ਠੰਢ ਨੇ ਫੜਿਆ ਜ਼ੋਰ, ਲੇਹ ਵਿਚ ਸਿਫ਼ਰ ਤੋਂ 14.4 ਡਿਗਰੀ ਸੈਲਸੀਅਸ ਪੁੱਜਾ ਤਾਪਮਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਕੇਂਦਰ ਸ਼ਾਸਤ ਪ੍ਰਦੇਸ਼ਾਂ ਜੰਮੂ ਕਸ਼ਮੀਰ ਅਤੇ ਲਦਾਖ਼ ਵਿਚ ਠੰਢ ਨੇ ਜ਼ੋਰ ਫੜ ਲਿਆ ਹੈ।

Cold temperatures reach 14.4 degrees Celsius in Leh

ਜੰਮੂ: ਕੇਂਦਰ ਸ਼ਾਸਤ ਪ੍ਰਦੇਸ਼ਾਂ ਜੰਮੂ ਕਸ਼ਮੀਰ ਅਤੇ ਲਦਾਖ਼ ਵਿਚ ਠੰਢ ਨੇ ਜ਼ੋਰ ਫੜ ਲਿਆ ਹੈ। ਤਾਪਮਾਨ ਤੇਜ਼ੀ ਨਾਲ ਹੇਠਾਂ ਡਿਗਿਆ ਹੈ। ਲੇਹ ਸੱਭ ਤੋਂ ਠੰਢਾ ਇਲਾਕਾ ਬਣਿਆ ਹੋਇਆ ਹੈ ਜਿਥੇ ਸੋਮਵਾਰ ਨੂੰ ਤਾਪਮਾਨ ਸਿਫ਼ਰ ਤੋਂ 14.4 ਡਿਗਰੀ ਸੈਲਸੀਅਸ ਹੇਠਾਂ ਪਹੁੰਚ ਗਿਆ। ਮੌਸਮ ਵਿਭਾਗ ਨੇ ਦਸਿਆ ਕਿ ਸ੍ਰੀਨਗਰ ਵਿਚ ਸਨਿਚਰਵਾਰ ਨੂੰ ਸੀਜ਼ਨ ਦੀ ਸੱਭ ਤੋਂ ਠੰਢੀ ਰਾਤ ਰਹੀ ਅਤੇ ਪਾਰਾ ਔਸਤ ਦੇ ਮੁਕਾਬਲੇ 1.6 ਡਿਗਰੀ ਸੈਲਸੀਅਸ ਹੋਰ ਡਿੱਗ ਕੇ ਸਿਫ਼ਰ ਤੋਂ 2.5 ਡਿਗਰੀ ਸੈਲਸੀਅਸ ਹੇਠਾਂ ਪਹੁੰਚ ਗਿਆ।

ਉੱਤਰੀ ਕਸ਼ਮੀਰ ਦਾ ਗੁਲਮਰਗ, ਘਾਟੀ ਦਾ ਸੱਭ ਤੋਂ ਇਲਾਕਾ ਬਣਿਆ ਹੋਇਆ ਹੈ ਜਿਥੇ ਤਾਪਮਾਨ ਸਿਫ਼ਰ ਤੋਂ ਸੱਤ ਡਿਗਰੀ ਸੈਲਸੀਅਸ ਹੇਠਾਂ ਪਹੁੰਚ ਗਿਆ ਹੈ ਹਾਲਾਂਕਿ ਸਵੇਰੇ ਜੰਮੂ ਅਤੇ ਕਸ਼ਮੀਰ ਦੋਵੇਂ ਥਾਵਾਂ 'ਤੇ ਸੂਰਜ ਵਿਖਾਈ ਦਿਤਾ। ਦਖਣੀ ਕਸ਼ਮੀਰ ਦੇ ਪਹਿਲਗਾਮ ਵਿਚ ਪਾਰਾ ਕਰੀਬ ਇਕ ਡਿਗਰੀ ਸੈਲਸੀਅਸ ਵੱਧ ਕੇ ਸਿਫ਼ਰ ਤੋਂ 5.8 ਡਿਗਰੀ ਸੈਲਸੀਅਸ ਹੇਠਾਂ ਰਿਹਾ। ਕੁਪਵਾੜਾ ਵਿਚ ਪਾਰਾ ਸਿਫ਼ਰ ਤੋਂ 3.7 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ। ਜੰਮੂ ਵਿਚ ਤਾਮਪਾਨ ਅੱਠ ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ ਜਦਕਿ ਕਟਰਾ ਵਿਚ ਪਾਰਾ ਸੱਤ ਡਿਗਰੀ ਸੈਲਸੀਅਸ ਰਿਹਾ।

Punjabi Nes  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।