ਰੱਖਿਆ ਮੰਤਰੀ ਦੀ ਸੁਰੱਖਿਆ ਵਿਚ ਹੋਈ ਅਣਗਹਿਲੀ, ਕਾਫ਼ਲੇ ਦੇ ਅੱਗੇ ਕੁੱਦਿਆ ਇਕ ਵਿਅਕਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਿੰਅਕਾ ਗਾਂਧੀ ਦੀ ਸੁਰੱਖਿਆ ਵਿਚ ਵੀ ਅਣਗਹਿਲੀ ਦਾ ਮਾਮਲਾ ਆ ਚੁੱਕਿਆ ਹੈ ਸਾਹਮਣੇ

file photo

ਨਵੀਂ ਦਿੱਲੀ : ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਸੁਰੱਖਿਆ ਵਿਚ ਇਕ ਵੱਡੀ ਅਣਗਹਿਲੀ ਸਾਹਮਣੇ ਆਈ ਹੈ। ਬੁੱਧਵਾਰ ਨੂੰ ਇਕ ਵਿਅਕਤੀ ਸੰਸਦ ਦੇ ਨੇੜੇ ਰੱਖਿਆ ਮੰਤਰੀ ਦੇ ਕਾਫਿਲੇ ਦੇ ਕੋਲ ਪਹੁੰਚ ਗਿਆ। ਜਦੋਂ ਉਸਨੂੰ ਫੜ ਕੇ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਉਹ ਪ੍ਰਧਾਨਮੰਤਰੀ ਨਰਿੰਦਰ ਮੋਦੀ  ਨੂੰ ਮਿਲਣਾ ਚਾਹੁੰਦਾ ਹੈ। ਬਾਅਦ ਵਿਚ ਉਸਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

 



 

 

ਮੁੱਢਲੀ ਪੜਤਾਲ ਤੋਂ ਬਾਅਦ ਪਾਇਆ ਗਿਆ ਹੈ ਕਿ ਇਸ 35 ਸਾਲਾਂ ਵਿਅਕਤੀ ਦਾ ਨਾਮ ਵਿਸ਼ਵਮਭਰ ਦਾਸ ਗੁਪਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਮਾਨਸਿਕ ਤੌਰ ਉੱਤੇ ਅਸਥਿਰ ਹੈ।

35 ਸਾਲਾਂ ਇਸ ਵਿਅਕਤੀ ਨੇ ਦੱਸਿਆ ਕਿ ਉਸਨੂੰ ਕੁੱਝ ਨਿੱਜੀ ਪਰੇਸ਼ਾਨੀਆਂ ਹਨ ਜਿਸਦੇ ਚੱਲਦੇ ਉਹ ਕਾਫਿਲੇ ਦੇ ਅੱਗੇ ਕੁੱਦਿਆ। ਉਸਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਇਹ ਘਟਨਾ ਮੰਗਲਵਾਰ ਡੇਢ ਵਜ਼ੇ ਐਮਪੀ ਪਾਰਕਿੰਗ ਨਾਲ ਲੱਗੇ ਇਕ ਫਵਾਰੇ ਦੇ ਕੋਲ ਹੋਈ। ਇਸ ਵਿਅਕਤੀ ਨੇ ਦੱਸਿਆ ਕਿ ਪੁਲਿਸ ਉਸਦਾ ਨਾਮ ਅਧਾਰ ਕਾਰਡ ਵਿਚ ਬਦਲਵਾਉਣਾ ਚਾਹੁੰਦੀ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਕਾਂਗਰਸੀ ਨੇਤਾ ਪ੍ਰਿੰਅਕਾ ਗਾਂਧੀ ਦੀ ਸੁਰੱਖਿਆ ਵਿਚ ਅਣਗਹਿਲੀ ਦਾ ਮਾਮਲਾ ਸਾਹਮਣੇ ਆਇਆ ਸੀ। ਉਨ੍ਹਾਂ ਦੇ ਘਰ 5 ਲੋਕ ਫੋਟੋ ਖਿਚਵਾਉਣ ਲਈ ਦਾਖਲ ਹੋ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਮਾਮਲਾ CRPF DG ਦੇ ਕੋਲ ਹੈ ਅਤੇ ਇਸ ਦੀ ਜਾਂਚ ਚੱਲ ਰਹੀ ਹੈ।