ਟਰਾਂਸਜੈਂਡਰ ਨਾਲ ਸਬੰਧ ਬਣਾਉਂਦਿਆਂ ਫੜਿਆ ਸਿਪਾਹੀ, ਕੀਤਾ ਤਬਾਦਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਲੋਕ ਕੁਝ ਟਰਾਂਸਜੈਂਡਰਾਂ ਬਾਰੇ ਸ਼ਿਕਾਇਤ ਕਰਦੇ ਰਹੇ ਹਨ ਜੋ ਗੱਡੀਆਂ ਰਾਹੀ ਜਾਣ ਵਾਲਿਆਂ ਦਾ ਸ਼ੋਸ਼ਣ ਕਰਦੇ ਹਨ।

Head Constable

ਚੈਨਈ , (ਪੀਟੀਆਈ ) : ਚੈਨਈ ਦੇ ਥੋਰਾਈਪਕੱਮ ਪੁਲਿਸ ਸਟੇਸ਼ਨ ਦੇ ਇਕ ਹੈਡ ਕਾਂਸਟੇਬਲ ਦਾ ਵੈਕੇਂਸੀ ਰਿਜ਼ਰਵ ਵਿਚ ਤਬਾਦਲਾ ਕਰ ਦਿਤਾ ਗਿਆ ਹੈ। ਪੱਲੀਕਰਨਾਈ ਦੀਆਂ ਝਾੜੀਆਂ ਵਿਚ ਇਕ ਟਰਾਂਸਜੈਂਡਰ ਨਾਲ ਜਦ ਇਹ ਸਿਪਾਹੀ ਸਬੰਧ ਬਣਾ ਰਿਹਾ ਸੀ ਤਾਂ ਇਕ ਨੌਜਵਾਨ ਵੱਲੋਂ ਉਸ ਦੀ ਵੀਡਿਓ ਬਣਾ ਲਈ ਗਈ। ਇਸ ਤੋਂ ਬਾਅਦ ਇਹ ਵੀਡਿਓ ਵਾਇਰਲ ਹੋ ਗਿਆ। ਸਥਾਨਕ ਲੋਕ ਕਾਂਸਟੇਬਲ ਸਤੀਸ਼ ਸਤਰਾਜ ਦਾ ਵਿਰੋਧ ਕਰਨ ਲਗੇ ਅਤੇ ਉਸ ਦੇ ਵਾਹਨ ਨੂੰ ਤੋੜ ਦਿਤਾ।

ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਲੋਕ ਕੁਝ ਟਰਾਂਸਜੈਂਡਰਾਂ ਬਾਰੇ ਸ਼ਿਕਾਇਤ ਕਰਦੇ ਰਹੇ ਹਨ ਜੋ ਗੱਡੀਆਂ ਰਾਹੀ ਜਾਣ ਵਾਲਿਆਂ ਦਾ ਸ਼ੋਸ਼ਣ ਕਰਦੇ ਹਨ, ਉਨ੍ਹਾਂ ਨੂੰ ਪੱਲਾਵਰਮ ਰੇਡਿਅਲ ਸੜਕ 'ਤੇ ਰਾਤ ਦੇ ਸਮੇਂ ਰੋਕਦੇ ਹਨ। ਪਰ ਪੁਲਿਸ ਨੇ ਲੋਕਾਂ ਦੀ ਗੱਲ ਵੱਲ ਧਿਆਨ ਨਹੀਂ ਦਿਤਾ। ਲੋਕਾਂ ਦਾ ਦਾਅਵਾ ਹੈ ਕਿ ਖੇਤਰ ਵਿਚ ਕਈ ਚੋਰੀਆਂ ਦੀਆਂ ਵਾਰਦਾਤਾਂ ਵੀ ਹੋਈਆਂ ਹਨ। ਚੰਦਰਸ਼ੇਖਰ ਨੇ ਕਿਹਾ ਕਿ ਅਸੀਂ ਇਸ ਮਾਮਲੇ ਨੂੰ ਲੈ ਕੇ ਕਈ ਵਾਰ ਪੁਲਿਸ ਦੇ ਕੋਲ ਗਏ ਪਰ ਉਹ ਰਿਸ਼ਵਤ ਲੈਂਦੇ ਹਨ ਅਤੇ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕਰਦੇ।

ਨੌਜਵਾਨਾਂ ਦੇ ਇਕ ਸਮੂਹ ਨੇ ਹੈਡ ਕਾਂਸਟੇਬਲ ਨੂੰ ਸੜਕ 'ਤੇ ਉਡੀਕ ਕਰ ਰਹੇ ਟਰਾਂਸਜੈਂਡਰ ਨਾਲ ਗੱਲਬਾਤ ਕਰਦੇ ਹੋਏ ਦੇਖਿਆ। ਇਸ ਤੋਂ ਬਾਅਦ ਉਹ ਕਥਿਤ ਤੌਰ 'ਤੇ ਉਸ ਨੂੰ ਝਾੜੀਆਂ ਵਿਚ ਲੈ ਗਿਆ ਅਤੇ ਉਸ ਨਾਲ ਸਬੰਧ ਬਣਾਉਣ ਲਗਾ। ਇਸੇ ਦੌਰਾਨ ਇਕ ਨੌਜਵਾਨ ਇਸ ਘਟਨਾ ਦਾ ਵਾਡਿਓ ਬਣਾਉਣ ਲਗਾ। ਪੁਲਿਸ ਵਾਲਾ ਨੋਜਵਾਨ ਨੂੰ ਇਸ ਵੀਡਿਓ ਨੂੰ ਡਿਲੀਟ ਕਰਨ ਲਈ ਤਰਲੇ ਕੱਢਦਾ ਰਿਹਾ।

ਜਦ ਨੌਜਵਾਨਾਂ ਦਾ ਸਮੂਹ ਉਸ ਦੇ ਵਾਹਨ ਨੂੰ ਨੁਕਸਾਨ ਪਹੁੰਚਾ ਰਿਹਾ ਸੀ ਤਾਂ ਵਰਦੀ ਵਿਚ ਹੈਡ ਕਾਂਸਟੇਬਲ ਨੇ ਉਥੋ ਭੱਜਣ ਦੀ ਕੋਸ਼ਿਸ਼ ਵੀ ਕੀਤੀ। ਟਰਾਂਸਜੈਂਡਰਸ ਵੀ ਪੁਲਿਸ ਵਾਲੇ ਦੇ ਸਮਰਥਨ ਵਿਚ ਨਜ਼ਰ ਆਏ ਅਤੇ ਉਨ੍ਹਾਂ ਨੇ ਵੀਡਿਓ ਬਣਾਉਣ ਵਾਲੇ ਨੌਜਵਾਨ ਨੂੰ ਅਜਿਹਾ ਕਰਨ ਤੋਂ ਰੋਕਿਆ। ਨੌਜਵਾਨ ਕਾਂਸਟੇਬਲ ਨੂੰ ਪੱਲੀਕਰਨਾਈ ਪੁਲਿਸ ਸਟੇਸ਼ਨ ਲੈ ਗਏ।