ਰਾਮ ਮੰਦਰ ਨਾ ਬਣਿਆ ਤਾਂ ਭਾਜਪਾ ਤੋਂ ਲੋਕਾਂ ਦਾ ਭਰੋਸਾ ਉਠ ਜਾਵੇਗਾ : ਰਾਮਦੇਵ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯੋਗ ਗੁਰੂ ਰਾਮਦੇਵ ਨੇ ਐਤਵਾਰ ਨੂੰ ਅਹਿਮਦਾਬਾਦ ਵਿਚ ਰਾਮ ਮੰਦਰ ਦੇ ਨਿਰਮਾਣ ਲਈ ਆਰਡੀਨੈਂਸ ਲਿਆਉਣ ਦੀ ਮੰਗ ਕਰਦੇ ਹੋਏ ਕਿਹਾ ਕਿ ਜੇਕਰ ਅਯੁੱਧਿਆ ਵਿਚ ਮੰਦਰ ਦੀ ...

Baba ramdev

ਅਹਿਮਦਾਬਾਦ (ਪੀਟੀਆਈ) :- ਯੋਗ ਗੁਰੂ ਰਾਮਦੇਵ ਨੇ ਐਤਵਾਰ ਨੂੰ ਅਹਿਮਦਾਬਾਦ ਵਿਚ ਰਾਮ ਮੰਦਰ ਦੇ ਨਿਰਮਾਣ ਲਈ ਆਰਡੀਨੈਂਸ ਲਿਆਉਣ ਦੀ ਮੰਗ ਕਰਦੇ ਹੋਏ ਕਿਹਾ ਕਿ ਜੇਕਰ ਅਯੁੱਧਿਆ ਵਿਚ ਮੰਦਰ ਦੀ ਉਸਾਰੀ ਨਹੀਂ ਹੋਈ ਤਾਂ ਲੋਕਾਂ ਦਾ ਬੀਜੇਪੀ ਤੋਂ ਭਰੋਸਾ ਉਠ ਜਾਵੇਗਾ। ਰਾਮ ਮੰਦਰ ਲਈ ਉਠ ਰਹੀਆਂ ਆਵਾਜ਼ਾਂ ਦੇ ਵਿਚ ਆਰਡੀਨੈਂਸ ਦੀ ਕੋਸ਼ਿਸ਼ ਕਰਦੇ ਹੋਏ ਯੋਗ ਗੁਰੂ ਰਾਮਦੇਵ ਨੇ ਐਤਵਾਰ ਨੂੰ ਕਿਹਾ ਕਿ ਅਯੁੱਧਿਆ ਵਿਚ ਜੇਕਰ ਮੰਦਰ ਨਹੀਂ ਬਣਿਆ ਤਾਂ ਭਾਜਪਾ ਤੋਂ ਲੋਕਾਂ ਦਾ ਭਰੋਸਾ ਉਠ ਜਾਵੇਗਾ।

ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਵਿਚ ਨਿਆਂ ਦਾ ਸੱਭ ਤੋਂ ਵੱਡਾ ਮੰਦਰ ਸੰਸਦ ਹੈ ਅਤੇ ਮੋਦੀ ਸਰਕਾਰ ਮੰਦਰ ਨਿਰਮਾਣ ਲਈ ਆਰਡੀਨੈਂਸ ਲਿਆ ਸਕਦੀ ਹੈ। ਰਾਮਦੇਵ ਨੇ ਕਿਹਾ ਕਿ ਕਰੋੜਾਂ ਲੋਕਾਂ ਦੀ ਭਾਵਨਾ ਦੇ ਬਾਵਜੂਦ ਜੇਕਰ ਮੰਦਰ ਨਹੀਂ ਬਣਿਆ ਤਾਂ ਭਾਜਪਾ ਲੋਕਾਂ ਤੋਂ ਅਪਣਾ ਭਰੋਸਾ ਖੋਹ ਦੇਵੇਗੀ, ਜੋ ਪਾਰਟੀ ਲਈ ਸਹੀ ਨਹੀਂ ਹੋਵੇਗਾ। ਰਾਮਦੇਵ ਦੀ ਇਹ ਟਿੱਪਣੀ  ਅਯੁੱਧਿਆ ਵਿਚ ਰਾਮ ਮੰਦਰ ਦੀ ਉਸਾਰੀ ਵਿਚ ਤੇਜੀ ਲਿਆਉਣ ਦੀ ਮੰਗ ਦੇ ਵਿਚ ਆਈ ਹੈ।

ਯੋਗ ਗੁਰੂ ਨੇ ਕਿਹਾ ਕਿ ਭਗਵਾਨ ਰਾਮ ਰਾਜਨੀਤੀ ਦਾ ਵਿਸ਼ਾ ਨਹੀਂ ਹਨ, ਸਗੋਂ ਦੇਸ਼ ਦਾ ਗੌਰਵ ਹਨ। ਉਹ ਸਾਡੇ ਪੂਰਵਜ, ਸਾਡੀ ਸੰਸਕ੍ਰਿਤੀ ਅਤੇ ਆਤਮਾ ਹੈ। ਉਨ੍ਹਾਂ ਨੂੰ ਰਾਜਨੀਤੀ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਲੋਕ ਅਪਣੇ ਪੱਧਰ ਤੇ ਮੰਦਰ ਬਣਵਾਉਣਗੇ ਤਾਂ ਇਸ ਦਾ ਮਤਲੱਬ ਇਹ ਹੋਵੇਗਾ ਕਿ ਉਹ ਅਦਾਲਤ ਜਾਂ ਸੰਸਦ ਦਾ ਸਨਮਾਨ ਨਹੀਂ ਕਰਦੇ। ਪਿਛਲੇ ਹਫ਼ਤੇ ਦੇਸ਼ ਦੇ ਵੱਖ ਵੱਖ ਹਿੱਸੇ ਤੋਂ ਰਾਮ ਭਗਤ ਮੰਦਰ ਦੀ ਉਸਾਰੀ ਉੱਤੇ ਜ਼ੋਰ ਦੇਣ ਲਈ ਇਕ ਦੱਖਣ ਪੰਥੀ ਸਮੂਹ ਵਿਸ਼ਵ ਹਿੰਦੂ ਪਰਿਸ਼ਦ ਵਲੋਂ ਆਯੋਜਿਤ ਜਨਸਭਾ ਵਿਚ ਭਾਗ ਲੈਣ ਲਈ ਇਕੱਠੇ ਹੋਏ ਸਨ।