ਯੂਪੀ ਸਰਕਾਰ ਦੇ ਮੰਤਰੀ ਦੀ ਸਲਾਹ - ਜੇ ਪ੍ਰਦੂਸ਼ਣ ਘਟਾਉਣਾ ਹੈ ਤਾਂ ਕਰਾਉ 'ਯੱਗ'
ਵੱਧ ਰਹੇ ਪ੍ਰਦੂਸ਼ਣ ਕਰਕੇ ਲੋਕਾਂ ਨੂੰ ਸਾਹ ਲੈਣ ਵਿਚ ਆ ਰਹੀ ਹੈ ਮੁਸ਼ਕਲ
ਨਵੀਂ ਦਿੱਲੀ : ਦਿੱਲੀ ਅਤੇ ਐਨਸੀਆਰ ਵਿਚ ਪ੍ਰਦੂਸ਼ਣ ਦੇ ਵੱਧ ਰਹੇ ਪੱਧਰ ਬਾਰੇ ਯੂਪੀ ਸਰਕਾਰ ਦੇ ਮੰਤਰੀ ਨੇ ਹਵਾ ਦੀ ਗੁਣਵਤਾ ਵਧੀਆ ਕਰਨ ਲਈ ਇਕ ਅਨੋਖਾ ਨੁਕਸਾ ਦੱਸਿਆ ਹੈ। ਮੰਤਰੀ ਸੁਨੀਲ ਭਰਾਲਾ ਨੇ ਕਿਹਾ ਕਿ ਜੇਕਰ ਸਾਨੂੰ ਪ੍ਰਦੂਸ਼ਣ ਘੱਟ ਕਰਨਾ ਹੈ ਤਾਂ ਇਸਦੇ ਲਈ ਪਹਿਲਾਂ ਸਰਕਾਰ ਨੂੰ ਯੱਗ ਕਰਾਉਣਾ ਚਾਹੀਦਾ ਹੈ ਤਾਂ ਕਿ ਇਸ ਯੱਗ ਤੋਂ ਇੰਦਰ ਦੇਵਤਾ ਖੁਸ਼ ਹੋ ਜਾਵੇ ਅਤੇ ਮੀਂਹ ਪਾਵੇ। ਜੇਕਰ ਇੰਦਰ ਦੇਵਤਾ ਖੁਸ਼ ਹੋ ਗਏ ਤਾਂ ਸਾਰੀਆਂ ਸਮੱਸਿਆਵਾਂ ਆਪਣੇ-ਆਪ ਦੂਰ ਹੋ ਜਾਣਗੀਆਂ।
ਦੱਸ ਦਈਏ ਕਿ ਦਿੱਲੀ ਵਿਚ ਪ੍ਰਦੂਸ਼ਣ ਦੀ ਸਥਿਤੀ ਬਹੁਤ ਗੰਭੀਰ ਹੋ ਚੁੱਕੀ ਹੈ। ਐਤਵਾਰ ਸਵੇਰੇ 10 ਵਜੇ ਏ.ਕਿਊ.ਆਈ. (Delhi AQI) ਇਸ ਸੀਜਨ ਵਿਚ ਪਹਿਲੀ ਵਾਰ 625 ਤੱਕ ਪਹੁੰਚ ਗਿਆ ਹੈ। ਦਿੱਲੀ ਨਾਲ ਲੱਗਦੇ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜੀਆਬਾਦ ਵਿਚ ਪ੍ਰਦੂਸ਼ਣ ਦਾ ਪੱਧਰ 440 ਤੋਂ 709 ਵਿੱਚ ਦਰਜ ਕੀਤਾ ਹੈ, ਜੋ ਬਹੁਤ ਹੀ ਜਿਆਦਾ ਖਤਰਨਾਕ ਸ਼੍ਰੇਣੀ ਵਿਚ ਆਉਂਦਾ ਹੈ। ਹਵਾ ਦਾ ਖਰਾਬ ਸਥਿਤੀ ਕਰਕੇ ਲੋਕਾਂ ਦੀਆਂ ਅੱਖਾਂ ਵਿੱਚ ਜਲਨ ਅਤੇ ਸਾਹ ਲੈਣ ਵਿੱਚ ਮੁਸ਼ਕਲ ਪੇਸ਼ ਆਉਂਦੀ ਹੈ।