IND vs WI : ਭਾਰਤ ਨੇ ਹਾਸਲ ਕੀਤੀ ਵੱਡੀ ਜਿੱਤ, 50 ਓਵਰ ਵੀ ਨਹੀਂ ਚੱਲਿਆ ਤਿਰੁਵਨੰਤਪੁਰਮ ਵਨਡੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਨੇ ਤਿਰੁਵਨੰਤਪੁਰਮ ਵਨਡੇ ਵਿਚ ਵੈਸਟ ਇੰਡੀਜ਼ ਨੂੰ 9 ਵਿਕੇਟ ਨਾਲ ਮਾਤ ਦੇ ਕੇ ਪੰਜ ਮੈਚਾਂ ਦੀ ਵਨਡੇ ਸੀਰੀਜ ‘ਤੇ 3-1 ਨਾਲ ਕਬਜ਼ਾ ਕਰ...

IND vs WI: India attained big win

ਤਿਰੁਵਨੰਤਪੁਰਮ (ਭਾਸ਼ਾ) : ਭਾਰਤ ਨੇ ਤਿਰੁਵਨੰਤਪੁਰਮ ਵਨਡੇ ਵਿਚ ਵੈਸਟ ਇੰਡੀਜ਼ ਨੂੰ 9 ਵਿਕੇਟ ਨਾਲ ਮਾਤ ਦੇ ਕੇ ਪੰਜ ਮੈਚਾਂ ਦੀ ਵਨਡੇ ਸੀਰੀਜ ‘ਤੇ 3-1 ਨਾਲ ਕਬਜ਼ਾ ਕਰ ਲਿਆ ਹੈ। ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੈਸਟ ਇੰਡੀਜ਼ ਨੂੰ 31.5 ਓਵਰਾਂ ਵਿਚ ਸਿਰਫ਼ 104 ਦੌੜਾਂ ‘ਤੇ ਹੀ ਢੇਰ ਕਰ ਦਿਤਾ ਸੀ। ਇਸ ਆਸਾਨ ਜਿਹੇ ਟੀਚੇ ਨੂੰ ਭਾਰਤ ਨੇ 14.5 ਓਵਰਾਂ ਵਿਚ ਇਕ ਵਿਕੇਟ ਗਵਾ ਕੇ ਹਾਸਲ ਕਰ ਲਿਆ। ਇਸ ਤਰ੍ਹਾਂ ਇਹ ਵਨਡੇ ਮੈਚ ਜੋ ਕੁਲ 100 ਓਵਰ ਦਾ ਹੁੰਦਾ ਹੈ।

ਭਾਰਤ ਲਈ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ 55 ਗੇਂਦਾਂ ਵਿਚ ਪੰਜ ਚੌਕੇ ਅਤੇ ਚਾਰ ਛੱਕਿਆਂ ਦੀ ਮਦਦ ਨਾਲ ਨਾਬਾਦ 63 ਦੌੜਾਂ ਬਣਾਈਆਂ। ਉਨ੍ਹਾਂ ਤੋਂ ਇਲਾਵਾ ਵਿਰਾਟ ਕੋਹਲੀ ਨੇ ਨਾਬਾਦ 33 ਦੌੜਾਂ ਦੀ ਪਾਰੀ ਖੇਡੀ। ਸ਼ਿਖਰ ਧਵਨ   (6)  ਦੇ ਰੂਪ ਵਿਚ ਭਾਰਤ ਨੇ ਅਪਣਾ ਇਕ ਮਾਤਰ ਵਿਕੇਟ ਗਵਾਇਆ। 105 ਦੌੜਾਂ ਦਾ ਟੀਚਾ ਹਾਸਲ ਕਰਨ ਲਈ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਨੇ ਭਾਰਤੀ ਪਾਰੀ ਦੀ ਸ਼ੁਰੂਆਤ ਕੀਤੀ। ਧਵਨ (6) ਜ਼ਿਆਦਾ ਕੁਝ ਨਹੀਂ ਕਰ ਸਕੇ ਅਤੇ ਓਸ਼ਾਨੇ ਥਾਮਸ ਦੇ ਸ਼ਿਕਾਰ ਹੋਏ।

ਇਹ ਵੈਸਟ ਇੰਡੀਜ਼ ਦਾ ਭਾਰਤ ਦੇ ਖਿਲਾਫ਼ ਵਨਡੇ ਵਿਚ ਸਭ ਤੋਂ ਘੱਟ ਸਕੋਰ ਹੈ। ਇਸ ਤੋਂ ਪਹਿਲਾਂ ਉਸ ਦਾ ਭਾਰਤ ਦੇ ਖਿਲਾਫ਼ ਸਭ ਤੋਂ ਘੱਟ ਸਕੋਰ 121 ਸੀ ਜੋ ਉਸ ਨੇ 27 ਅਪ੍ਰੈਲ 1997 ਨੂੰ ਪੋਰਟ ਆਫ਼ ਸਪੇਨ ਵਿਚ ਬਣਾਇਆ ਸੀ। ਭਾਰਤੀ ਗੇਂਦਬਾਜ਼ਾਂ ਖ਼ਾਸ ਕਰ ਕੇ ਰਵਿੰਦਰ ਜਡੇਜਾ ਦੇ ਅੱਗੇ ਵਿੰਡੀਜ਼ ਦੇ ਬੱਲੇਬਾਜ ਕੁਝ ਵੀ ਨਹੀਂ ਸਨ। ਜਡੇਜਾ ਸਭ ਤੋਂ ਸਫ਼ਲ ਗੇਂਦਬਾਜ਼ ਸਾਬਤ ਹੋਏ, ਉਨ੍ਹਾਂ ਨੇ ਅਪਣੀ ਫਿਰਕੀ ਦੇ ਸਹਾਰੇ 9.5 ਓਵਰਾਂ ਵਿਚ ਇਕ ਮੇਡਨ ਦੇ ਨਾਲ 34 ਦੌੜਾਂ ਦੇ ਕੇ 4 ਵਿਕੇਟ ਕੱਢੇ।

Related Stories