ਕੇਰਲਾ ਦੀ ਸਹਿਕਾਰੀ ਸਭਾ ਨੇ ਹਾਸਲ ਕੀਤਾ ਸਾਰੇ ਸੰਸਾਰ ਵਿੱਚ ਦੂਜਾ ਸਥਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਸਹਿਕਾਰੀ ਸੰਸਥਾਵਾਂ ਦੀ ਖੇਤਰੀ ਦਰਜਾਬੰਦੀ 'ਚ ਆਈਆਂ ਭਾਰਤ ਦੀਆਂ ਚਾਰ ਸਹਿਕਾਰੀ ਸੰਸਥਾਵਾਂ

Image

 

ਤਿਰੁਵਨੰਤਪੁਰਮ - ਕੇਰਲ ਦੀ ਪ੍ਰਾਇਮਰੀ ਪੱਧਰੀ ਵਰਕਰਜ਼ ਕੋਆਪ੍ਰੇਟਿਵ ਸੋਸਾਇਟੀ ਨੇ ਵਿਸ਼ਵ ਪੱਧਰ 'ਤੇ ਸਹਿਕਾਰੀ ਸੰਸਥਾਵਾਂ ਨਾਲ ਸੰਬੰਧਿਤ ਆਰਥਿਕ, ਸੰਗਠਨਾਤਮਕ ਅਤੇ ਸਮਾਜਿਕ ਅੰਕੜਿਆਂ ਨੂੰ ਇਕੱਠਾ ਕਰਨ ਲਈ 'ਵਰਲਡ ਕੋ-ਆਪਰੇਟਿਵ ਮਾਨੀਟਰ' ਪ੍ਰੋਜੈਕਟ ਵਿਚ ਸਾਰੇ ਸੰਸਾਰ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ।

'ਵਰਲਡ ਕੋ-ਆਪਰੇਟਿਵ ਮਾਨੀਟਰ' ਦਾ ਪ੍ਰਕਾਸ਼ਨ ਅੰਤਰਰਾਸ਼ਟਰੀ ਸਹਿਕਾਰੀ ਗਠਜੋੜ ਕਰਦਾ ਹੈ।

ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਖੇਤਰੀ ਦਰਜਾਬੰਦੀ 'ਚ ਉਦਯੋਗ ਅਤੇ ਜਨ ਸੇਵਾ ਸ਼੍ਰੇਣੀ ਵਿੱਚ, ਕੇਰਲ ਦੇ ਵਾਡਕਰ ਦੀ ਉਰਾਲੁੰਗਲ ਲੇਬਰ ਕੰਟਰੈਕਟ ਕੋ-ਆਪਰੇਟਿਵ ਸੋਸਾਇਟੀ (ULCCS) ਨੂੰ ਲਗਾਤਾਰ ਤੀਜੇ ਸਾਲ ਦੂਜਾ ਸਥਾਨ ਪ੍ਰਾਪਤ ਹੋਇਆ ਹੈ। ਇਸ ਤੋਂ ਪਹਿਲਾਂ ਇਸ ਨੂੰ 2018 ਅਤੇ 2019 ਵਿੱਚ ਵੀ ਇਹੀ ਸਥਾਨ ਮਿਲਿਆ ਸੀ।

ਬਿਆਨ ਅਨੁਸਾਰ, ਖੇਤਰੀ ਦਰਜਾਬੰਦੀ 'ਚ ਭਾਰਤ ਦੀਆਂ ਚਾਰ ਸਹਿਕਾਰੀ ਸੰਸਥਾਵਾਂ - ਇਫ਼ਕੋ, ਜੀਸੀਐਮਐਮਐਫ਼, ਕ੍ਰਿਭਕੋ ਅਤੇ ਯੂਐਲਸੀਸੀਐਸ ਨੂੰ ਸਥਾਨ ਹਾਸਲ ਹੋਇਆ ਹੈ।