਖ ਵੱਲੋਂ ਇਹ ਕਿਹਾ ਗਿਆ ਸੀ ਕਿ ਇਹ ਸਿਰਫ਼ ਇੱਕ ਪੱਤਰ ਦੀ ਗੱਲ ਨਹੀਂ ਹੈ, ਬਹੁਤ ਸਾਰੇ ਪੱਤਰ ਹਨ ਜੋ ਦਰਸਾਉਂਦੇ ਹਨ ਕਿ ਥਰੂਰ ਅਤੇ ਤਰਾਰ ਦਾ ਆਪਸੀ ਰਿਸ਼ਤਾ ਕਿੰਨਾ ਗੂੜ੍ਹਾ ਸੀ। ਥਰੂਰ ਦੇ ਇਸ ਵਤੀਰੇ ਕਾਰਨ ਸੁਨੰਦਾ ਤਣਾਅ ਵਿਚ ਰਹਿਣ ਲੱਗੀ। ਬਚਾਅ ਪੱਖ ਦੇ ਵਕੀਲ ਵਿਕਾਸ ਪਾਹਵਾ ਨੇ ਸਰਕਾਰੀ ਵਕੀਲ ਵੱਲੋਂ ਥਰੂਰ ਦੇ ਪੱਤਰਾਂ ਨੂੰ ਖੁੱਲ੍ਹੀ ਅਦਾਲਤ ਵਿਚ ਪੜ੍ਹਨ ਤੋਂ ਇਨਕਾਰ ਕੀਤਾ।

ਇਸ ਲਈ ਇਨ੍ਹਾਂ ਕੈਮਰੇ ਦੀ ਪ੍ਰਕਿਰਿਆ ਦੇ ਤਹਿਤ ਅਦਾਲਤ ਦੇ ਬੰਦ ਕਮਰੇ ਵਿਚ ਪੜ੍ਹਿਆ ਜਾਣਾ ਚਾਹੀਦਾ ਹੈ। ਉੱਥੇ ਹੀ ਵਿਰੋਧੀ ਪੱਖ ਦਾ ਕਹਿਣਾ ਹੈ ਕਿ ਉਹ ਪੱਤਰ ਦੇ ਕੁੱਝ ਹਿੱਸੇ ਹੀ ਪੜ੍ਹ ਰਹੇ ਹਨ। ਅਦਾਲਤ ਨੇ ਵਿਰੋਧੀ ਧਿਰ ਨੂੰ ਕੇਸ ਨਾਲ ਸਬੰਧਤ ਸਾਰੇ ਦਸਤਾਵੇਜ਼ਾਂ ਨੂੰ ਸੰਗਠਿਤ ਕਰਨ ਦੇ ਨਿਰਦੇਸ਼ ਦਿੱਤੇ। ਨਾਲ ਹੀ ਮਾਮਲੇ ਨੂੰ 31 ਅਗਸਤ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਸੁਨੰਦਾ ਪੁਸ਼ਕਰ ਨੂੰ 2014 ਵਿਚ ਦਿੱਲੀ ਦੇ ਇੱਕ ਹੋਟਲ ਦੇ ਕਮਰੇ ਵਿਚ ਰਹੱਸਮਈ ਹਾਲਤਾਂ ਵਿਚ ਮ੍ਰਿਤਕ ਪਾਇਆ ਗਿਆ। ਸੁਨੰਦਾ ਅਤੇ ਥਰੂਰ ਹੋਟਲ ਵਿਚ ਠਹਿਰੇ ਹੋਏ ਸਨ ਕਿਉਂਕਿ ਉਨ੍ਹਾਂ ਦੇ ਘਰ ਦੀ ਮੁਰੰਮਤ ਹੋ ਰਹੀ ਸੀ।

ਦਿੱਲੀ ਪੁਲਿਸ ਨੇ ਮੰਗਲਵਾਰ ਨੂੰ ਇਥੇ ਇਕ ਅਦਾਲਤ ਨੂੰ ਦੱਸਿਆ ਕਿ ਕਥਿਤ ਤੌਰ 'ਤੇ ਖੁਦਕੁਸ਼ੀ ਕਰਨ ਵਾਲੀ ਸੁਨੰਦਾ ਪੁਸ਼ਕਰ ਆਪਣੇ ਪਤੀ ਅਤੇ ਕਾਂਗਰਸ ਨੇਤਾ ਸ਼ਸ਼ੀ ਥਰੂਰ ਨਾਲ ਤਣਾਅਪੂਰਨ ਸਬੰਧਾਂ ਕਾਰਨ ਮਾਨਸਿਕ ਪ੍ਰੇਸ਼ਾਨੀ ਤੋਂ ਗੁਜ਼ਰ ਰਹੀ ਸੀ। ਪੁਲਿਸ ਨੇ ਥਰੂਰ 'ਤੇ ਸੁਨੰਦਾ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ, ਜਿਸ ਕਾਰਨ ਉਸਨੇ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ। ਇਸ ਮਾਮਲੇ ਦੀ ਸੁਣਵਾਈ ਦੌਰਾਨ ਵਿਰੋਧੀ ਪੱਖ ਨੇ ਅਦਾਲਤ ਨੂੰ ਦੱਸਿਆ ਕਿ ਸੁਨੰਦਾ ਪੁਸ਼ਕਰ ਦੀ ਪੋਸਟਮਾਰਟਮ ਰਿਪੋਰਟ ਦੇ ਮੁਤਾਬਿਕ ਉਸ ਦੇ ਸਰੀਰ ਤੇ 15 ਨਿਸ਼ਾਨ ਸਨ।

ਇਹ ਵੀ ਦੱਸਿਆ ਗਿਆ ਕਿ ਏਮਜ਼ ਦੀ ਰਿਪੋਰਟ ਦੇ ਮੁਤਾਬਿਕ ਸੁਨੰਦਾ ਦੀ ਮੌਤ ਦਾ ਕਾਰਨ ਜ਼ਹਿਰ ਸੀ। ਸਰੀਰ ਤੇ ਪਏ ਨਿਸ਼ਾਨ ਦਾ ਕਾਰਨ ਥੋੜ੍ਹੀ-ਮੋਟੀ ਲੜਾਈ ਹੋ ਸਕਦੀ ਹੈ। ਸੁਨੰਦਾ 17 ਜਨਵਰੀ, 2014 ਨੂੰ ਦਿੱਲੀ ਦੇ ਚਾਣਕਿਆਪੁਰੀ ਵਿਚ ਆਲੀਸ਼ਾਨ ਹੋਟਲ ਲੀਲਾ ਦੇ ਇਕ ਕਮਰੇ ਵਿਚ ਮ੍ਰਿਤਕ ਮਿਲੀ ਸੀ। ਪੁਲਿਸ ਨੇ ਇਸ ਮਾਮਲੇ ਵਿਚ ਥਰੂਰ ਦੇ ਖਿਲਾਫ਼ ਭਾਰਤੀ ਦੰਡ ਕੋਡ ਦੀ ਧਾਰਾ 498-A ਅਤੇ ਧਾਰਾ 306 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਫਿਲਹਾਲ ਉਹ ਜਮਾਨਤ ਤੇ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।