ਗਾਵਾਂ ਨੂੰ ਠੰਢ ਤੋਂ ਬਚਾਉਣ ਲਈ ‘ਕੋਟ’ ਖਰੀਦ ਰਹੀ ਐ ਯੋਗੀ ਸਰਕਾਰ!

ਏਜੰਸੀ

ਖ਼ਬਰਾਂ, ਰਾਸ਼ਟਰੀ

ਠੰਢ ਦੀ ਦਸਤਕ ਦੇ ਨਾਲ ਹੀ ਉੱਤਰ ਪ੍ਰਦੇਸ਼ ਵਿਚ ਯੋਗੀ ਸਰਕਾਰ ਗਾਵਾਂ ਦੀ ਸੁਰੱਖਿਆ ਦਾ ਖ਼ਾਸ ਧਿਆਨ ਰੱਖ ਰਹੀ ਹੈ।

Coats for cows

ਅਯੁਧਿਆ : ਠੰਢ ਦੀ ਦਸਤਕ ਦੇ ਨਾਲ ਹੀ ਉੱਤਰ ਪ੍ਰਦੇਸ਼ ਵਿਚ ਯੋਗੀ ਸਰਕਾਰ ਗਾਵਾਂ ਦੀ ਸੁਰੱਖਿਆ ਦਾ ਖ਼ਾਸ ਧਿਆਨ ਰੱਖ ਰਹੀ ਹੈ। ਸੂਬੇ ਦਾ ਅਯੁਧਿਆ ਨਗਰ ਨਿਗਮ ਗਾਵਾਂ ਨੂੰ ਸਰਦੀਆਂ ਤੋਂ ਬਚਾਉਣ ਲਈ 1200 ਜੂਟ ਦੇ ਕੋਟ ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਭਾਜਪਾ ਆਗੂ ਅਤੇ ਮੇਅਰ ਰਿਸ਼ੀਕੇਸ਼ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

ਉਹਨਾਂ ਨੇ ਕਿਹਾ ਕਿ ਆਮ ਤੌਰ ‘ਤੇ ਗਾਵਾਂ ਨੂੰ ਸਰਦੀ ਤੋਂ ਬਚਾਉਣ ਲਈ ਬੈਗ ਦਿੱਤੇ ਜਾਂਦੇ ਹਨ ਪਰ ਇਹ ਉਹਨਾਂ ਦੇ ਸਰੀਰ ਤੋਂ ਡਿੱਗ ਜਾਂਦੇ ਹਨ। ਇਸ ਲਈ ਉਹ ਇਹਨਾਂ ਲਈ ਕੋਟ ਬਣਵਾਉਣ ‘ਤੇ ਵਿਚਾਰ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹ ਪਹਿਲਾਂ ਇਸ ਤਰ੍ਹਾਂ ਤਿਆਰ ਕੀਤੇ ਗਏ ਕੋਟਾਂ ਦੇ ਸੈਂਪਲ ਦੇਖਣਗੇ। ਜੇਕਰ ਇਹ ਠੀਕ ਹੋਏ ਤਾਂ ਉਹ ਕੋਟ ਤਿਆਰ ਕਰਨ ਲਈ ਆਡਰ ਦੇਣਗੇ।

ਗਾਵਾਂ ਲਈ ਕੋਟ ਬਣਾਉਣ ਦਾ ਆਡਰ ਇਕ ਕਿਸਾਨ ਰਾਜੂ ਪੰਡਤ ਨੂੰ ਦਿੱਤਾ ਗਿਆ ਹੈ। ਮੇਅਰ ਰਿਸ਼ੀਕੇਸ਼ ਨੇ ਕਿਹਾ ਕਿ ਜੇਕਰ ਇਹ ਪਹਿਲ ਸਹੀ ਰਹੀ ਤਾਂ ਉਹ ਇਸ ਲਈ ਸੂਬਾ ਸਰਕਾਰ ਨੂੰ ਸੁਝਾਅ ਦੇਣਗੇ। ਜੇਕਰ ਸਰਕਾਰ ਨੂੰ ਇਹ ਪਸੰਦ ਆਉਂਦਾ ਹੈ ਤਾਂ ਉਹ ਇਸ ਨੂੰ ਸੂਬੇ ਦੀਆਂ ਹੋਰ ਗਊਸ਼ਾਲਾਵਾਂ ਦੀਆਂ ਗਾਵਾਂ ਲਈ ਲਾਗੂ ਕਰ ਸਕਦੇ ਹਨ। ਉਹਨਾਂ ਨੇ ਦੱਸਿਆ ਕਿ ਕੁਝ ਸੈਂਪਲ ਆਡਰ ਲਈ ਦੇ ਦਿੱਤੇ ਗਏ ਹਨ। ਇਹਨਾਂ ਦੇ ਤਿਆਰ ਹੋਣ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਇਹਨਾਂ ਦੀ ਕਿੰਨੀ ਲਾਗਤ ਪੈ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।